ਵਿਕਾਸ ਕਾਰਜ ਕਰਨ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮਿਲ ਰਿਹੈ ਸਹਿਯੋਗ : ਰਮੇਸ਼ ਸਿੰਗਲਾ

ਪਟਿਆਲਾ, 25 ਅਪੈ੍ਰਲ 2025 : Administrative officials are providing full support in carrying out development works: Ramesh Singla : ਆਮ ਆਦਮੀ ਪਾਰਟੀ (Aam Aadmi Party) ਦੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ (Joint Secretary Ramesh Singla) ਨੇ ਗੱਲਬਾਤ ਦੌਰਾਨ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਜੰਗੀ ਪੱਧਰ ਤੇ ਕਰਵਾਏ ਜਾਣ ਵਾਲੇ ਕਾਰਜਾਂ ਵਿਚ ਮੁਕੰਮਲ ਕਰਨ ਵਿਚ ਜਿ਼ਲਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ । ਉਨ੍ਹਾ ਕਿਹਾ ਕਿ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਦੀ ਅਗਵਾਈ ਹੇਠ ਪਟਿਆਲਵੀਆਂ ਦੀਆਂ ਸਮੱਸਿਅਵਾਂ ਦੇ ਹੱਲ ਪਹਿਲ ਦੇ ਆਧਾਰ ਤੇ ਹਰ ਹਫ਼ਤੇ ਸੰਗਤ ਦਰਬਾਰ ਲਗਾ ਕੇ ਕੀਤਾ ਜਾ ਰਿਹਾ ਹੈ ਤੇ ਹਰ ਸਮੱਸਿਆ ਨੂੰ ਸੁਣ ਕੇ ਸਮਝ ਕੇ ਦੂਰ ਕੀਤਾ ਜਾਂਦਾ ਹੈ ਤਾਂ ਜੋ ਆਮ ਆਦਮੀ ਪਾਰਟੀ ਦੇ ਰਾਜ ਵਿਚ ਆਮ ਆਦਮੀ (Common man) ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ।
ਯੁੱਧ ਨਸਿ਼ਆਂ ਵਿਰੁੱਧ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇ ਸਿੱਖਿਆ ਕ੍ਰਾਂਤੀ ਤਹਿਤ ਲੋਕ ਹਿਤ ਕਾਰਜ ਜਾਰੀ ਹਨ
ਰਮੇਸ਼ ਸਿੰਗਲਾ ਨੇ ਕਿਹਾ ਕਿ ਪਟਿਆਲਾ ਵਿਚ ਵੱਡੀ ਤੇ ਛੋਟੀ ਨਦੀ ਦਾ ਕੰਮ ਮੁਕੰਮਲ ਕਰਵਾਉਣ ਲਈ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਵਲੋਂ ਵੀ ਜਿਥੇ ਦੌਰਾ ਕੀਤਾ ਗਿਆ ਹੈ ਉਥੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਤਾਂ ਜੋ ਸਮਾਂ ਰਹਿੰਦੇ ਵਿਕਾਸ ਕਾਰਜ ਮੁਕੰਮਲ ਹੋ ਸਕਣ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਹੇਠ ਲੋਕ ਹਿਤੈਸ਼ੀ ਕਾਰਜਾਂ ਨੂੰ ਜੰਗੀ ਪੱਧਰ ਤੇ ਕੀਤਾ ਜਾਣਾ ਜਾਰੀ ਰੱਖਿਆ ਹੋਇਆ ਹੈ ।
ਪੰਜਾਬ ਵਿਚ ਚੁਫੇਰੇਓਂ ਆਮ ਆਦਮੀ ਪਾਰਟੀ ਦੀ ਹਨੇਰੀ ਆਈ ਹੋਈ ਹੈ
ਇਥੇ ਹੀ ਬਸ ਨਹੀਂ ਯੁੱਧ ਨਸਿ਼ਆਂ ਵਿਰੁੱਧ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇ ਸਿੱਖਿਆ ਕ੍ਰਾਂਤੀ (Education Revolution) ਤਹਿਤ ਲੋਕ ਹਿਤ ਕਾਰਜ ਜਾਰੀ ਹਨ, ਜਿਨ੍ਹਾਂ ਤਹਿਤ ਸਮੁੱਚੇ ਪੰਜਾਬ ਵਿਚ ਚੁਫੇਰੇਓਂ ਆਮ ਆਦਮੀ ਪਾਰਟੀ ਦੀ ਹਨੇਰੀ ਆਈ ਹੋਈ ਹੈ, ਜਿਸ ਸਦਕਾ 2027 ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਇਕ ਵਾਰ ਫਿਰ ਆਮ ਆਦਮੀ ਦੇ ਪਿਆਰ ਭਰੇ ਵੋਟ ਬੈਂਕ ਸਦਕਾ ਜਿੱਤੇਗੀ ।
Read More : ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ‘ਤੇ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ
