ਟੀ. ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ

ਦੁਆਰਾ: Punjab Bani ਪ੍ਰਕਾਸ਼ਿਤ :Friday, 25 April, 2025, 01:56 PM

ਪਟਿਆਲਾ, 25 ਅਪ੍ਰੈਲ 2025 : Nutritional food kits distributed to TB patients : ਟੀ. ਬੀ. ਮੁਕਤ ਭਾਰਤ ਅਭਿਆਨ (TB Free India Campaign) ਤਹਿਤ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਰੀਚ ਔਰਗਨਾਈਜੇਸ਼ਨ (Reach Organization) ਅਤੇ ਹਿੰਦੁਸਤਾਨ ਯੁਨੀਲੀਵਰ (Hindustan Unilever) ਦੇ ਸਹਿਯੋਗ ਨਾਲ 101 ਟੀ. ਬੀ. ਦੀ ਦਵਾਈ ਲੈ ਰਹੇ ਰੋਗੀਆਂ ਨੂੰ ਨਿਊਟ੍ਰਿਸ਼ਨਲ ਫੂਡ ਕਿਟਸ (Nutritional Food Kits) ਦੀ ਵੰਡ ਕੀਤੀ ਗਈ । ਸਿਵਲ ਸਰਜਨ (Civil Surgeon) ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਟੀਬੀ ਦੇ ਹਰੇਕ ਮਰੀਜ਼ ਨੂੰ ਸਿਹਤ ਵਿਭਾਗ (Health Department) ਵੱਲੋਂ 1000 ਰੁਪਏ ਦੀ ਸਹਾਇਤਾ ਵਧੀਆ ਖਾਧ ਖੁਰਾਕ (Food and diet) ਲਈ ਦਿੱਤੀ ਜਾਂਦੀ ਹੈ । ਹਰੇਕ ਮਰੀਜ ਦੇ ਸਾਰੇ ਟੇਸਟ ਅਤੇ ਸਕਰੀਨਿੰਗ ਮੁਫਤ ਕੀਤੀ ਜਾਂਦੀ ਹੈ ਅਤੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ. ਬੀ. ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ । ਇਸ ਮੌਕੇ ਉਹਨਾਂ ਕਿਹਾ ਕਿ ਨਿਕਸਾ ਮਿੱਤਰ ਸਕੀਮ ਤਹਿਤ ਹਰ ਬੰਦੇ ਨੂੰ ਟੀ. ਬੀ. ਦੇ ਮਰੀਜ਼ਾਂ ਨੂੰ ਗੋਦ ਲੈਣ ਲਈ ਪਹਿਲ ਕਰਨੀ ਚਾਹੀਦੀ ਹੈ ।

ਨਿਊਟ੍ਰੀਸ਼ਨਲ ਫੂਡ ਕਿਟਸ ਬੀ. ਐਮ. ਆਈ. ਘੱਟ ਵਾਲੇ ਮਰੀਜ਼ਾਂ ਨੂੰ ਜਾਂਦੀਆਂ ਹਨ ਦਿੱਤੀਆਂ

ਰੀਚ ਐਨ. ਜੀ. ਓ. ਸੰਸਥਾ ਦੇ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (District Program Coordinator) ਗਾਲਿਬ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਟ੍ਰੀਸ਼ਨਲ ਫੂਡ ਕਿਟਸ ਉਹਨਾਂ ਟੀ. ਬੀ. ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਬੀ. ਐਮ. ਆਈ. ਘੱਟ ਹੋਵੇ, ਐਚ. ਆਈ. ਵੀ. ਨਾਲ ਪੀੜਤ ਹੋਣ ਅਤੇ ਐਮ. ਡੀ. ਆਰ. ਨਾਲ ਜੂਝ ਰਹੇ ਹੋਣ। ਉਹਨਾਂ ਨੇ ਦੱਸਿਆ ਕਿ ਨਿਊਟ੍ਰੀਸ਼ਨ ਕਿਟ ਵਿੱਚ ਸੋਇਆਬੀਨ, ਸਰਸੋਂ ਦਾ ਤੇਲ, ਗੁੜ, ਸਾਬਤ ਮੂੰਗੀ, ਚਨੇ ਦੀ ਦਾਲ, ਰੋਸਟਡ ਚਨਾ, ਦਲੀਆ ਆਦਿ ਸ਼ਾਮਿਲ ਹੈ ।

ਦਵਾਈ ਚੱਲਣ ਤੱਕ ਮਰੀਜਾਂ ਨੂੰ ਸਹਾਇਤਾ ਵੱਜੋਂ ਦਿੱਤੀਆਂ ਜਾਣਗੀਆਂ ਫੂਡ ਬਾਸਕਿਟ ਪੋਸ਼ਨ

ਉਹਨਾਂ ਨੇ ਇਹ ਕਿਹਾ ਕਿ ਜਿੰਨੀ ਦੇਰ ਤੱਕ ਮਰੀਜ਼ ਦੀ ਦਵਾਈ (Medicine) ਚਲੇਗੀ ,ਉਨੀ ਦੇਰ ਇਹਨਾਂ ਮਰੀਜਾ ਨੂੰ ਫੂਡ ਬਾਸਕਿਟ (Food Basket) ਪੋਸ਼ਨ ਸਹਾਇਤਾ ਵੱਜੋਂ ਦਿੱਤੀਆਂ ਜਾਣਗੀਆਂ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ, ਸੀਨੀਅਰ ਮੈਡੀਕਲ ਅਫਸਰ ਐਮ. ਕੇ. ਐਚ. ਡਾ. ਵਿਕਾਸ ਗੋਇਲ, ਪਰਮਜੀਤ ਕੌਰ ਟੀ. ਬੀ. ਸੁਪਰਵਾਈਜ਼ਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ ਅਤੇ ਟੀ. ਬੀ. ਚੈਂਪੀਅਨ ਹਾਜ਼ਰ ਸਨ  ।

Read More : ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਿਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਨਿਯਮਤ ਸਿਹਤ ਜਾਂਚ ਅਤੇ ਪੋਸ਼ਨ ਸਿੱਖਿਆ ਲਈ ਲਗਾਏ ਵਿਸ਼ੇਸ਼ ਕੈਂਪ