ਨੀਲੇ ਕਾਰਡ ਧਾਰਕ ਈ. ਕੇ. ਵਾਈ. ਸੀ. 30 ਅਪੈ੍ਰਲ ਤੱਕ ਲਾਜ਼ਮੀ ਕਰਵਾਉਣ 

ਦੁਆਰਾ: Punjab Bani ਪ੍ਰਕਾਸ਼ਿਤ :Saturday, 26 April, 2025, 11:21 AM

ਪਟਿਆਲਾ,  26 ਅਪੈ੍ਰਲ 2025  : Blue card holders to get E. K. Y. C. mandatory by April 30 : ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਕਮ ਡਾਇਰੈਕਟਰ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਸਟੇਟ ਵਿਚ ਰਾਸ਼ਨ ਡਿਪੂਆਂ (Ration depots) ਰਾਹੀਂ ਕਣਕ ਪ੍ਰਾਪਤ ਕਰਨ ਵਾਲੇ ਸਮੂਹ ਲਾਭਪਾਤਰੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਈ. ਕੇ. ਵਾਈ. ਸੀ. (E. K. Y. C.) 30 ਅਪੈ੍ਰਲ 2025 (April 30, 2025) ਤੱਕ ਮੁਕੰਮਲ ਕਰਵਾਉਣ ਤਾਂ ਜੋ ਕਿਸੇ ਵੀ ਨੀਲੇ ਕਾਰਡ ਧਾਰਕ ਨੂੰ ਸਰਕਾਰ ਵਲੋਂ ਦਿੱਤੀ ਜਾਂਦੀ ਰਾਸ਼ਨ ਦੀ ਸਹੂਲਤ ਪ੍ਰਾਪਤ ਕਰਨ ਵਿਚ ਕੋਈ ਔਕੜ ਪੇਸ਼ ਨਾ ਆ ਸਕੇ ।

ਈ. ਕੇ. ਵਾਈ. ਸੀ. ਦੀ ਸਹੂਲਤ ਜਿਥੇ ਪੂਰੀ ਤਰ੍ਹਾਂ ਮੁਫ਼ਤ ਹੈ

ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ (Food, Civil Supplies and Consumer Affairs Department) ਪੰਜਾਬ ਦੇ ਸਕੱਤਰ ਕਮ ਡਾਇਰੈਕਟਰ ਵਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਕਤ ਈ. ਕੇ. ਵਾਈ. ਸੀ. ਦੀ ਸਹੂਲਤ ਜਿਥੇ ਪੂਰੀ ਤਰ੍ਹਾਂ ਮੁਫ਼ਤ ਹੈ ਉਥੇ ਇਹ ਸਹੂਲਤ ਹਰੇਕ ਰਾਸ਼ਨ ਡਿਪੂ ਤੇ ਉਪਲਬੱਧ ਵੀ ਹੈ । ਹੁਕਮਾਂ ਵਿਚ ਦਰਸਾਇਆ ਗਿਆ ਹੈ ਕਿ ਉਕਤ ਈ. ਕੇ. ਵਾਈ. ਸੀ. ਲਈ ਕਰਵਾਈ ਜਾਂਦੀ ਹੈ ਤਾ ਜੋ ਰਾਸ਼ਨ ਕਾਰਡ ਧਾਰਕ (Ration card holder) ਦੇ ਸਮੁੱਚੇ ਮੈਂਬਰਾਂ ਦੀ ਜਾਣਕਾਰੀ ਇਲੈਕਟ੍ਰਾਨਿਕ ਨੋ ਯੂਅਰ ਕਸਟਮਰ ਜੋ ਕਿ ਇਕ ਡਿਜ਼ੀਟਲ ਪ੍ਰਕਿਰਿਆ ਹੈ ਰਾਹੀਂ ਰਿਕਾਰਡ ਦੇ ਤੌਰ ਤੇਪੱਕੀ ਰਹਿ ਸਕੇ ।

ਉਨ੍ਹਾਂ ਦੱਸਿਆ ਕਿ ਈ. ਕੇ. ਵਾਈ. ਸੀ. ਰਾਹੀਂ ਰਾਸ਼ਲ ਕਾਰਡ ਵਿਚ ਸ਼ਾਮਲ ਪਰਿਵਾਰਕ ਦੇ ਮੈਂਬਰਾਂ ਦੀਆਂ ਉਂਗਲਾਂ ਦੇ ਨਿਸ਼ਾਨ ਜ ਅੱਖਾਂ ਦੀਆਂ ਪੁਤਲੀਆਂ ਸਕੈਨ (Fingerprint or iris scan) ਕੀਤੀਆਂ ਜਾਂਦੀਆਂ ਹਨ ਤਾਂ ਜੋ ਪਛਾਣ ਕਾਇਮ ਰਹਿ ਸਕੇ ਅਤੇ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਤੋਂ ਇਕ ਦੂਸਰੇ ਵਿਅਕਤੀ ਦੇ ਰਾਸ਼ਨ ਦੀ ਸਹੂਲਤ ਦਾ ਲਾਭ ਨਾ ਲੈ ਸਕੇ ।

ਪੰਜਾਬ ਸਰਕਾਰ-ਭਾਰਤ ਸਰਕਾਰ ਵਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਜਾ ਚੁੱਕਿਐ ਵਾਰ-ਵਾਰ ਸਮਾਂ

ਪਟਿਆਲਾ  : ਨੀਲੇ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਪੰਜਾਬ ਸਰਕਾਰ ਵਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪਰ ਫਿਰ ਆਖਰ ਨੀਲੇ ਕਾਰਡ ਰਾਸ਼ਨ ਧਾਰਕਾਂ ਦੀ ਈ. ਕੇ. ਵਾਈ. ਸੀ. ਹੋਣੀ ਬਾਕੀ ਰਹਿ ਜਾਂਦੀ ਹੈ, ਜਿਸ ਪਿੱਛੇ ਆਖਰ ਕੀ ਕਾਰਨ ਇਹ ਵੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਗੱਲ ਜਾਂ ਇਹ ਕਹਿ ਲਓ ਕਿ ਕਾਰਨ ਹੈ ।

ਵਾਰਡ ਵਾਸੀਆਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਨੂੰ ਤਰਜੀਹ ਦਿੱਤੀ ਗਈ

ਨੀਲੇ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਵਲੋਂ ਆਪਣੇ ਆਪਣੇ ਵਾਰਡਾਂ ਵਿਚ ਵੀ ਵਾਰਡ ਵਾਸੀਆਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਨੂੰ ਤਰਜੀਹ ਦਿੱਤੀ ਗਈ ਹੈ ਤੇ ਜਨਤਕ ਤੌਰ ਤੇ ਥਾਂ ਥਾਂ ਕੈਂਪ ਵੀ ਲਗਾਏ ਗਏ ਹਨ ਪਰ ਫਿਰ ਵੀ ਪੰਜਾਬ ਅੰਦਰ ਮੌਜੂਦ ਨੀਲੇ ਕਾਰਡ ਰਾਸ਼ਨ ਧਾਰਕਾਂ (Blue card ration holders) ਦੀ ਈ. ਕੇ. ਵਾਈ. ਸੀ. ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਹਾਲੇ ਤੱਕ ਪੈਂਡਿੰਗ ਹੈ, ਜਿਸਦੇ ਚਲਦਿਆਂ ਸਰਕਾਰ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਵਾਰ ਵਾਰ ਸਮਾਂ ਦਿੱਤਾ ਜਾ ਰਿਹਾ ਹੈ ਤੇ ਹੁਣ 30 ਅਪੈ੍ਰਲ 2025 ਤੱਕ ਦਾ ਸਮਾਂ ਇਕ ਵਾਰ ਫਿਰ ਦਿੱਤਾ ਗਿਆ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਪੂਰੀ ਹੁੰਦੀ ਹੈ ਜਾਂ ਨਹੀਂ ਜਾਂ ਫਿਰ ਕੋਈ ਨਾ ਕੋਈ ਰਾਸ਼ਨ ਕਾਰਡ ਧਾਰਕ ਈ. ਕੇ. ਵਾਈ. ਸੀ. ਤੋਂ ਕਿਸੇ ਨਾ ਕਿਸੇ ਕਾਰਨ ਵਾਂਝਾ ਰਹਿ ਜਾਵੇਗਾ ।

Read More : ਪੰਜਾਬ ਸਰਕਾਰ ਨੇ 100 ਫੀਸਦੀ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਕਰਵਾਈ ਮੁਹੱਈਆ : ਜਿੰਪਾ