ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 March, 2025, 10:38 AM

ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕਤਲ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮੇਰਠ ਜਿ਼ਲ੍ਹੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਟੁਕੜੇ-ਟੁਕੜੇ ਕਰ ਕੇ ਡਰੰਮ `ਚ ਰੱਖ ਕੇ ਮਿੱਟੀ ਨਾਲ ਬੰਦ ਕਰ ਦਿੱਤਾ । ਇਸ ਤੋਂ ਬਾਅਦ ਬੇਵਫ਼ਾ ਪਤਨੀ ਸਿ਼ਮਲਾ ਗਈ ਅਤੇ ਆਪਣੇ ਪ੍ਰੇਮੀ ਨਾਲ ਮਸਤੀ ਕਰਦੀ ਰਹੀ ਅਤੇ ਜਦੋਂ ਉਹ ਵਾਪਸ ਆਈ ਤਾਂ ਪਤਨੀ ਨੇ ਪਰਿਵਾਰ ਨੂੰ ਪਤਨੀ ਦੇ ਕਤਲ ਦੀ ਸੂਚਨਾ ਦਿੱਤੀ । ਫਿ਼ਲਹਾਲ ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਨਾਲ ਹੀ ਪਤੀ ਦੀ ਲਾਸ਼ ਦੇ ਟੁਕੜੇ ਵੀ ਬਰਾਮਦ ਕੀਤੇ । ਉਕਤ ਕਤਲ ਦੌਰਾਨ ਪ੍ਰਾਪਤ ਹੋਏ ਲਾਸ਼ ਦੇ ਟੁੱਕੜਿਆਂ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਇਹ ਰੂਹ ਕੰਬਾਉਣ ਵਾਲਾ ਮਾਮਲਾ ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ ਦੇ ਅਧੀਨ ਇੰਦਰਾਨਗਰ ਮਾਸਟਰ ਕਾਲੋਨੀ `ਚ ਸਾਹਮਣੇ ਆਇਆ ਹੈ ।

ਜਾਣਕਾਰੀ ਅਨੁਸਾਰ ਲੰਡਨ ਤੋਂ ਪਰਤੇ ਸੌਰਭ ਕੁਮਾਰ (29) ਦਾ 4 ਮਾਰਚ ਦੀ ਰਾਤ ਨੂੰ ਉਸ ਦੀ ਪਤਨੀ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ । 4 ਮਾਰਚ ਨੂੰ ਮੁਲਜ਼ਮਾਂ ਨੇ ਲਾਸ਼ ਦੇ 15 ਟੁਕੜੇ ਇੱਕ ਡਰੰਮ ਵਿੱਚ ਰੱਖ ਕੇ ਸੀਮਿੰਟ ਨਾਲ ਚਿਣ ਦਿੱਤਾ । ਮੁਸਕਾਨ ਆਪਣੀ ਪੰਜ ਸਾਲ ਦੀ ਧੀ ਨੂੰ ਉਸ ਦੇ ਮਾਤਾ-ਪਿਤਾ ਦੇ ਘਰ ਛੱਡ ਕੇ ਆਪਣੇ ਬੁਆਏਫ੍ਰੈਂਡ ਨਾਲ ਸ਼ਿਮਲਾ ਘੁੰਮਣ ਚਲੀ ਗਈ। ਵਾਪਸ ਆ ਕੇ ਮੁਸਕਾਨ ਨੇ ਸੌਰਭ ਦੇ ਕਤਲ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ ਮੰਗਲਵਾਰ ਨੂੰ ਪ੍ਰਮੋਦ ਕੁਮਾਰ ਅਤੇ ਮੁਸਕਾਨ ਦੇ ਨਾਲ ਬ੍ਰਹਮਪੁਰੀ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ । ਪੁਲਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਸੌਰਭ ਦੀ ਲਾਸ਼ ਬਰਾਮਦ ਕਰ ਲਈ ਹੈ । ਸੌਰਭ ਕੁਮਾਰ (29) ਜੋ ਕਿ ਲੰਡਨ `ਚ ਕੰਮ ਕਰਦਾ ਸੀ, 24 ਫਰਵਰੀ ਨੂੰ ਆਪਣੇ ਘਰ ਪਰਤਿਆ ਸੀ । ਦਰਅਸਲ 25 ਫਰਵਰੀ ਨੂੰ ਉਨ੍ਹਾਂ ਦੀ ਪਤਨੀ ਮੁਸਕਾਨ (26) ਦਾ ਜਨਮ ਦਿਨ ਸੀ । ਜਨਮ ਦਿਨ ਮਨਾਉਣ ਲਈ ਉਹ ਵਾਪਸ ਆਇਆ ਸੀ, 28 ਫਰਵਰੀ ਨੂੰ ਬੇਟੀ ਪੀਹੂ (5) ਦਾ ਜਨਮ ਦਿਨ ਵੀ ਸੀ ।

ਦੋਵਾਂ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤੋਂ ਬਾਅਦ 4 ਮਾਰਚ ਦੀ ਰਾਤ ਨੂੰ ਇਹ ਕਹਾਣੀ ਪੂਰੀ ਤਰ੍ਹਾਂ ਬਦਲ ਗਈ । ਪਤਨੀ ਮੁਸਕਾਨ ਨੇ ਸੌਰਭ ਨੂੰ ਰਾਤ ਨੂੰ ਖਾਣੇ `ਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਗੁਆਂਢ `ਚ ਰਹਿਣ ਵਾਲੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ (28) ਨੂੰ ਘਰ ਬੁਲਾਇਆ ਅਤੇ ਸੌਰਭ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਫਿਰ ਤੇਜ਼ਧਾਰ ਹਥਿਆਰ ਨਾਲ ਲਾਸ਼ ਦੇ 15 ਟੁਕੜੇ ਕਰ ਦਿੱਤੇ, ਟੁਕੜਿਆਂ ਨੂੰ ਪਲਾਸਟਿਕ ਦੇ ਡਰੰਮ `ਚ ਪਾ ਕੇ ਮਿੱਟੀ ਅਤੇ ਸੀਮਿੰਟ ਦਾ ਘੋਲ ਬਣਾ ਕੇ ਢੱਕਣ ਨੂੰ ਸੀਲ ਕਰ ਦਿੱਤਾ । ਸੌਰਭ ਕੁਮਾਰ ਮਰਚੈਂਟ ਨੇਵੀ ਵਿੱਚ ਕੰਮ ਕਰਦਾ ਸੀ। ਉਹ ਅਕਸਰ ਵਿਦੇਸ਼ ਜਾਂਦਾ ਸੀ । ਸਾਲ 2020 ਵਿੱਚ, ਉਸਨੇ ਲੰਡਨ ਦੇ ਇੱਕ ਮਾਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਾਲ 2016 `ਚ ਸੌਰਭ ਨੇ ਮੁਸਕਾਨ ਰਸਤੋਗੀ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦੀ ਇੱਕ ਪੰਜ ਸਾਲ ਦੀ ਬੇਟੀ ਪੀਹੂ ਹੈ ।