ਸਿਹਤ ਵਿਭਾਗ ਨੇ ਖਸਰੇ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ

ਸਿਹਤ ਵਿਭਾਗ ਨੇ ਖਸਰੇ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ
ਪਟਿਆਲਾ 10 ਮਾਰਚ : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ.ਕੁਸ਼ਲਦੀਪ ਗਿੱਲ ਵੱਲੋਂ ਖਸਰੇ ਸਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ । ਡਾ. ਕੁਸ਼ਲਦੀਪ ਗਿੱਲ ਨੇ ਕਿਹਾ ਕਿ ਯੂ. ਐੱਸ. ਏ. ਵਿਚ ਹੋਈ ਮੀਜ਼ਲਜ਼ ਆਊਟ ਬ੍ਰੇਕ ਨੂੰ ਵੇਖਦਿਆਂ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਬੱਚੇ ਨੂੰ ਮੀਜ਼ਲ ਦਾ ਟੀਕਾ ਨਹੀਂ ਲਗਵਾਇਆ ਤਾਂ ਉਹ ਆਪਣੇ ਬੱਚਿਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ । ਇਹ ਬੀਮਾਰੀ ਇਕ ਦੂਜੇ ਤੋਂ ਫੈਲਦੀ ਹੈ। ਸੰਕ੍ਰਮਿਤ ਵਿਅਕਤੀ ਦੇ ਉੱਠ ਕੇ ਜਾਣ ਮਗਰੋਂ ਘੰਟਿਆਂ ਤੱਕ ਇਸ ਦੇ ਕੀਟਾਣੂ ਹਵਾ ਵਿਚ ਰਹਿੰਦੇ ਹਨ, ਜੋ ਦੂਜਿਆਂ ਨੂੰ ਸੰਕ੍ਰਮਿਤ ਕਰ ਸਕਦੇ ਹਨ । ਮੀਜ਼ਲ ਜਾਂ ਖਸਰਾ ਬੱਚਿਆਂ ਦੀ ਬੀਮਾਰੀ ਹੈ ਪਰ ਕਈ ਵਾਰ ਇਹ ਬਾਲਗਾਂਨੂੰ ਵੀ ਹੋ ਜਾਂਦੀ ਹੈ । ਇਸ ਵਿਚ ਬੁਖਾਰ, ਲਾਲ ਦਾਣੇ, ਰੇਸ਼ਾ ਅਤੇ ਜ਼ੁਕਾਮ ਵਰਗੇ ਲੱਛਣ ਹੁੰਦੇ ਹਨ । ਗੰਭੀਰ ਰੂਪ ਵਿਚ ਨਿਮੋਨੀਆ, ਦਿਮਾਗ ਦੀ ਸੋਜ਼ਿਸ਼ ਅਤੇ ਮੌਤ ਵੀ ਹੋ ਸਕਦੀ ਹੈ । ਮੀਜ਼ਲ ਦਾ ਪਹਿਲਾ ਟੀਕਾ ਬੱਚੇ ਦੇ 9 ਮਹੀਨੇ ਦੇ ਹੋਣ ਤੇ ਅਤੇ ਦੂਸਰਾ ਟੀਕਾ ਡੇਢ ਸਾਲ ਦੀ ਉਮਰ ਵਿਚ ਲਗਾਇਆ ਜਾਂਦਾ ਹੈ । ਜਿਹੜੇ ਬੱਚੇ ਦੇ 5 ਸਾਲ ਤਕ ਦੀ ਉਮਰ ਤੱਕ ਇਹ ਟੀਕਾ ਨਹੀਂ ਲੱਗਾ, ਉਸ ਨੂੰ ਨੇੜੇ ਦੇ ਨੂੰ ਦੇ ਸਿਹਤ ਕੇਂਦਰ ਵਿਖੇ ਇਹ ਟੀਕਾ ਲਗਵਾਓ ਅਤੇ ਫੇਰ ਇਕ ਮਹੀਨੇ ਦੇ ਵਕਫੇ ਪਿੱਛੋਂ ਦੂਜਾ ਟੀਕਾ ਲਗਵਾਓ । ਟੀਕਾ ਲਗਵਾਉਣ ਵੇਲੇ ਮਾਤਾ-ਪਿਤਾ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਆਈ. ਡੀ. ਪਰੂਫ ਨਾਲ ਲੈ ਕੇ ਆਉਣ ਤਾਂ ਜੋ ਯੂ ਵਿਨ ‘ਤੇ ਉਸ ਦੀ ਐਂਟਰੀ ਕੀਤੀ ਜਾ ਸਕੇ। ਟੀਕੇ ਦੇ ਨਾਲ ਹੀ ਵਿਟਾਮਿਨ ਏ ਦੀ ਖੁਰਾਕ ਪਿਲਾਉਣੀ ਵੀ ਜ਼ਰੂਰੀ ਹੈ।ਇਸਡੇਢ ਸਾਲ ਦਾ ਟੀਕਾ ਲਗਣ ਉਪਰੰਤ ਵਿਟਾਮਿਨ ਏ ਦੀ ਖੁਰਾਕ ਹਰ ਛੇ ਮਹੀਨੇ ਦੇ ਵਕਫੇ ਨਾਲ ਪੰਜ ਸਾਲ ਤੱਕ ਦਿੱਤੀ ਜਾਣੀ ਜ਼ਰੂਰੀ ਹੈ । ਇਹ ਟੀਕੇ ਅਤੇ ਵਿਟਾਮਿਨ ਏ ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਉਪਲੱਭਧ ਹਨ ਅਤੇ ਬਿਲਕੁਲ ਮੁਫਤ ਲਗਾਏ ਜਾਂਦੇ ਹਨ ।
