ਕਿਸਾਨ ਨੇਤਾ ਜਗਜੀਤ ਡਲੇਵਾਲ ਦਾਮ ਰਨ ਵਰਤ 105ਵੇਂ ਦਿਨ 'ਚ

ਕਿਸਾਨ ਨੇਤਾ ਜਗਜੀਤ ਡਲੇਵਾਲ ਦਾਮ ਰਨ ਵਰਤ 105ਵੇਂ ਦਿਨ ‘ਚ
ਦੋਵੇਂ ਫੋਰਮਾਂ ਨੇ ਨੇਤਾਵਾਂ ਨੇ ਕੀਤੀ ਮੀਟਿੰਗ
-ਦੋਵੇਂ ਫੋਰਮਾਂ ਨੇ ਸਫਲ ਮਹਾ ਪੰਚਾਇਤ ਉਪਰ ਪ੍ਰਗਟ ਕੀਤੀ ਤਸੱਲੀ
ਪਟਿਆਲਾ : ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 104ਵੇਂ ਦਿਨ ਵੀ ਜਾਰੀ ਰਿਹਾ । ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਮੋਰਚਾ ਚੱਲਦਿਆਂ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਮੀਟਿੰਗ ਹੋਈ, ਕਿਸਾਨ ਆਗੂਆਂ ਵੱਲੋਂ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਤਿੰਨੇ ਮੋਰਚਿਆਂ ਉੱਪਰ ਵੱਡੀ ਗਿਣਤੀ ਦੇ ਵਿੱਚ ਭੈਣਾਂ ਵੱਲੋ ਮੋਰਚੇ ਵਿੱਚ ਲਗਵਾਈ ਗਈ ਹਾਜ਼ਰੀ ਅਤੇ ਸਫਲ ਮਹਿਲਾ ਮਹਾਂ ਪੰਚਾਇਤ ਲਈ ਉਹਨਾਂ ਦਾ ਧੰਨਵਾਦ ਕੀਤੀ ਗਿਆ। ਕਿਸਾਨ ਆਗੂਆਂ ਕਿਹਾ ਕਿ ਮਹਿਲਾ ਕਿਸਾਨ ਮਹਾਂ ਪੰਚਾਇਤ ਵਿੱਚ ਸਾਰਾ ਦਿਨ ਸਟੇਜ ਦੀ ਕਾਰਵਾਈ ਮਹਿਲਾਵਾਂ ਵੱਲੋਂ ਹੀ ਚਲਾਈ ਗਈ ਅਤੇ ਵੱਖਵੱਖ ਮਹਿਲਾ ਬੁਲਾਰਿਆਂ ਵੱਲੋਂ ਵਿਸਥਾਰ ਪੂਰਵਕ ਝਛਸ਼ ਗਾਰੰਟੀ ਕਾਨੂੰਨ ਡਾਕਟਰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ ਸਮੇਤ ਸਾਰੀਆਂ ਮੰਗਾਂ ਉੱਪਰ ਚਾਨਣਾ ਪਾਇਆ ਗਿਆ । ਦੋਨੇ ਫੋਰਮਾ ਵੱਲੋ ਸਫਲ ਮਹਿਲਾ ਮਹਾਂ ਪੰਚਾਇਤ ਉੱਪਰ ਤਸੱਲੀ ਪ੍ਰਗਟ ਕੀਤੀ ਗਈ । ਕਿਸਾਨ ਆਗੂਆਂ ਕਿਹਾ ਕਿ ਜੋ ਮੋਰਚੇ ਨੂੰ ਹੁੰਗਾਰਾ ਮਿਲਿਆ ਹੈ ਉਸ ਨੇ ਸਰਕਾਰ ਨੂੰ ਦੱਸ ਦਿੱਤਾ ਕਿ ਹੁਣ ਬੱਚਾ ਬੱਚਾ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਸਤੇ ਤਿਆਰ ਹੈ ਅਤੇ ਹੁਣ ਡੱਲੇਵਾਲ ਸਾਬ ਦੀ ਸੋਚ ਉੱਪਰ ਹੁਣ ਪੂਰੇ ਭਾਰਤ ਦੇ ਕਿਸਾਨ ਮੈਦਾਨ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਹਨ ਇਹ ਬੀਬੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੋਰਚੇ ਵਿੱਚ ਪਹੁੰਚ ਕੇ ਅਤੇ ਸਫਲ ਮਹਿਲਾ ਮਹਾਂ ਪੰਚਾਇਤ ਕਰਕੇ ਸਿੱਧ ਕਰਤਾ ਦਿੱਤਾ ਗਿਆ ।
