Breaking News ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਮੁੱਖ ਤਰਜੀਹ : ਵਿਧਾਇਕ ਭਰਾਜਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਾਵਰਕੌਮ ਦਫ਼ਤਰ ਦਿੜ੍ਹਬਾ ਦਾ ਅਚਨਚੇਤ ਦੌਰਾਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ ਲਗਭਗ 11.05 ਕਰੋੜ ਰੁਪਏ ਦੀ ਲਾਗਤ ਵਾਲੇ ਐਸ.ਟੀ.ਪੀ ਦਾ ਉਦਘਾਟਨਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਲਹਿਰਾ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ 84.36 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਿਆਪਕ ਪੱਧਰ ਉੱਤੇ ਸਾਰਥਕ ਕਦਮ ਚੁੱਕੇ ਜਾ ਰਹੇ ਹਨ - ਹਰਪਾਲ ਸਿੰਘ ਚੀਮਾਸਿੱਖਿਆਂ ਕ੍ਰਾਂਤੀ ਤਹਿਤ ਘਨੌਰ ਖੇਤਰ ਦੇ ਚਾਰ ਸਰਕਾਰੀ ਸਕੂਲਾਂ ਦੀ ਸਵਾ ਕਰੋੜ ਰੁਪਏ ਨਾਲ ਬਦਲੀ ਨੁਹਾਰਸਿੱਖਿਆ ਕ੍ਰਾਂਤੀ ਤਹਿਤ ਵਿਧਾਇਕਾ ਨੀਨਾ ਮਿੱਤਲ ਵੱਲੋਂ ਰਾਜਪੁਰਾ ਟਾਊਨ ਸਮੇਤ ਤਿੰਨ ਸਰਕਾਰੀ ਸਕੂਲਾਂ ਲਈ 52.46 ਲੱਖ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਿਤ

ਮਿੱਠਾਪੁਰ ਨੇੜੇ ਖੇਤਾਂ ਵਿਚ ਕੱਪੜੇ ਵਿਚ ਲਿਪਟਿਆ ਮਿਲਿਆ ਭਰੂਣ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 March, 2025, 11:51 AM

ਮਿੱਠਾਪੁਰ ਨੇੜੇ ਖੇਤਾਂ ਵਿਚ ਕੱਪੜੇ ਵਿਚ ਲਿਪਟਿਆ ਮਿਲਿਆ ਭਰੂਣ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਮਿੱਠਾਪੁਰ ਨੇੜੇ ਇੱਕ ਖੇਤ ਵਿੱਚੋਂ ਇੱਕ ਨਵ ਜੰਮੇ ਬੱਚੇ ਦਾ ਭਰੂਣ ਬਰਾਮਦ ਹੋਇਆ ਹੈ। ਬੱਚੇ ਦਾ ਭਰੂਣ ਤਾਜ਼ਾ ਹੈ ਅਤੇ ਅੱਜ ਸਵੇਰੇ ਕਿਸੇ ਨੇ ਕੱਪੜੇ ਵਿੱਚ ਲਪੇਟ ਕੇ ਖੇਤ ਵਿੱਚ ਸੁੱਟ ਦਿੱਤਾ ਹ ੈ। ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੇਖਿਆ ਜੋ ਚਾਰਾ ਕੱਟਣ ਲਈ ਖੇਤ ਵਿੱਚ ਆਇਆ ਸੀ, ਜਿਸ ਤੋਂ ਬਾਅਦ ਪਿੰਡ ਦੇ ਬਜ਼ੁਰਗਾਂ ਨੂੰ ਸੂਚਿਤ ਕੀਤਾ ਗਿਆ । ਉਨ੍ਹਾਂ ਇਸ ਸਬੰਧੀ ਪੁਲਸ ਕੰਟਰੋਲ ਰੂਮ ਵਿੱਚ ਸੂਚਨਾ ਦਿੱਤੀ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਫਿਲਹਾਲ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ । ਇਸ ਦੌਰਾਨ ਬੱਚੇ ਦੀ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ । ਮਿੱਠਾਪੁਰ ਵਾਸੀ ਸੁਰਿੰਦਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗਾਂ ਲਈ ਚਾਰਾ ਕੱਟਣ ਲਈ ਖੇਤ ਵਿੱਚ ਆਇਆ ਤਾਂ ਉਸ ਨੂੰ ਇੱਕ ਬੱਚੇ ਦਾ ਭਰੂਣ ਨੀਲੇ ਰੰਗ ਦੇ ਕੱਪੜੇ ਵਿੱਚ ਪਿਆ ਮਿਲਿਆ । ਬੱਚੇ ਦਾ ਭਰੂਣ ਬਿਲਕੁਲ ਤਾਜ਼ਾ ਲੱਗ ਰਿਹਾ ਸੀ । ਸੁਰਿੰਦਰ ਨੇ ਭਾਵੁਕ ਹੋ ਕੇ ਕਿਹਾ- ਇਸ ਦੁਨੀਆਂ ਵਿੱਚ ਅਜਿਹੇ ਗੁਨਾਹਾਂ ਦੀ ਕੋਈ ਸਜ਼ਾ ਨਹੀਂ ਹੈ। ਸੁਰਿੰਦਰ ਨੇ ਅੱਗੇ ਦੱਸਿਆ ਕਿ ਕੱਲ੍ਹ ਇੱਥੇ ਕੁਝ ਨਹੀਂ ਸੀ । ਪੁਲਸ ਨੂੰ ਚਾਹੀਦਾ ਹੈ ਕਿ ਮਾਮਲੇ `ਚ ਦੋਸ਼ੀਆਂ ਖਿ਼ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।