ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਗਣਿਤ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜਾ ਵਿਦਿਅਕ ਦੌਰਾ

ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਜੀ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਅਤੇ ਪੰਜਾਬ ਸਰਕਾਰ ਦੀ ਸਕੀਮ ਫਾਰ ਸਕਿਲ ਡਵੈਲਪਮੈਂਟ ਐਂਡ ਵਕੇਸ਼ਨਲਾਈਜ਼ੇਸ਼ਨ ਦੇ ਤਹਿਤ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧੇ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਕਾਲਜ ਦੇ ਗਣਿਤ ਅਤੇ ਅੰਕੜਾ ਵਿਭਾਗ ਵੱਲੋਂ ਆਈ. ਸੀ. ਏ. ਆਰ. ਡਰੈਕਟਰੇਟ ਆਫ ਆਲੂ ਖੋਜ ਸੈਂਟਰ ਸ਼ਿਮਲਾ ਵਿਖੇ ਲਿਜਾਈਆ ਗਿਆ । ਇਸ ਟੂਰ ਵਿੱਚ ਕਾਲਜ ਦੇ ਬੀ. ਐਸ. ਸੀ. (ਸੀ. ਐਸ. ਐਮ.) ਅਤੇ ਐਮ. ਐਸ. ਸੀ. (ਗਣਿਤ) ਦੇ ਵਿਦਿਆਰਥੀਆਂ ਨੇ ਸ਼ਮੂਲਿਤ ਕੀਤੀ । ਇਸ ਟੂਰ ਦੇ ਉਦੇਸ਼ ਨੂੰ ਪੂਰਾ ਕਰਨ ਲਈ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਰੋਮੀ ਗਰਗ ਵੱਲੋਂ ਗਣਿਤ ਵਿਭਾਗ ਦੇ ਡਾ. ਅਸ਼ੀਸ਼ ਗੋਇਲ, ਅੰਕੜਾ ਵਿਭਾਗ ਦੇ ਪ੍ਰੋ. ਲਖਵਿੰਦਰ ਸ਼ਰਮਾ ਅਤੇ ਫਿਜ਼ੀਕਸ ਵਿਭਾਗ ਦੇ ਪ੍ਰੋ. ਮੌਹਿਨੀ ਦੀ ਵਿਦਿਆਰਥੀਆਂ ਨੂੰ ਟੂਰ ਤੇ ਲਿਜਾਣ, ਉਹਨਾਂ ਦੀ ਸਹਾਇਤਾ ਅਤੇ ਦੇਖ ਰੇਖ ਲਈ ਡਿਊਟੀ ਲਗਾਈ ਗਈ ।
ਵਿਦਿਆਰਥੀਆਂ ਕੀਤੀ ਸੈਟਰ ਦੇ ਡਾਇਰੈਕਟਰ ਆਲੂ ਦੀਆਂ ਨਵੀਆਂ ਖੋਜਾ ਬਾਰੇ ਅਤੇ ਉਤਪਾਦ ਵਧਾਉਣ ਬਾਰੇ ਵਿਸਥਾਰ ਪੁਰਵਕ ਚਰਚਾ
ਇਸ ਦੌਰੇ ਦਾ ਮੁੱਖ ਉਦੇਸ਼ ਖੇਤੀਬਾੜੀ ਉਤਪਾਦ ਵਿੱਚ ਗੁਣਵੱਤਾ ਅੰਕੜਾ ਨਿਯੰਤਰਣ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣਾ ਸੀ, ਜਿਸ ਵਿੱਚ ਆਲੂ ਦੀ ਸਾਫ ਸਫਾਈ, ਤਾਪਮਾਨ, ਨਮੀ ਕੰਟਰੋਲ ਅਤੇ ਪੈਕੇਜਿੰਗ ਅਤੇ ਸਟੋਰੇਜ਼ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ । ਵਿਦਿਆਰਥੀਆਂ ਨੇ ਸੈਟਰ ਦੇ ਡਾਇਰੈਕਟਰ ਆਲੂ ਦੀਆਂ ਨਵੀਆਂ ਖੋਜਾ ਬਾਰੇ ਅਤੇ ਉਤਪਾਦ ਵਧਾਉਣ ਬਾਰੇ ਵਿਸਥਾਰ ਪੁਰਵਕ ਚਰਚਾ ਕੀਤੀ। ਇਸ ਦੌਰੇ ਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਕਾਲਜ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ ।
