ਦੇਸ਼ ਵਿੱਚ ਜਿ਼ਆਦਾਤਰ ਸੜਕ ਹਾਦਸੇ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ, ਨੁਕਸਦਾਰ ਡੀ. ਪੀ. ਆਰੲ. ਕਾਰਨ ਵਾਪਰਦੇ ਹਨ : ਗਡਕਰੀ

ਦੁਆਰਾ: Punjab Bani ਪ੍ਰਕਾਸ਼ਿਤ :Friday, 07 March, 2025, 01:12 PM

ਦੇਸ਼ ਵਿੱਚ ਜਿ਼ਆਦਾਤਰ ਸੜਕ ਹਾਦਸੇ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ, ਨੁਕਸਦਾਰ ਡੀ. ਪੀ. ਆਰੲ. ਕਾਰਨ ਵਾਪਰਦੇ ਹਨ : ਗਡਕਰੀ
ਨਵੀਂ ਦਿੱਲੀ, 7 ਮਾਰਚ : ਭਾਰਤ ਦੇਸ਼ ਦੇ ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਦੇਸ਼ ਵਿੱਚ ਵਧਦੇ ਸੜਕ ਹਾਦਸਿਆਂ ਅਤੇ ਇਨ੍ਹਾਂ ਵਿੱਚ ਹੋਣ ਵਾਲੇ ਜਾਨੀ ਨੁਕਸਾਨ ਲਈ ਸਿਵਲ ਇੰਜਨੀਅਰਾਂ ਤੇ ਸਲਾਹਕਾਰਾਂ ਵੱਲੋਂ ਤਿਆਰ ਕੀਤੀ ਨੁਕਸਦਾਰ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਅਤੇ ਸੜਕਾਂ ਦੇ ਨੁਕਸਦਾਰ ਡਿਜ਼ਾਈਨ ਨੂੰ ਜਿੰਮੇਵਾਰ ਠਹਿਰਾਇਆ ਹੈ । ਗਲੋਬਲ ਰੋਡ ਇਨਫਰਾਟੈੱਕ ਸੰਮੇਲਨ ਤੇ ਐਕਸਪੋ (ਜੀ. ਆਰ. ਆਈ. ਐੱਸ.) ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਸੜਕ ਸੁਰੱਖਿਆ ਉਪਾਵਾਂ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ । ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਜਿ਼ਆਦਾਤਰ ਸੜਕ ਹਾਦਸੇ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ, ਨੁਕਸਦਾਰ ਡੀ. ਪੀ. ਆਰੲ. ਕਾਰਨ ਵਾਪਰਦੇ ਹਨ ਅਤੇ ਇਸ ਵਾਸਤੇ ਕਿਸੇ ਨੂੰ ਜਿ਼ੰਮੇਵਾਰ ਨਹੀਂ ਠਹਿਰਾਇਆ ਜਾਂਦਾ ਹੈ । ਮੰਤਰੀ ਨੇ ਸੜਕ ਨਿਰਮਾਣ ਉਦਯੋਗ ਨੂੰ ਨਵੀਂ ਤਕਨਾਲੋਜੀ ਅਤੇ ਟਿਕਾਊ ਮੁੜ ਤੋਂ ਵਰਤੋਂ ਵਿੱਚ ਲਿਆਂਦੀ ਜਾ ਸਕਣ ਵਾਲੀ ਉਸਾਰੀ ਸਮੱਗਰੀ ਨੂੰ ਅਪਣਾ ਕੇ ਸੜਕ ਸੁਰੱਖਿਆ ਵਧਾਉਣ ਲਈ ਰਣਨੀਤੀ ਵਿਕਸਿਤ ਕਰਨ ਦੀ ਅਪੀਲ ਵੀ ਕੀਤੀ ।



Scroll to Top