ਕਿਸਾਨਾਂ ਦੇ ਨਾਅਰਿਆਂ ਨਾਲ ਗੁੰਜਿਆ ਸਹਿਰ ਪਟਿਆਲਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 11 March, 2025, 12:33 PM

ਪਟਿਆਲਾ 11 ਮਾਰਚ : ਮੁੱਖ ਮੰਤਰੀ ਵੱਲੋ ਕਿਸਾਨ ਆਗੂਆਂ ਨਾਲ ਮੀਟਿੰਗ ਦੋਰਾਨ ਕੀਤੇ ਦੁਰਵਿਵਹਾਰ ਅਤੇ ਵੱਡੀ ਗਿਣਤੀ ਕਿਸਾਨਾ ਨੂੰ ਠਾਣਿਆਂ ਤੇ ਜੇਲਾ ਵਿਚ, ਬੰਦ ਕਰਨ ਦੇ ਰੋਸ ਵਜੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਅੱਜ ਪਟਿਆਲੇ ਨਾਲ ਸੰਬੰਧਿਤ ਕਿਸਾਨਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਠੋਕੇ ਅਤੇ ਪਟਿਆਲਾ ਸ਼ਹਿਰ ਅੰਦਰ ਰੋਸ਼ ਮਾਰਚ ਵੀ ਕੀਤਾ ।
ਕਿਸਾਨਾਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵਿਧਾਇਕ ਸਨੌਰ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ। ਇਕੱਤਰ ਹੋਏ ਵੱਡੀ ਗਿਣਤੀ ਵਿੱਚ ਕਿਸਾਨ ਮਰਦ ਤੇ ਔਰਤਾਂ ਦੇ ਧਰਨੇ ਦੀ ਅਗਵਾਈ ਦਵਿੰਦਰ ਪੂਨੀਆਂ, ਦਰਸ਼ਨ ਬੇਲੂ ਮਾਜਰਾ, ਅਵਤਾਰ ਕੌਰਜੀਵਾਲਾ, ਸੁਖਵਿੰਦਰ ਸਿੰਘ ਬਾਰਨ, ਨਰਿੰਦਰ ਸਿੰਘ ਲੈਹਲਾ, ਬੂਟਾ ਸਿੰਘ ਸਾਦੀਪੁਰ, ਗੁਰਬਚਨ ਸਿੰਘ ਕਨਸੁਹਾ, ਜਸਵੀਰ ਸਿੰਘ ਰਾਜੂ ਖੇੜੀ ਤੇ ਜੈ ਰਾਮ ਭਾਨਰਾ ਨੇ ਕੀਤੀ। ਹਰਮੀਤ ਸਿੰਘ ਪਠਾਣ ਮਾਜਰਾ ਦੀ ਕੋਠੀ ਅਗੇ ਦਿੱਤੇ ਵਿਸ਼ਾਲ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਬਲਰਾਜ ਜੋਸੀ, ਗੁਰਚਰਨ ਸਿੰਘ, ਨਰਿੰਦਰ ਸਿੰਘ ਲੇਹਲਾਂ, ਜੈ ਰਾਮ ਭਾਨਰਾ, ਸੁਖਵਿੰਦਰ ਸਿੰਘ ਲਾਲੀ, ਜਰਨੈਲ ਸਿੰਘ ਪੰਜੋਲਾ, ਰਾਜ ਕਿਸਨ ਨੂਰ ਖੇੜੀਆਂ, ਹਰਦਿਆਲ ਸਿੰਘ ਭਾਨਰਾ, ਸੁਰਿੰਦਰ ਸਿੰਘ ਖਾਲਸਾ, ਜਸਵੀਰ ਸਿੰਘ ਖੇੜੀ ਰਾਜੂ, ਹਰਮਨਦੀਪ ਸਿੰਘ, ਸੁਖਮਿੰਦਰ ਸਿੰਘ ਬਾਰਨ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਗੁੱਸੇ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਜਿੱਥੇ ਵੱਖ-ਵੱਖ ਸਮੇਂ ਤੇ ਹੁਣ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਭੁਗਤਣਾ ਪਵੇਗਾ, ਉੱਥੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਲੋਕ ਰੋਹ ਦਾ ਟਾਕਰਾ ਕਰਨਾ ਪਵੇਗਾ ।

ਸਰਕਾਰ ਦੀ ਧੱਕੇਸ਼ਾਹੀ ਨੂੰ ਨਹੀ ਕੀਤਾ ਜਾਵੇਗਾ ਬਰਦਾਸ਼ਤ

ਇਸ ਮੌਕੇ ਕਿਸਾਨ ਨੇਤਾ ਰਮਿੰਦਰ ਪਟਿਆਲਾ ਨੇ ਆਖਿਆ ਕਿ ਸਰਕਾਰਾਂ ਵਲੋ ਲਗਾਤਾਰ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਅਤਿਆਚਾਰ ਕੀਤਾ ਜਾ ਰਿਹਾਹੈ, ਜਿਸਨੂੰ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜਦੋਂ ਤੱਕ ਕਿਸਾਨ ਆਪਣੇ ਹੱਕ ਨਹੀ ਲੈ ਲੈਂਦੇ, ਉਦੋ ਤੱਕ ਉਨ੍ਹਾ ਦਾ ਸੰਘਰਸ਼ ਇਸੇ ਤਰ੍ਹਾ ਜਾਰੀ ਰਹੇਗਾ ।

ਪਿੰਡਾਂ ਅੰਦਰ ਕੀਤਾ ਜਾਵੇਗਾ ਵਿਰੋਧ : ਬੂਟਾ ਸ਼ਾਦੀਪੁਰ

ਇਸ ਮੌਕੇ ਕਿਸਾਨ ਨੇਤਾ ਬੂਟਾ ਸਿੰਘ ਸ਼ਾਦੀਪੁਰ ਨੇ ਆਖਿਆ ਕਿ ਹੁਣ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ’ਤੇ ਚਲ ਪਈ ਹੈ। ਕਿਸਾਨਾਂ ਦੇ ਨਾਲ ਮੁੱਖ ਮੰਤਰੀ ਵਲੋ ਚੰਗਾ ਵਿਵਹਾਰ ਨਹੀ ਕੀਤਾ ਜਾ ਰਿਹਾ, ਜੋਕਿ ਨਿੰਦਣਯੋਗ ਹੈ। ਉਨ੍ਹਾ ਕਿਹਾ ਕਿ ਅਗਾਮੀ ਚੋਣਾਂ ਦੌਰਾਨ ਪਿੰਡਾਂ ਅੰਦਰ ਸਰਕਾਰ ਦੇ ਨੁਮਾਇੰਦਿਆਂ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਧਕੇ ਨਾਲ ਜੇਲਾਂ ਅੰਦਰ ਡਕਿਆ ਹੈ, ਜਿਸਦਾ ਖਾਮਿਆਜਾ ਉਸਨੂੰ ਭੁਗਤਨਾ ਪਵੇਗਾ ।