ਨਗਰ ਨਿਗਮ ਵੱਲੋਂ ਗਲੀਆਂ 'ਚ ਫਿਰਦੇ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਟੈਂਡਰ ਜਾਰੀ, ਸੰਸਥਾ ਵੱਲੋਂ ਕੰਮ ਸ਼ੁਰੂ
ਦੁਆਰਾ: Punjab Bani ਪ੍ਰਕਾਸ਼ਿਤ :Thursday, 03 August, 2023, 07:09 PM
ਨਗਰ ਨਿਗਮ ਵੱਲੋਂ ਗਲੀਆਂ ‘ਚ ਫਿਰਦੇ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਟੈਂਡਰ ਜਾਰੀ, ਸੰਸਥਾ ਵੱਲੋਂ ਕੰਮ ਸ਼ੁਰੂ
ਪਟਿਆਲਾ, 3 ਅਗਸਤ:
ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਗਲੀਆਂ ਦੇ ਡਾਗਜ਼ ਦੀ ਬ੍ਰੀਡਿੰਗ ਰੋਕਣ ਲਈ ਨਸਬੰਦੀ ਵਾਸਤੇ ਟੈਂਡਰ ਜਾਰੀ ਕਰ ਦਿੱਤਾ ਹੈ ਅਤੇ ਸਬੰਧਤ ਸੰਸਥਾ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉਪਲ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਨਗਰ ਨਿਗਮ ਨੇ ਗਲੀਆਂ ਵਿੱਚ ਘੁੰਮਦੇ ਬੇਸਹਾਰਾ ਕੁੱਤਿਆਂ ਦੀ ਨਸਬੰਦੀ ਕਰਵਾਉਣ ਲਈ ਨਗਰ ਨਿਗਮ ਨੇ ਐਨੀਮਲ ਵੈਲਫੇਅਰ ਬੋਰਡ, ਭਾਰਤ ਸਰਕਾਰ ਦੀ ਪ੍ਰਵਾਨਗੀ ਪ੍ਰਾਪਤ ਕਰ ਲਈ ਹੈ।ਨਗਰ ਨਿਗਮ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਟੈਂਡਰ ਜਾਰੀ ਹੋਣ ਉਪਰੰਤ ਸਬੰਧਤ ਫਰਮ/ਸੰਸਥਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।