ਸੰਗਰੂਰ ਪੁਲਸ ਜਾਰੀ ਕੀਤੀ 19 ਤੋਂ 25 ਅਪੈ੍ਰਲ ਤੱਕ ਦੀ ਕਾਰਗੁਜ਼ਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 26 April, 2025, 02:00 PM

ਸੰਗਰੂਰ, 26 ਅਪੈ੍ਰਲ 2025 : Sangrur Police released performance from 19 to 25 April : ਜਿ਼ਲਾ ਸੰਗਰੂਰ (District Sangrur) ਦੇ ਐਸ. ਐਸ਼. ਪੀ਼. ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 19.04.2025 ਤੋਂ 25.04.2025 (19.04.2025 to 25.04.2025) ਤੱਕ ਡਰੱਗ ਦੇ 24 ਮੁਕੱਦਮੇ ਦਰਜ ਕਰਕੇ 35 ਦੋਸੀ ਕਾਬੂ ਕਰਕੇ 64 ਗ੍ਰਾਮ ਹੈਰੋਇਨ, 255 ਕਿੱਲੋ ਭੂੱਕੀ ਚੂਰਾ ਪੋਸਤ, 1 ਕਿੱਲੋ 756 ਗ੍ਰਾਮ ਗਾਂਜਾ/ਸੁਲਫਾ, 50 ਗ੍ਰਾਮ ਨਸ਼ੀਲਾ ਪਾਊਡਰ, 4015 ਨਸੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ ।

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 15 ਮੁਕੱਦਮੇ ਦਰਜ

ਐਸ. ਐਸ਼. ਪੀ਼. ਸਰਤਾਜ ਸਿੰਘ ਚਾਹਲ (S. S. P. Sartaj Singh Chahal) ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 15 ਮੁਕੱਦਮੇ ਦਰਜ ਕਰਕੇ 16 ਦੋਸੀਆਂ ਨੂੰ ਕਾਬੂ ਕਰਕੇ 749 ਲੀਟਰ ਸਰਾਬ ਠੇਕਾ ਦੇਸੀ, 48.750 ਲੀਟਰ ਸਰਾਬ ਨਜੈਜ, 74.250 ਲੀਟਰ ਸਰਾਬ ਅੰਗਰੇਜੀ, 200 ਲੀਟਰ ਸਪਰਿੱਟ, 150 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਅਸਲਾ ਐਕਟ ਤਹਿਤ ਕਾਰਵਾਈ ਕਰਦੇ ਹੋਏ 1 ਮੁਕੱਦਮਾ ਦਰਜ ਕਰਕੇ 3 ਦੋਸੀ ਗ੍ਰਿਫਤਾਰ ਕੀਤੇ ਤੇ ਉਨ੍ਹਾਂ ਦੇ ਕਬਜਾ ਵਿੱਚੋਂ 5 ਪਿਸਟਲ ਸਮੇਤ 7 ਕਾਰਤੂਸ ਬ੍ਰਾਮਦ ਕਰਵਾਏ ਗਏ। ਜੂਆ ਐਕਟ ਤਹਿਤ ਕਾਰਵਾਈ ਕਰਦੇ ਹੋਏ 3 ਮੁਕੱਦਮੇ ਦਰਜ ਕਰਕੇ 3 ਦੋਸੀ ਗ੍ਰਿਫਤਾਰ ਕਰਕੇ 6580 ਰੁਪਏ ਬ੍ਰਾਮਦ ਕਰਾਏ।

ਨਸ਼ਿਆਂ ਖਿਲਾਫ ਜੰਗ ਹੈ ਜਾਰੀ

ਐਸ. ਐਸ਼. ਪੀ਼. ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ । ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ (Awareness to the general public) ਕੀਤਾ ਜਾ ਰਿਹਾ ਹੈ ।

ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 13 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਸ ਨੂੰ ਇਤਲਾਹਾਂ (Reports to the police regarding smugglers) ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ । ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Read More : ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਨਾ ਕਤਲ ਕੇਸ 48 ਘੰਟਿਆਂ ਅੰਦਰ ਟਰੇਸ, ਵਾਰਦਾਤ ਸਮੇਂ ਵਰਤੀ ਕੁਹਾੜੀ ਸਮੇਤ 02 ਕਾਬੂ