ਪਟਿਆਲਾ ਦੇ ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ : ਐਸ. ਡੀ. ਐਮ.

ਦੁਆਰਾ: Punjab Bani ਪ੍ਰਕਾਸ਼ਿਤ :Wednesday, 23 April, 2025, 02:03 PM

ਪਟਿਆਲਾ 23 ਅਪ੍ਰੈਲ 2025 : ਪਟਿਆਲਾ ਦੇ ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ (School Save Vehicle Policy) ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦੇਂਦਿਆਂ ਪਟਿਆਲਾ ਦੇ ਐਸ. ਡੀ. ਐਮ. ਗੁਰਦੇਵ ਸਿੰਘ ਧੰਮ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਤੇ ਟ੍ਰੈਫਿਕ ਪੁਲਸ ਅਧਿਕਾਰੀਆਂ (District Education Department and Traffic Police Officers) ਨੂੰ ਕਿਹਾ ਕਿ  ਉਹ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ (Immidieate Checking) ਕਰਨ । ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਜ਼ ਨਾਲ ਮੀਟਿੰਗ ਕਰ ਰਹੇ ਸਨ । ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੇਕਰ ਵੱਡੇ ਸਕੂਲਾਂ ਦੇ ਛੁੱਟੀ ਦੇ ਸਮੇਂ ਵਿੱਚ 5-10 ਮਿੰਟ ਦਾ ਫਰਕ (Scholl Students After Holiday Difference Five To Ten Minutes) ਪਾ ਲਿਆ ਜਾਵੇ ਤਾਂ ਸ਼ਹਿਰ ਵਿੱਚ ਟ੍ਰੈਫਿਕ ਤੋ ਨਿਜ਼ਾਤ ਪਾਈ ਜਾ ਸਕਦੀ ਹੈ ।

ਅੱਗ ਬੁਝਾਊ ਯੰਤਰਾਂ ਦੀ ਚੈਕਿੰਗ ਅਤਿ ਜਰੂਰੀ

ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਜੇਕਰ ਕੋਈ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਕਈ ਵਾਰ ਅੱਗ ਬੁਝਾਊ ਯੰਤਰਾਂ ਦੀ ਮਿਆਦ ਪੂਰੀ ਹੋ ਚੁੱਕੀ ਹੂੰਦੀ ਹੈ, ੳਹਨਾ ਦੀ ਚੈਕਿੰਗ ਅਤਿ ਜਰੂਰੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋ ਬਚਿਆ ਜਾ ਸਕੇ । ਉਹਨਾਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਲਈ ਬੱਸ ਵਿੱਚ ਇੱਕ ਮਹਿਲਾ ਕੰਡਕਟਰ ਦਾ ਹੋਣਾ ਲਾਜਮੀ ਹੈ ।

ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ

ਐਸ. ਡੀ. ਐਮ. ਨੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ ਤੇ ਜੋਰ ਦਿੰਦਿਆਂ ਕਿਹਾ ਕਿ ਸਕੂਲੀ ਬੱਸਾਂ ਤੇ ਹੋਰ ਵਾਹਨ 15 ਸਾਲ ਤੋਂ ਪੁਰਾਣੇ ਨਾ ਹੋਣ ਤੇ ਇਹ ਸੁਰੱਖਿਅਤ ਵੀ ਹੋਣ ਤਾਂ ਕਿ ਸਕੂਲ ਸੇਫ ਵਾਹਨ ਨੀਤੀ ਦੀ ਪਾਲਨਾ ਲਾਜ਼ਮੀ ਹੋਵੇ । ਊਹਨਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਮੁਤਾਬਕ ਡਰਾਇਵਰ ਦੀ ਨੇਮ ਪਲੇਟ ਤੇ ਵਰਦੀ (Drivers name Plate And Dress), ਮਹਿਲਾ ਅਟੈਂਡੈਂਟ, ਮੁੱਢਲੀ ਸਹਾਇਤਾ ਬਕਸੇ, ਅੱਗ ਬੁਝਾਂਉ ਯੰਤਰ, ਸੀ. ਸੀ. ਟੀ. ਵੀ. ਕੈਮਰੇ (CCTV Cameras) ਅਤੇ ਓਵਰ ਲੋਡਿੰਗ (Over Loading) ਕਰਨ ਵਾਲਿਆਂ ਦੇ ਸਮੇਂ ਸਮੇਂ ਤੇ ਚੈਕਿੰਗ (Time To Time Checking) ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ । ਮੀਟਿੰਗ ਦੌਰਾਨ ਡੀ. ਐਸ. ਪੀ. ਅੱਛਰੂ ਰਾਮ , ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ/ਸੈਕੰਡਰੀ) ਸੰਜੀਵ ਕੁਮਾਰ ਅਤੇ ਵੱਖ-ਵੱਖ ਨਿਜੀ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ ।

Read More : ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਸਿੱਖਿਆ ਮੰਤਰੀ ਟਾਸਕ ਫੋਰਸ ਦਾ ਗਠਨ: ਹਰਜੋਤ ਸਿੰਘ ਬੈਂਸ