ਥਾਣਾ ਘਨੌਰ ਪੁਲਿਸ ਨੇ ਇੱਕ ਵਿਅਕਤੀ ਤੋਂ 20 ਕਿਲੋ 840 ਗ੍ਰਾਮ ਪੋਸਤ-ਅਫੀਮ ਦੇ ਹਰੇ ਪੌਦੇ ਬਰਾਮਦ ਕੀਤੇ
ਦੁਆਰਾ: Punjab Bani ਪ੍ਰਕਾਸ਼ਿਤ :Thursday, 20 March, 2025, 10:41 AM

ਘਨੌਰ : ਥਾਣਾ ਘਨੌਰ ਪੁਲਿਸ ਨੇ ਇੱਕ ਵਿਅਕਤੀ ਤੋਂ 20 ਕਿਲੋ 840 ਗ੍ਰਾਮ ਪੋਸਤ-ਅਫੀਮ ਦੇ ਹਰੇ ਪੋਦੇ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ. ਸਾਹਿਬ ਸਿੰਘ ਨੇ ਦੱਸਿਆ ਕਿ ਸੇਫ ਪੰਜਾਬ ਐਪ (Safe Punjab App) ਤੇ ਇੱਕ ਸ਼ਿਕਾਇਤ ਮੋਸੂਲ ਹੋਈ ਕਿ ਉਕਤ ਵਿਅਕਤੀ ਨੇ ਆਪਣੇ ਘਰ ਪੋਸਤ-ਅਫੀਮ ਦੇ ਡੋਡੇ ਬੀਜੇ ਹੋਏ ਹਨ ।
ਪੁਲਸ ਨੇ ਕੀਤਾ ਐਨ. ਡੀ. ਪੀ. ਐਸ. ਐਕਟ ਦੀ ਧਾਰਾ 15,18/61/85 ਤਹਿਤ ਮਾਮਲਾ ਦਰਜ
ਪੁਲਸ ਨੇ ਜਦੋਂ ਲਾਭ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਸ਼ੇਖਪੁਰਾ ਰਾਜਪੂਤਾ ਦੇ ਦੇ ਘਰ ਰੇਡ ਕੀਤੀ ਤਾਂ ਉਥੋਂ 20 ਕਿਲੋ 840 ਗ੍ਰਾਮ ਪੋਸਤ-ਅਫੀਮ ਦੇ ਹਰੇ ਪੋਦੇ ਬ੍ਰਾਮਦ ਹੋਏ । ਪੁਲਸ ਨੇ ਲਾਭ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਸ਼ੇਖਪੁਰਾ ਰਾਜਪੂਤਾ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਧਾਰਾ 15,18/61/85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
