ਆਸਟ੍ਰੇਲੀਆ ਵਿਖੇ ਏਕਮ ਸਿੰਘ ਦਾ ਗੋਲੀਆਂ ਮਾਰ ਕੇ ਕ. ਤ. ਲ

ਰਾਜਪੁਰਾ 25 ਅਪ੍ਰੈਲ 2025 : Ekam Singh shot dead in Australia : ਵਿਦੇਸ਼ੀ ਧਰਤੀ ਆਸਟ੍ਰੇਲੀਆ (Australia) ਵਿਖੇ ਪੜ੍ਹਾਈ ਕਰਨ ਲਈ ਗਏ 18 ਸਾਲਾ ਏਕਮ (Ekam ) ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋ. ਲੀ. ਮਾਰ ਕੇ ਕ. ਤ. ਲ. (Murder by shooting) ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਏਕਮ 18 ਸਾਲਾਂ ਦਾ ਹੈ ਤੇ ਉਸਦੇ ਮਾਪੇ ਵੀ ਆਸਟ੍ਰੇਲੀਆ ਵਿਖੇ ਹੀ ਹਨ ਜਦੋਂ ਕਿ ਦਾਦੀ ਜੋ ਕਿ ਰਾਜਪੁਰਾ ਵਿਖੇ ਰਹਿੰਦੇ ਹਨ 26 ਅਪੈ੍ਰਲ ਨੂੰ ਆਸਟ੍ਰੇਲੀਆ ਜਾ ਕੇ ਪੋਤੇ ਦੇ ਆਖਰੀ ਦਰਸ਼ਨ ਕਰਨਗੇ ।
ਪਰਿਵਾਰਕ ਮੈਂਬਰਾਂ ਵਿਚ ਫੈਲੀ ਸੋਗ ਦੀ ਲਹਿਰ
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਖੇ ਏਕਮ ਨਾਲ ਵਾਪਰੇ ਘਟਨਾਕ੍ਰਮ ਤੋਂ ਬਾਅਦ ਰਾਜਪੁਰਾ ਵਿਖੇ ਰਹਿੰਦੇ ਪਰਿਵਾਰਕ ਮੈਂਬਰਾਂ (Family members) ਵਿਚ ਸੋਗ ਦੀ ਲਹਿਰ ਫੈਲੀ ਗਈ ਹੈ । ਏਕਮ ਦੀ ਦਾਦੀ ਮਨਮੋਹਨ ਕੌਰ ਜੋ ਕਿ 64 ਵਰ੍ਹਿਆਂ ਦੇ ਹਨ ਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਵਿਚ ਹਰਮੀਤ ਸਿੰਘ ਭਰਾ, ਰਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਸੋਗ ਵਿਚ ਡੁੱਬੇ ਪਏ ਹਨ ਅਤੇ ਏਕਮ ਦੀ ਬਚਪਨ ਦੀ ਤਸਵੀਰ ਲੈ ਕੇ ਉਸਨੂੰ ਯਾਦ ਕਰੀ ਜਾ ਰਹੇ ਹਨ ਅਤੇ ਰੋ ਰੋ ਕੇ ਸਾਰਿਆਂ ਦਾ ਹੀ ਬੁਰਾ ਹਾਲ ਹੋਇਆ ਪਿਆ ਹੈ ।
ਅੰਤਿਮ ਸਸਕਾਰ ਆਸਟਰੇਲੀਆ ਵਿੱਚ ਹੀ ਕੀਤਾ ਜਾਵੇਗਾ
ਏਕਮ ਦੀ ਦਾਦੀ ਮਨਮੋਹਨ ਕੌਰ (Grandma Manmohan Kaur) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਏਕਮ ਸਿੰਘ ਆਸਟਰੇਲੀਆ ਵਿੱਚ ਪੜਾਈ ਕਰਨ ਵਾਸਤੇ ਗਿਆ ਸੀ ਪਰ ਪਤਾ ਲੱਗਿਆ ਹੈ ਕਿ ਪਾਰਕਿੰਗ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ ਸੀ ਅਤੇ ਉਸ ਨੂੰ ਗੋ. ਲੀ. ਮਾਰ ਕੇ ਹੱ. ਤਿ. ਆ ਕਰ ਦਿੱਤੀ ਗਈ ਹੈ, ਜਿਸ ਦਾ ਅੰਤਿਮ ਸਸਕਾਰ ਆਸਟਰੇਲੀਆ ਵਿੱਚ ਹੀ ਕੀਤਾ ਜਾਵੇਗਾ ਕਿਉਂਕਿ ਉਹਨਾਂ ਦਾ ਮਾਤਾ ਪਿਤਾ ਵੀ ਆਸਟਰੇਲੀਆ ਵਿੱਚ ਹੀ ਰਹਿੰਦੇ ਹਨ ਤਾਂ ਮੈਂ ਵੀ ਕੱਲ ਨੂੰ ਟਿਕਟ ਬੁੱਕ ਕਰਾ ਕੇ ਪੋਤੇ ਦੀ ਅੰਤਿਮ ਦਰਸ਼ਨ ਕਰਨ ਵਾਸਤੇ ਆਸਟਰੇਲੀਆ ਜਾ ਰਹੀ ਹਾਂ ਘਰ ਦੇ ਵਿੱਚ ਗਮੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਂਡ ਗੁਆਂਢ ਦੇ ਲੋਕ ਅਤੇ ਹੋਰ ਰਿਸ਼ਤੇਦਾਰ ਪਹੁੰਚ ਰਹੇ ਹਨ ।
Read More : ਆਸਟ੍ਰੇਲੀਆ : ਭਾਰਤੀ ਵਿਦਿਆਰਥੀ ਦੀ ਹੱਤਿਆ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ
