ਯੂ.ਜੀ.ਸੀ-ਡੈਬ ਨੇ ਓਪਨ ਯੂਨੀਵਰਸਿਟੀ ਦੇ ਐਮ.ਏ. ਅੰਗਰੇਜ਼ੀ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ

ਯੂ.ਜੀ.ਸੀ-ਡੈਬ ਨੇ ਓਪਨ ਯੂਨੀਵਰਸਿਟੀ ਦੇ ਐਮ.ਏ. ਅੰਗਰੇਜ਼ੀ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ
ਪਟਿਆਲਾ, 3 ਅਗਸਤ:
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਡਿਸਟੈਂਸ ਐਜੂਕੇਸ਼ਨ ਬਿਊਰੋ (ਡੈਬ) ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਐਮ.ਏ. ਅੰਗਰੇਜ਼ੀ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਓਪਨ ਯੂਨੀਵਰਸਿਟੀ ਪਟਿਆਲਾ ਨੂੰ ਅਕਾਦਮਿਕ ਸੈਸ਼ਨ 2023-24 ਤੋਂ ਐਮ.ਏ. ਅੰਗਰੇਜ਼ੀ ਪ੍ਰੋਗਰਾਮ ਚਲਾਉਣ ਲਈ ਯੂ.ਜੀ.ਸੀ-ਡੈਬ ਦੁਆਰਾ ਮਾਨਤਾ ਦਿੱਤੀ ਗਈ ਹੈ। ਪ੍ਰੋ. ਕਰਮਜੀਤ ਸਿੰਘ, ਵਾਈਸ-ਚਾਂਸਲਰ, ਓਪਨ ਯੂਨੀਵਰਸਿਟੀ ਪਟਿਆਲਾ ਨੇ ਕਿਹਾ, “ਯੂਨੀਵਰਸਿਟੀ ਮੌਜੂਦਾ ਸੈਸ਼ਨ (ਜੁਲਾਈ/ਅਗਸਤ 2023-24) ਤੋਂ ਓਪਨ ਅਤੇ ਡਿਸਟੈਂਸ ਲਰਨਿੰਗ ਮੋਡ ‘ਤੇ ਐਮ.ਏ. ਅੰਗਰੇਜ਼ੀ ਪ੍ਰੋਗਰਾਮ ਪੇਸ਼ ਕਰ ਰਹੀ ਹੈ। ਇਹ ਪ੍ਰੋਗਰਾਮ ਸਿੱਖਿਆਰਥੀਆਂ ਨੂੰ ਲੋੜੀਂਦੇ ਹੁਨਰਾਂ ਨੂੰ ਵਧਾਉਣ ਦੇ ਯੋਗ ਬਣਾਏਗਾ ਅਤੇ ਵੱਖ-ਵੱਖ ਅਨੁਸ਼ਾਸਨਾਂ ਵਿੱਚ ਰੁਜ਼ਗਾਰ ਯੋਗਤਾ ਵਧਾਏਗਾ, ਜਿਵੇਂ: ਅਧਿਆਪਨ, ਪੱਤਰਕਾਰੀ, ਕਾਨੂੰਨ, ਫਾਈਨ ਆਰਟਸ, ਲੋਕ ਸੰਪਰਕ, ਤਕਨੀਕੀ ਕੰਪਨੀਆਂ ਅਤੇ ਫ਼ਿਲਮ ਉਦਯੋਗ।”
ਡਾ. ਨਵਲੀਨ ਮੁਲਤਾਨੀ, ਮੁਖੀ, ਸਕੂਲ ਆਫ਼ ਲੈਂਗੂਏਜਜ਼ ਨੇ ਕਿਹਾ ਕਿ “ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ ਇੰਗਲਿਸ਼ ਪ੍ਰੋਗਰਾਮ ਨੂੰ ਆਲੋਚਨਾਤਮਕ ਸੋਚ ਦੀਆਂ ਯੋਗਤਾ ਨੂੰ ਅੱਗੇ ਵਧਾਉਣ, ਵਿਲੱਖਣ ਮੌਖਿਕ, ਲਿਖਤੀ ਯੋਗਤਾਵਾਂ ਅਤੇ ਭਾਸ਼ਾ ਵਿੱਚ ਮੁਹਾਰਤ ਵਧਾਉਣ ਲਈ ਵਿਕਸਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਵਿੱਦਿਅਕ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ, ਅਧਿਆਪਨ, ਗੈਰ-ਅਧਿਆਪਕ ਸਟਾਫ਼ ਵੀ ਲਾਭ ਉਠਾ ਸਕਦੇ ਹਨ।” ਓਪਨ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਤੌਰ ‘ਤੇ ਦਿਵਿਆਂਗਜਨ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਦੀ ਹੈ। ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਲਈ ਵਿਸ਼ੇਸ਼ ਸਕੀਮਾਂ ਉਪਲਬਧ ਹਨ। ਇਸ ਤੋਂ ਇਲਾਵਾ ਜੇਲ੍ਹ ਦੇ ਕੈਦੀਆਂ ਨੂੰ ਰਿਆਇਤੀ ਫ਼ੀਸ ‘ਤੇ ਸਿੱਖਿਆ ਵੀ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਐਮ.ਕਾਮ, ਐਮ.ਏ.ਪੰਜਾਬੀ, ਬੀ.ਕਾਮ, ਬੀ.ਐਲ.ਏ ਅਤੇ ਬੀ.ਐਸ.ਸੀ (ਡਾਟਾ ਸਾਇੰਸ) ਪ੍ਰੋਗਰਾਮ ਵੀ ਪ੍ਰਦਾਨ ਕਰ ਰਹੀ ਹੈ। ਇਸ ਸਾਲ ਯੂਨੀਵਰਸਿਟੀ ਦੇ ਐਮ.ਐਸ.ਸੀ (ਕੰਪਿਊਟਰ ਸਾਇੰਸ) ਪ੍ਰੋਗਰਾਮ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ, 2019 ਦੇ ਸਟੇਟ ਲੈਜਿਸਲੇਚਰ ਐਕਟ ਨੰਬਰ 19 ਦੁਆਰਾ ਸਥਾਪਿਤ ਕੀਤੀ ਗਈ, ਪੰਜਾਬ ਰਾਜ ਦੀ ਪਹਿਲੀ ਓਪਨ ਯੂਨੀਵਰਸਿਟੀ ਹੈ।
