ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ : ਅਕਾਸ ਬੋਕਸਰ, ਸੁਖਬੀਰ ਸਨੋਰ

ਦੁਆਰਾ: Punjab Bani ਪ੍ਰਕਾਸ਼ਿਤ :Monday, 10 March, 2025, 07:05 PM

ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ: ਅਕਾਸ ਬੋਕਸਰ, ਸੁਖਬੀਰ ਸਨੋਰ
ਪਟਿਆਲਾ, 10 ਮਾਰਚ : ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਅਕਾਸ਼ ਬੋਕਸਰ ਤੇ ਸੁਖਬੀਰ ਸਨੋਰ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾਂ ਸੱਚ ਦਾ ਸਾਥ ਦਿੱਤਾ ਹੈ ਅਤੇ ਜਦੋਂ ਵੀ ਉਨ੍ਹਾਂ ਨੂੰ ਕੋਈ ਫੈਸਲਾ ਸਹੀ ਨਾ ਲੱਗੇ ਉਹ ਉਸ ਫੈਸਲੇ ਬਾਰੇ ਉਹ ਬਿਨ੍ਹਾਂ ਝਿਜਕ ਬੋਲਦੇ ਹਨ ਅਤੇ ਹਾਲ ਵਿਚ ਗਿਆਨੀ ਰਘੁਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਬਾਰੇ ਲਿਆ ਗਏ ਫੈਸਲੇ ’ਤੇ ਜਿਹੜੀ ਪ੍ਰਤੀਕਿਰਿਆ ਉਨ੍ਹਾਂ ਵੱਲੋਂ ਦਿੱਤੀ ਗਈ ਹੈ, ਉਹ ਵੀ ਸੱਚ ’ਤੇ ਪਹਿਰਾ ਦੇਣ ਵਾਲੀ ਸੀ । ਹਲਾਂਕਿ ਕਿ ਇਹ ਕੋਈ ਸੋਖਾ ਕੰਮ ਨਹੀਂ ਸੀ ਪਰ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਆਤਮਾ ਦੀ ਅਵਾਜ਼ ਸੁਣੀ ਅਤੇ ਇਸ ਆਪਣੀ ਰਾਏ ਨੂੰ ਜਨਤਕ ਕੀਤਾ । ਸੁਖਬੀਰ ਸਨੌਰ ਅਤੇ ਅਕਾਸ ਬੋਕਸਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਗੁਰੂ ਨੂੰ ਮੰਨਣ ਵਾਲੇ ਸਿੱਖ ਹਨ ਅਤੇ ਹਮੇਸ਼ਾ ਗੁਰੂ ਦੀ ਰਜਾ ਵਿਚ ਰਾਜੀ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਉਹ ਨੌਜਵਾਨ ਧਾਕੜ ਆਗੂ ਹਨ ਅਤੇ ਜਦੋਂ ਵੀ ਕਿਸੇ ਅਵਾਜ਼ ਚੁੱਕਣ ਦੀ ਗੱਲ ਆਈ ਬਿਕਰਮ ਸਿੰਘ ਮਜੀਠੀਆ ਨੇ ਹਮੇਸਾਂ ਹੀ ਪੰਜਾਬੀਆਂ ਦੇ ਹਿੱਤਾਂ ਲਈ ਆਪਣੀ ਅਵਾਜ਼ ਬੁਲੰਦ ਕੀਤੀ । ਆਪਣੇ ਨਿਧੜਕ ਫੈਸਲਿਆਂ ਦੇ ਕਾਰਨ ਹਲਾਂਕਿ ਕਈ ਵਾਰ ਉਨ੍ਹਾਂ ਨੂੰ ਮੌਕੇ ਦੀਆਂ ਹਕੂਮਤਾਂ ਦੀ ਨਾਰਾਜਗੀ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਨ੍ਹਾਂ ਨੇ ਕਦੇ ਵੀ ਪਰਵਾਹ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਅੱਜ ਨਿਰਣਾਇਕ ਘੜੀਆਂ ਹਨ ਅਜਿਹੇ ਵਿਚ ਬਿਕਰਮ ਸਿੰਘ ਮਜੀਠੀਆ ਵੱਲੋਂ ਫੇਰ ਤੋਂ ਆਪਣੀ ਨਿਰਪੱਖ ਰਾਏ ਰੱਖ ਕੇ ਇੱਕ ਸੁਲਝੇ ਹੋਏ ਆਗੂ ਹੋਣ ਦਾ ਸਬੂਤ ਦਿੱਤਾ ਹੈ ।