ਸਨੌਰ ਪੁਲਸ ਵਲੋ ਚੋਰ ਗਿਰੋਹ ਕਾਬੂ : ਚਾਰ ਵਾਹਨਾਂ ਸਮੇਤ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 10 March, 2025, 11:02 AM

ਸਨੌਰ ਪੁਲਸ ਵਲੋ ਚੋਰ ਗਿਰੋਹ ਕਾਬੂ : ਚਾਰ ਵਾਹਨਾਂ ਸਮੇਤ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ
– ਸਮਾਜ ਵਿਰੋਧੀ ਅਨਸਰਾਂ ‘ਤੇ ਪਾਈ ਜਾ ਰਹੀ ਹੈ ਨਕੇਲ : ਐਸ. ਐਚ. ਓ. ਕੁਲਵਿੰਦਰ ਸਿੰਘ
ਪਟਿਆਲਾ : ਭੈੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਅਤੇ ਐਸ. ਪੀ. ਰਾਜੇਸ਼ ਛਿਬਰ ਦੀ ਅਗਵਾਈ ਵਿਚ ਸਨੌਰ ਪੁਲਸ ਦੇ ਐਸ. ਐਚ. ਓ. ਕੁਲਵਿੰਦਰ ਸਿੰਘ ਦੀ ਟੀਮ ਨੇ ਇਕ ਚੋਰ ਗਿਰੋਹ ਨੂੰ ਕਾਬੂ ਕਰਨ ਵਿਚਸਫਲਤਾ ਹਾਸਲ ਕੀਤੀ । ਸਨੌਰ ਪੁਲਸ ਨੇ ਇਸ ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ ਕਰ ਲਏ ਹਨ ਅਤੇ ਇਨਾ ਕੋਲੋ ਚਾਰ ਵਾਹਨ ਵੀ ਬਰਾਮਦ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਐਸ. ਐਚ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੁਲਸ ਨੇ ਸੂਚਨਾ ਦੇ ਅਧਾਰ ‘ਤੇ ਜਦੋਂ ਅਨਾਜ ਮੰਡੀ ਸਨੌਰ ਵਿਖੇ ਨਾਕਾਬੰਦੀ ਕੀਤੀ ਤਾਂ ਇਨਾ ਦੋਵਾਂ ਵਿਅਕਤੀਆਂ ਨੂੰ ਚੋਰੀ ਦੇ ਵਾਹਨਾਂ ਸਣੇ ਗ੍ਰਿਫ਼ਤਾਰ ਕੀਤਾ, ਜਿਨਾ ਕੋਲੋ ਚਾਰ ਦੇ ਕਰੀਬ ਵਾਹਨ ਬਰਾਮਦ ਵੀ ਹੋਏ ਹਨ । ਉਨ੍ਹਾਂ ਦੱਸਿਆ ਕਿ ਇਨਾ ਵਿਅਕਤੀਆਂ ਵਿਚ ਬਿਕਰਮ ਉਰਫ ਵਿਕੀ ਅਤੇ ਮਨਦੀਪ ਉਰਫ ਪ੍ਰਿੰਸ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ ਚੋਰੀ ਕੀਤੇ ਹੋਏ ਕਈ ਵਹੀਕਲ ਬਰਾਮਦ ਕਰਵਾਏ ਹਨ। ਮੁੱਢਲੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਵਹੀਕਲ ਨਾਭਾ, ਪਟਿਆਲਾ ਅਤੇ ਰਾਜਪੁਰਾ ਤੋਂ ਚੋਰੀ ਕੀਤੇ ਸਨ । ਇਸ ਸਬੰਧੀ ਮੁਕਦਮਾ ਨੰਬਰ 19 ਮਿਤੀ 8.3.25 ਅ/ਧ 303(2), 317(2) ਬੀਐਨਐਸ ਥਾਣਾ ਸਨੌਰ ਦਰਜ ਕੀਤਾ ਗਿਆ ਹੈ । ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ । ਐਸ. ਐਚ. ਓ. ਕੁਲਵਿੰਦਰ ਸਿੰਘ ਨੇ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ‘ਤੇ ਪੂਰੀ ਤਰ੍ਹਾ ਨਕੇਲ ਪਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਪੂਰੀ ਸੁਰਖਿਆ ਮੁਹੱਇਆ ਕਰਵਾਈ ਜਾ ਰਹੀ ਹੈ। ਉਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਉਹ ਪੂਰੀ ਤਰ੍ਹਾ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਇਨਾ ਨੂੰ ਨਥ ਪਾਈ ਜਾ ਸਕੇ ।
ਚੋਰੀ ਕਰਨ ਵਾਲੇ ਤੇ ਕਾਨੂੰਨ ਨੂੰ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ : ਐਸ. ਪੀ. ਰਾਜੇਸ਼ ਛਿਬਰ
ਇਸ ਸਬੰਧੀ ਗੱਲਬਾਤ ਕਰਦਿਆਂ ਐਸਪੀ ਰਾਜੇਸ਼ ਛਿਬਰ ਨੇ ਆਖਿਆ ਕਿ ਪੁਲਸ ਕਾਨੂੰਨ ਨੂੰ ਤੋੜਨ ਵਾਲਿਆਂ ਖਿਲਾਫ ਅਜਿਹੇ ਚੋਰਾਂ ਖਿਲਾਫ ਪੂਰੀ ਤਰ੍ਹਾ ਸਖਤ ਹੋਈ ਪਈ ਹੈ । ਉਨਾਂ ਆਖਿਆ ਕਿ ਸਨੌਰ ਪੁਲਸ ਨੇ ਇਕ ਵੱਡਾ ਟ੍ਰੈਪ ਲਗਾਕੇ ਇਨਾ ਲੋਕਾਂ ਨੂੰ ਕਾਬੂ ਕੀਤਾ ਹੈ । ਉਨਾ ਨੇ ਕਾਨੂੰਨ ਨੂੰ ਤੋੜਨ ਵਾਲੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਅਜਿਹੇ ਲੋਕਾਂ ਖਿਲਾਫ ਪੁਲਸ ਹੋਰ ਸਖਤ ਕਾਰਵਾਈ ਕਰੇਗੀ । ਉਨਾ ਕਿਹਾ ਕਿ ਹਲਕਾ ਸਨੌਰ ਵਿਚ ਜਾਂ ਸੁਮਚੇ ਥਾਣਿਆਂ ਵਿਚ ਲਗਾਤਾਰ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਕਾਬੂ ਕਰਕੇ ਜੇਲ ਦੀਆਂ ਸਲਾਖਾਂ ਪਿਛੇ ਭੇਜਿਆ ਜਾ ਸਕੇ ।