ਭਾਰਤੀਆ ਮਜਦੂਰ ਸੰਘ ਜਿਲਾ ਇਕਾਈ ਨੇ ਡੀ. ਸੀ. ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 March, 2025, 12:10 PM

ਭਾਰਤੀਆ ਮਜਦੂਰ ਸੰਘ ਜਿਲਾ ਇਕਾਈ ਨੇ ਡੀ. ਸੀ. ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
– ਕੇਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਕੱਢੀ ਭੜਾਸ
– ਵਿੱਤ ਮੰਤਰੀ ਦੇ ਨਾਂ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ
ਪਟਿਆਲਾ : ਭਾਰਤਿਆ ਮਜਦੂਰ ਸੰਘ ਜਿਲ੍ਹਾ ਇਕਾਈ ਪਟਿਆਲਾ ਵੱਲੋ ਭਾਰਤੀਆਂ ਮਜਦੂਰ ਸੰਘ ਦੇ ਕੇਂਦਰ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਸਾਹਮਣੇ ਸੈਕੜਾਂ ਦੀ ਗਿਣਤੀ ਵਿੱਚ ਪਹੁੰਚੇ ਮਜਦੂਰਾ ਮੁਲਾਜਮਾਂ ਨੇ ਕੇਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ ।

ਇਸ ਮੌਕੇ ਰੋਸ ਪ੍ਰਦਰਸ਼ਨ ਅਨੁਸਾਰ ਭਾਰਤੀ ਮਜਦੂਰ ਸੰਘ ਜਿਲ੍ਹਾ ਪਟਿਆਲਾ ਅਧੀਨ ਆਉਂਦੀਆਂ ਵੱਖ ਵੱਖ ਯੂਨੀਆਨ ਨੇ ਕੇਂਦਰ ਖਿਲਾਫ ਰੱਜ ਕੇ ਭੜਾਸ ਕੱਢੀ ਅਤੇ ਰੋਸ ਪ੍ਰਗਟ ਕੀਤਾ, ਜਿਸ ਤਹਿਤ ਡਿਪਟੀ ਕਮਿਸ਼ਨਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਰਾਹੀਂ ਮਾਨਯੋਗ ਵਿੱਤ ਮੰਤਰੀ ਦੇ ਨਾਂ ਤੇ ਮੰਗ ਪੱਤਰ ਦਿੱਤਾ । ਇਸ ਮੰਗ ਪੱਤਰ ਵਿੱਚ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਨ, ਸਰਕਾਰੀ ਵਿਭਾਗਾਂ ਦੇ ਪ੍ਰਾਈਵੇਟੇਸ਼ਨ ਬੰਦ ਕਰਨ, ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਮਾਜਿਕ ਸੁਰੱਖਿਆ ਨੂੰ ਸਮਾਜ ਦੇ ਹਰ ਵਰਗ ਨੂੰ ਜਰੂਰੀ ਦੇਣਾ ਯਕੀਨੀ ਬਣਾਓ. ਦੀ ਰਿਕਸ਼ਾ ਚਾਲਕਾ ਨੂੰ ਸ਼ਹਿਰ ਵਿੱਚ ਖੜਨ ਲਈ ਜਗਾ ਮੁਹੱਈਆ ਕਰਵਾਉਣ ਆਗਨਵਾੜੀ ਮਿਡ-ਡੇ ਮੀਲ ਅਤੇ ਆਸ਼ਾ ਵਰਕਰਾਂ ਸਰਕਾਰੀ ਮੁਲਾਜਮਾ ਘੋਸ਼ਿਤ ਕਰਨ ਬੀਮਾ ਖੇਤਰ ਵਿੱਚ ਕੰਮ ਕਰਦੀਆਂ ਐਲ. ਆਈ. ਸੀ. ਦੀਆਂ ਕੰਪਨੀਆਂ ਦਾ ਨਿੱਜੀਕਰਨ ਬੰਦ ਕਰਨ ਅਤੇ ਡੀ. ਸੀ. ਰੇਟ ਨੂੰ ਹਰਿਆਣਾ ਸਰਕਾਰ ਦੀ ਤਰਜ ਤੇ ਪੂਰੇ ਦੇਸ਼ ਵਿੱਚ ਲਾਗੂ ਕਰੋ ।

ਅੱਜ ਦਾ ਇਹ ਰੋਸ ਪ੍ਰਦਰਸ਼ਨ ਪਵਿੱਤਰ ਸਿੰਘ ਜਨਰਲ ਸਕੱਤਰ ਭਾਰਤੀ ਮਜਦੂਰ ਸੰਘ ਪੰਜਾਬ ਅਤੇ ਚੰਡੀਗੜ੍ਹ ਦੀ ਰਹਿਨੁਮਾਈ ਹੇਠ ਹੋਇਆ । ਇਸ ਤੋਂ ਇਲਾਵਾਂ ਇਸ ਰੋਸ਼ ਪ੍ਰਦਰਸ਼ਨ ਵਿੱਚ ਸਿਵਚਰਨ ਸਿੰਘ ਜਨਰਲ ਸਕੱਤਰ ਪੰਜਾਬ ਰਾਜ ਕਰਮਚਾਰੀ ਸੰਘ, ਸ੍ਰੀ ਅਰਵਿੰਦਰ ਕੁਮਾਰ ਪ੍ਰਧਾਨ ਉੱਤਰ ਰੇਲਵੇ ਕਰਮਚਾਰੀ ਸੰਘ, ਸ੍ਰੀ ਜੋਗਿੰਦਰ ਸਿੰਘ ਪੰਛੀ, ਮਹਿੰਦਰ ਸਿੰਘ, ਸੁਲਤਾਨ ਸਿੰਘ, ਲਖਵਿੰਦਰ ਸਿੰਘ, ਮੇਹਰ ਸਿੰਘ ਬੱਬੂ, ਲਕੀ, ਗੁਰਮੇਲ ਸਿੰਘ, ਅਮਰਿੰਦਰ ਕੌਰ, ਨੀਸ਼ਾ ਰਾਣੀ, ਜਸਕੀਰਤ ਕੌਰ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਬਾਪਰ ਕਾਲਜ, ਜਸਵੀਰ ਸਿੰਘ, ਰਾਮਪਾਲ, ਅਜੈਬ ਸਿੰਘ ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਜਿਲ੍ਹਾ ਪਟਿਆਲਾ ਦੀਆਂ ਤਕਰੀਬਨ 15 ਯੂਨੀਅਨਾਂ ਨੇ ਭਾਗ ਲਿਆ ।