ਅਧਿਆਪਕਾਂ 'ਤੇ ਪੁਲਸ ਤਸ਼ੱਦਦ ਖਿਲਾਫ਼ ਅਖੌਤੀ ਸਿੱਖਿਆ ਕ੍ਰਾਂਤੀ ਦਾ ਅਰਥੀ ਫੂਕ ਮੁਜ਼ਾਹਰਾ

ਦੁਆਰਾ: Punjab Bani ਪ੍ਰਕਾਸ਼ਿਤ :Friday, 25 April, 2025, 06:41 PM

ਪਟਿਆਲਾ, 25 ਅਪ੍ਰੈਲ 2025 : The so-called Education Revolution’s fiery protest against police violence against teachers : ਬੀਤੀ 19 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ (Village Gambhirpur) ਵਿਖੇ 5994 ਈ. ਟੀ. ਟੀ. ਭਰਤੀ (ਬੈਕਲਾਗ) (5994 E. T. T. Recruitment (Backlog) ਵਿੱਚ ਚੁਣੇ ਗਏ ਅਧਿਆਪਕਾਂ ਦੀ ਅਨੰਦਪੁਰ ਸਾਹਿਬ ਪੁਲਸ ਵੱਲੋਂ ਕੀਤੀ ਗਈ ਬੇਪੱਤੀ ਦੇ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (Democratic Teachers’ Front) ਵੱਲੋਂ ਪੁਰਾਣੇ ਬੱਸ ਸਟੈਂਡ ਚੌਂਕ ‘ਚ ‘ਆਪ’ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ।

ਅਧਿਆਪਕਾਂ ਨੂੰ ਘੜੀਸਿਆ-ਠੁੱਡੇ ਮਾਰੇ-ਹਿੱਕ ਉੱਪਰ ਰੱਖੇ ਗਏ ਗੋਢੇ

ਡੀ. ਟੀ. ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਡੀ. ਐਮ. ਐਫ. ਦੇ ਆਗੂ ਗੁਰਜੀਤ ਘੱਗਾ ਨੇ ਕਿਹਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਬੇਰੁਜ਼ਗਾਰ ਅਧਿਆਪਕਾਂ (Unemployed teachers) (5994 ਈ. ਟੀ. ਟੀ. ਭਰਤੀ (ਬੈਕਲਾਗ) ਦੇ ਪ੍ਰਦਰਸ਼ਨ ਦੌਰਾਨ ਅਨੰਦਪੁਰ ਸਾਹਿਬ ਦੇ ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ (S. H. O. Danishveer Singh) ਵੱਲੋਂ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਮਾਰੇ ਗਏ ਅਤੇ ਬਾਕੀ ਪੁਲਸ ਮੁਲਾਜ਼ਮਾਂ ਵੱਲੋਂ ਅਧਿਆਪਕਾਂ ਨੂੰ ਸੜਕ ‘ਤੇ ਘੜੀਸਣ ਤੋਂ ਇਲਾਵਾ ਉਨ੍ਹਾਂ ਨੂੰ ਪੁਲਸ ਵੈਨ ਵਿੱਚ ਚੜ੍ਹਾਉਣ ਮੌਕੇ ਸ਼ਰੇਆਮ ਠੁੱਡੇ ਮਾਰੇ ਗਏ ਅਤੇ ਇੱਕ ਪੁਲਸ ਅਧਿਕਾਰੀ ਵੱਲੋਂ ਇੱਕ ਅਧਿਆਪਕ ਦੀ ਹਿੱਕ ਉੱਪਰ ਗੋਡੇ ਰੱਖ ਕੇ ਬੈਠੇ ਦੀ ਵੀਡੀਓ ਵੀ ਵਾਇਰਲ ਹੋਈ ਹੈ । ਇਸ ਦੌਰਾਨ ਪੁਲਸ ਵੱਲੋਂ ਅਧਿਆਪਕਾਂ ਨੂੰ ਜੰਮ ਕੇ ਗਾਲੀ ਗਲੋਚ ਵੀ ਕੀਤਾ ਗਿਆ ।

ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਚਾੜ੍ਹਿਆ ਹੋਇਆ ਹੈ ਸਿਆਸੀ ਭੇਟਾ

ਉਹਨਾਂ ਕਿਹਾ ਕਿ ਅਧਿਆਪਕਾਂ ਦੇ ਨਿਰਾਦਰ ਦੀਆਂ ਘਟਨਾਵਾਂ ਪ੍ਰਤੀ ਅਫਸੋਸ ਜਾਹਿਰ ਕਰਨ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ (Action against police officers) ਕਰਨ ਦੀ ਥਾਂ ਸਿੱਖਿਆ ਮੰਤਰੀ ਅਤੇ ਬਾਕੀ ਵਿਧਾਇਕਾਂ ਵੱਲੋਂ ਅਖੌਤੀ ਸਿੱਖਿਆ ਕ੍ਰਾਂਤੀ (The so-called education revolution) ਤਹਿਤ ਸਕੂਲਾਂ ਵਿੱਚ ਕਈ-ਕਈ ਸਾਲ ਪਹਿਲਾਂ ਹੋ ਚੁੱਕੇ ਕੰਮਾਂ ਦੇ ਉਦਘਾਟਨਾਂ ਦੀ ਨ੍ਹੇਰੀ ਲਿਆਂਦੀ ਹੋਈ ਹੈ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਭੇਟਾ ਚਾੜ੍ਹਿਆ ਹੋਇਆ ਹੈ ।

ਅਧਿਆਪਕਾਂ ਦੀ ਕੁੱਟਮਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ

ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਿੰਨ੍ਹਾਂ ਪੁਲਸ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ।  ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਸੰਗਰੂਰ ਵਿੱਚ ਆਪ ਐਮ. ਐਲ. ਏ. ਦੀ ਪੁਸ਼ਤਪਨਾਹੀ ਹੇਠ ਭੂ-ਮਾਫੀਏ ਵੱਲੋ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਨਿਰਭੈ ਸਿੰਘ ਤੇ ਕੀਤੇ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ।

‘ਆਪ’ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਵਿੱਚ ਖਾਲੀ ਹਨ ਹਜ਼ਾਰਾਂ ਅਸਾਮੀਆਂ 

ਡੀ. ਟੀ. ਐੱਫ. ਆਗੂਆਂ ਭੁਪਿੰਦਰ ਮਰਦਾਂਹੇੜੀ, ਹਰਿੰਦਰ ਪਟਿਆਲਾ, ਰੋਮੀ ਸਫੀਪੁਰ, ਰਵਿੰਦਰ ਕੰਬੋਜ ਅਤੇ ਕ੍ਰਿਸ਼ਨ ਚੋਹਾਨਕੇ ਨੇ ਕਿਹਾ ਕਿ ‘ਆਪ’ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ 856 ਅਸਾਮੀਆਂ (856 posts of principals) , ਹੈਡ ਮਾਸਟਰਾਂ ਦੀਆਂ 400 (400 of the headmasters) , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 100, ਲੈਕਚਰਾਰਾਂ ਦੀਆਂ ਛੇ ਹਜਾਰ ਤੋਂ ਵਧੇਰੇ ਅਸਾਮੀਆਂ, ਆਰਟ ਐਂਡ ਕ੍ਰਾਫਟ, ਖੇਡ ਅਧਿਆਪਕਾਂ, ਈ. ਟੀ. ਟੀ. ਅਤੇ ਮਾਸਟਰ ਕਾਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ।

ਪੰਜਾਬ ਸਰਕਾਰ ਨੇ ਪੁਲਸ ਨੂੰ ਦਿੱਤੀ ਹੋਈ ਹੈ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਨੂੰ ਕੁਚਲਣ ਦੀ ਖੁੱਲ੍ਹ

ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਬਣਾਉਣ ਦੀ ਥਾਂ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ‘ਤੇ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ । ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਨੂੰ ਕੁਚਲਣ ਦੀ ਪੁਲਸ ਨੂੰ ਖੁੱਲ੍ਹ ਦਿੱਤੀ ਹੋਈ ਹੈ ਅਤੇ ਪੰਜਾਬ ਨੂੰ ਪੁਲਸ ਸਟੇਟ ਬਣਾਉਣ ਵੱਲ ਵੱਧ ਰਹੀ ਹੈ । ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਦਵਿੰਦਰ ਸਿੰਘ ਪੂਨੀਆਂ, ਸੁਰਿੰਦਰ ਸਿੰਘ ਖਾਲਸਾ, ਸ਼੍ਰੀਨਾਥ, ਬਲਵਿੰਦਰ ਸਿੰਘ, ਕੁਲਦੀਪ ਪਟਿਆਲਵੀ, ਅਰਵਿੰਦਰ ਕੌਰ ਕਾਕੜਾ, ਸਤਪਾਲ ਸਿੰਘ, ਜਸਪਾਲ ਕੌਰ,ਬਲਵਿੰਦਰ ਕਾਕਾ, ਜਸਦੀਪ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ ਖੁਰਮੀ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ।

Read More : ਮਾਸਟਰ ਤੋਂ ਲੈਕਚਰਾਰ ਕਾਡਰ ਦੀ ਪ੍ਰੋਮੋਸ਼ਨ ਸੰਬੰਧੀ ਅਲਾਟਮੈਂਟ ਸਟੇਸ਼ਨ ਦੇ ਸਾਰੇ ਪੈਂਡਿੰਗ ਆਰਡਰ ਜਾਰੀ ਕਰਨ ਲਈ ਡੀ. ਟੀ. ਐਫ. ਕੀਤੀ ਸਿੱਖਿਆ ਮੰਤਰੀ ਪੰਜਾਬ ਬੈਂਸ ਨਾਲ ਮੁਲਾਕਾਤ