ਬਿੱਟੂ ਦੇ ਬਿਆਨਾਂ ਦੀ ਵੀਡੀਓ ਭਰੀ ਪੈਨ ਡਰਾਈਵ ਜਅਦਾਲਤ ਵਿਚ ਜਮ੍ਹਾਂ

ਪਟਿਆਲਾ, 25 ਅਪੈ੍ਰਲ 2025 : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ (Cabinet Minister Dr. Balbir Singh) ਨੇ ਜਿ਼ਲਾ ਅਦਾਲਤਾਂ (District Courts) ਵਿਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਵਿਰੁਧ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਂਦਿਆਂ ਬਿੱਟੂ ਦੇ ਬਿਆਨਾਂ ਦੀ ਵੀਡੀਓ ਵਾਲੀ ਪੈਨ ਡਰਾਈਵ ਵੀ ਜਮ੍ਹਾ ਕਰਵਾ ਦਿੱਤੀ ਹੈ ਅਤੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਬਿੱਟੂ ਵਿਰੁੱਧ ਕਾਰਵਾਈ ਕੀਤੀ ਜਾਵੇ ।
ਰਵਨੀਤ ਸਿੰਘ ਬਿੱਟੂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਜਾਂ ਫਿਰ ਮੁਕੱਦਮੇ ਦਾ ਸਾਹਮਣਾ ਕਰਨ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮਾਮਲਾ ਦਾਇਰ (Case filed) ਕਰਵਾਉਂਦਿਆਂ ਕਿਹਾ ਗਿਆ ਹੈ ਕਿ ਜਾਂ ਤਾਂ ਰਵਨੀਤ ਸਿੰਘ ਬਿੱਟੂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਜਾਂ ਫਿਰ ਮੁਕੱਦਮੇ (Lawsuits) ਦਾ ਸਾਹਮਣਾ ਕਰਨ । ਦੱਸਣਯੋਗ ਹੈ ਕਿ ਰਵਨੀਤ ਬਿੱਟੂ ਵਿਰੁੱਧ ਜਿਲਾ ਅਦਾਲਤ ਵਿਚ ਮਾਮਲਾ ਦਾਇਰ ਕਰਨ ਦਾ ਮੁੱਖ ਕਾਰਨ ਦਿੱਲੀ ਚੋਣਾਂ ਵੇਲੇ ਰਵਨੀਤ ਬਿੱਟੂ ਵਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਗਾਏ ਗਏ ਸਨ ਕਿ ਉਸ ਨੇ ਸਰਕਾਰੀ ਗੱਡੀਆਂ ਰਾਹੀਂ ਦਿੱਲੀ ਪੈਸਾ ਪਹੁੰਚਾਇਆ ਹੈ, ਜਦੋਂ ਕਿ ਇਹ ਸਿਰਫ਼ ਸਿਆਸੀ ਦੋਸ਼ ਸਾਬਤ ਹੋਏ ਹਨ ।
Read More : ਪੰਜਾਬ ਸਰਕਾਰ ਦੇ ਅਧਿਕਾਰੀ ਮਿਉਂਸਪਲ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਦਖਲਅੰਦਾਜ਼ੀ ਤੋਂ ਬਚਣ : ਰਵਨੀਤ ਸਿੰਘ ਬਿੱਟੂ
