ਕਸ਼ਮੀਰ ਵਿੱਚ ਫਸੇ ਸੈਲਾਨੀਆਂ ਨੂੰ ਦਿੱਤੀ ਜਾਵੇ ਮੁਫ਼ਤ ਹਵਾਈ ਸਹੂਲਤ : ਰੱਖੜਾ

ਪਟਿਆਲਾ, 24 ਅਪ੍ਰੈਲ 2025 : ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Nrender Modi) ਨੂੰ ਅਪੀਲ ਕੀਤੀ ਕਿ ਪਹਿਲਗਾਮ (Pahalgam) ਵਿੱਚ ਵਾਪਰੀ ਦਰਦਨਾਕ ਘਟਨਾ ਤੋਂ ਬਾਅਦ ਕਸ਼ਮੀਰ (Kashmir) ਵਿੱਚ ਫਸੇ ਸੈਲਾਨੀਆਂ ਨੂੰ ਓਹਨਾ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਲਈ ਉਚਿਤ ਕਦਮ ਚੁੱਕੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਓਹਨਾ ਦੀ ਹਿਫਾਜਤ ਪੂਰੀ ਤਰਾਂ ਹੋਵੇ ।
ਸੈਲਾਨੀਆਂ ਨੂੰ ਓਹਨਾ ਦੇ ਘਰਾਂ ਤੱਕ ਪਹੁਚਾਉਣ ਦਾ ਕਾਰਜ ਤੇਜ ਕੀਤਾ ਜਾਵੇ
ਸਰਦਾਰ ਰੱਖੜਾ (Rakhra) ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਏਅਰਲਾਈਨਜ (Airlines) ਕੰਪਨੀਆਂ ਨੇ ਸੰਕਟ ਦੀ ਘੜੀ ਵਿਚਕਾਰ ਆਪਣੇ ਕਿਰਾਏ ਕਈ ਗੁਣਾ ਵਧਾ ਕੇ ਬੇਹੱਦ ਮਾੜਾ ਵਿਵਹਾਰ ਕੀਤਾ ਹੈ । ਸਰਦਾਰ ਰੱਖੜਾ ਨੇ ਕੇਂਦਰ ਸਰਕਾਰ ਤੋਂ ਅਜਿਹੀਆਂ ਮਨਮਾਨੀਆਂ ਕਰਨ ਵਾਲੀਆਂ ਏਅਰਲਾਈਨਜ ਕੰਪਨੀਆਂ ਖਿਲਾਫ ਸਖਤ ਐਕਸ਼ਨ (Action) ਦੀ ਮੰਗ ਕੀਤੀ ਹੈ, ਇਸ ਦੇ ਨਾਲ ਹੀ ਸਰਦਾਰ ਰੱਖੜਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਤੁਰੰਤ ਪ੍ਰਭਾਵ ਨਾਲ ਵਕਤੀ ਹੈਲੀਪੈਡ ਬਣਾ ਕੇ ਫੌਜ ਦੇ ਹਵਾਈ ਜਹਾਜ਼ ਦੀ ਵਰਤੋਂ ਕਰਕੇ ਜਲਦੀ ਤੋ ਜਲਦੀ ਸੈਲਾਨੀਆਂ ਨੂੰ ਓਹਨਾ ਦੇ ਘਰਾਂ ਤੱਕ ਪਹੁਚਾਉਣ ਦਾ ਕਾਰਜ ਤੇਜ ਕੀਤਾ ਜਾਵੇ ।
ਅੱਤਵਾਦੀਆਂ ਦੀ ਕਰੂਰਤਾ ਭਰੀ ਵਹਿਸ਼ਿਆਨਾ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਸਰਦਾਰ ਰੱਖੜਾ ਨੇ ਪਹਿਲਗਾਮ ਵਿੱਚ ਵਾਪਰੀ ਘਟਨਾ ਤੇ ਸਖ਼ਤ ਪ੍ਰਤੀਕਿਰਆ ਦਿੰਦੇ ਕਿਹਾ ਕਿ ਅੱਤਵਾਦੀਆਂ (Terrorists) ਦੀ ਕਰੂਰਤਾ ਭਰੀ ਵਹਿਸ਼ਿਆਨਾ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਰਤ ਅਮਨ ਪਸੰਦ ਦੇਸ਼ ਹੈ। ਦੇਸ਼ ਦੀ ਅਮਨ ਸ਼ਾਂਤੀ (Peace and quiet) ਲਈ ਇੱਥੇ ਲੱਖਾਂ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਸ਼ਹੀਦੀਆਂ ਦੇ ਕੇ ਦੇਸ਼ ਦੀ ਮਿੱਟੀ ਨੂੰ ਸਿੰਜਿਆ ਹੈ । ਸਰਦਾਰ ਰੱਖੜਾ ਨੇ ਕਿਹਾ ਕਿ ਬੇਸ਼ੱਕ ਇਸ ਘਟਨਾ ਤੋਂ ਬਾਅਦ ਪਾਕਿਸਤਾਨ (Pakistan) ਨਾਲ ਵਪਾਰਕ ਅਤੇ ਨੀਤੀਗਤ ਸੰਧੀਆਂ ਨੂੰ ਰੋਕ ਦਿੱਤਾ ਗਿਆ ਪਰ ਦੇਸ਼ ਵਾਸੀ ਚਾਹੁੰਦੇ ਹਨ ਕਿ ਇਸ ਤਰ੍ਹਾ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ ।
