ਸ਼ਾਹਰੁਖ ਪਠਾਨ ਨੂੰ ਮਿਲੀ 15 ਦਿਨਾਂ ਦੀ ਅੰਤਰਿਮ ਜ਼ਮਾਨਤ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 March, 2025, 01:13 PM

ਸ਼ਾਹਰੁਖ ਪਠਾਨ ਨੂੰ ਮਿਲੀ 15 ਦਿਨਾਂ ਦੀ ਅੰਤਰਿਮ ਜ਼ਮਾਨਤ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 2020 ਵਿਚ ਉਤਰ ਪੂਰਬੀ ਦਿੱਲੀ ਦੰਗਿਆਂ ਦੌਰਾਨ ਪੁਲਸ ਮੁਲਾਜਮ ਤੇ ਬੰਦੂਕ ਲਗਾਉਣ ਵਾਲੇ ਸ਼ਾਹਰੁਖ ਪਠਾਨ ਨੂੰ ਦਿੱਲੀ ਦੀ ਅਦਾਲਤ ਨੇ 15 ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ । ਕੜਕੜਡੂਮਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਨੇ ਪਠਾਨ ਨੂੰ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਕਰਨ ਅਤੇ ਪਰਿਵਾਰ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਰਾਹਤ ਦੇ ਦਿੱਤੀ । ਅਦਾਲਤ ਨੇ ਕਿਹਾ ਕਿ ਬਿਨੈਕਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਮੋਬਾਈਲ ਨੰਬਰ ਜਾਂਚ ਅਧਿਕਾਰੀ ਨੂੰ ਦੇਵੇ ਅਤੇ ਇਸਨੂੰ ਆਪਣੇ ਕੋਲ `ਸਵਿੱਚ ਆਨ` ਰੱਖੇ ਤੇ ਇਸ ਤੋਂ ਇਲਾਵਾ ਬਿਨੈਕਾਰ ਮਾਮਲੇ ਦੇ ਹੋਰ ਮੁਲਜ਼ਮਾਂ ਅਤੇ ਗਵਾਹਾਂ ਨਾਲ ਸੰਪਰਕ ਨਹੀਂ ਕਰੇਗਾ । ਇਸ ਤੋਂ ਇਲਾਵਾ ਬਿਨੈਕਾਰ ਨੂੰ ਹਰ ਦੂਜੇ ਦਿਨ ਸਵੇਰੇ 10-11 ਵਜੇ ਦੇ ਵਿਚਕਾਰ ਜਾਫਰਾਬਾਦ ਪੁਲਸ ਸਟੇਸ਼ਨ ’ਚ ਆਪਣੀ ਹਾਜ਼ਰੀ ਦਰਜ ਕਰਵਾਉਣੀ ਪਵੇਗੀ ।



Scroll to Top