ਜ਼ਿਲ੍ਹਾ ਨਿਵਾਸੀ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ-ਏ.ਡੀ.ਸੀ. ਜਗਜੀਤ ਸਿੰਘ
ਪਟਿਆਲਾ ‘ਚ 51 ਥਾਵਾਂ ‘ਤੇ ਚੱਲ ਰਹੀ ਹੈ ‘ਸੀ.ਐਮ. ਦੀ ਯੋਗਸ਼ਾਲਾ’
-ਮੁਫ਼ਤ ਯੋਗ ਸਿਖਲਾਈ ਲਈ ਟੋਲ ਫਰੀ ਨੰਬਰ 76694-00500 ìਜਾਂ https://cmdiyogshala.punjab.gov.in ਉਤੇ ਲਾਗਇਨ ਕਰਨ ਲੋਕ
ਪਟਿਆਲਾ, 3 ਅਗਸਤ:
ਪਟਿਆਲਾ ਦੇ ਏ.ਡੀ.ਸੀ. (ਜ) ਜਗਜੀਤ ਸਿੰਘ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲਾਭ ਲੈਣ ਲਈ ਸੱਦਾ ਦਿੱਤਾ ਹੈ।
ਸੀ.ਐਮ. ਦੀ ਯੋਗਸ਼ਾਲਾ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ. ਜਗਜੀਤ ਸਿੰਘ ਨੇ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਪਟਿਆਲਵੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਣ ਲੱਗੀ ਹੈ।ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ 51 ਥਾਵਾਂ ‘ਤੇ ਸੀ.ਐਮ. ਦੀ ਯੋਗਸ਼ਾਲਾ ਚੱਲ ਰਹੀ ਹੈ, ਜਿਸ ਦਾ ਸਥਾਨਕ ਵਾਸੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।
ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਏ.ਡੀ.ਸੀ. ਜਗਜੀਤ ਸਿੰਘ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂhttps://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਯੋਗਸ਼ਾਲਾ ‘ਚ 25 ਜਾਂ ਇਸ ਤੋਂ ਵੀ ਵਧੇਰੇ ਲੋਕ ਯੋਗ ਕਰ ਸਕਦੇ ਹਨ।
ਪਟਿਆਲਾ ‘ਚ ਸਵੇਰੇ 5 ਵਜੇ ਸ਼ੁਰੂ ਹੋ ਕੇ ਸ਼ਾਮ 6.30 ਵਜੇ ਤੱਕ ਚੱਲ ਰਹੀਆਂ ਯੋਗਸ਼ਾਲਾਵਾਂ ਬਾਰੇ ਦੱਸਦਿਆਂ ਏ.ਡੀ.ਸੀ. ਨੇ ਕਿਹਾ ਕਿ ਨਹਿਰੂ ਪਾਰਕ ਨੇੜੇ ਅਰਬਿੰਦੋ ਸਕੂਲ, ਚਰਨ ਬਾਗ, ਮਹਾਰਾਣੀ ਕਲੱਬ, ਕੇਂਦਰੀ ਜੇਲ, ਦਸਮੇਸ਼ ਨਗਰ, ਜਗਦੀਸ਼ ਇਨਕਲੇਵ, ਅਰਬਨ ਅਸਟੇਟ ਦੀਆਂ ਪਾਰਕਾਂ, ਰੌਂਗਲਾ ਦਾ ਬਿਰਧ ਘਰ, ਫੁਲਕੀਆਂ ਇਨਕਲੇਵ, ਅਨੰਦ ਨਗਰ-ਬੀ, ਇਨਵਾਇਰਨਮੈਂਟ ਪਾਰਕ, ਅਮਰ ਖ਼ਾਲਸਾ ਵਿਦਿਆ ਨਗਰ ਗੁਰਦੁਆਰਾ ਸਾਹਿਬ, ਨਾਨਕ ਵਨ ਇੰਡੀਸਟ੍ਰੀਅਲ ਏਰੀਆ ‘ਚ ਦੋ ਸਿਫ਼ਟਾਂ, ਅਨਾਰਦਾਨ ਚੌਂਕ ਪਾਰਕ, ਸ਼ਿਵ ਮੰਦਰ ਚੋਪੜਾ ਮੁਹੱਲਾ, ਪੋਲੋ ਗਰਾਊਂਡ, ਰਾਮ ਪ੍ਰਸ਼ਾਦ ਸੇਠ ਪਾਰਕ ਅਰਨਾ ਬਰਨਾ ਚੌਂਕ, ਪੰਜਾਬੀ ਯੂਨੀਵਰਸਿਟੀ ਖੇਡ ਵਿਭਾਗ, ਉਪਕਾਰ ਨਗਰ ਫੈਕਟਰੀ ਏਰੀਆ, ਐਸ.ਐਸ.ਟੀ. ਨਗਰ ਸੈਂਟਰਲ ਬਲਾਕ ਪਾਰਕ, 130 ਗਰੀਨ ਇਨਕਲੇਵ ਸੂਲਰ, ਅੰਬੇ ਅਪਾਰਟਮੈਂਟ, ਝਿੱਲ, ਗੁਰਬਖ਼ਸ਼ ਕਲੋਨੀ, ਅਨੰਦ ਨਗਰ ਏ ਨੇੜੇ ਸਪਰਿੰਗ ਡੇਲ ਸਕੂਲ, ਹਰਿੰਦਰ ਨਗਰ ਪਾਰਕ, ਕਿਲਾ ਮੁਬਾਰਕ, ਗੁਰੂ ਨਾਨਕ ਨਗਰ ਗਲੀ ਨੰਬਰ 18, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਗੁ ਨਾਨਕ ਨਗਰ ਅਨਾਜ ਮੰਡੀ, ਜੁਝਾਰ ਨਗਰ, ਬਾਬਾ ਜ਼ੋਰਾਵਰ ਸਿੰਘ ਪਾਰਕ ਐਸ.ਐਸ.ਟੀ. ਨਗਰ, ਤੇਜ ਬਾਗ ਕਲੋਨੀ ਵਰਿੰਦਾਵਨ ਪਾਰਕ, ਕੋਹਿਨੂਰ ਕਲੋਨੀ, ਸੁੱਖ ਇਨਕਲੇਵ ਕਲੋਨੀ, ਸ੍ਰੀ ਰਾਧਾ ਰਾਮਨ ਆਸ਼ਰਮ, ਟ੍ਰਾਈਕੋਨ ਸਿਟੀ, ਅਨੰਦ ਪਬਲਿਕ ਸਕੂਲ ਨਵਜੀਤ ਨਗਰ, ਨਿਊ ਮੇਹਰ ਸਿੰਘ ਕਲੋਨੀ, ਜੁਝਾਰ ਨਗਰ ਪਾਰਕ, ਅਰਬਨ ਅਸਟੇਟ ਦੇ ਵੱਖ-ਵੱਖ ਫੇਜ਼ ਵਿੱਚ ਇਹ ਸੀਐਮ ਯੋਗਸ਼ਾਲਾ ਚੱਲ ਰਹੀਆਂ ਹਨ।