ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਪ ਸਰਕਾਰ ਦਾ ਗਲਤ ਫੈਸਲਾ ਐਡ. ਗੁਰਵਿੰਦਰ ਕਾਂਸਲ

ਦੁਆਰਾ: Punjab Bani ਪ੍ਰਕਾਸ਼ਿਤ :Thursday, 06 March, 2025, 05:48 PM

ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਪ ਸਰਕਾਰ ਦਾ ਗਲਤ ਫੈਸਲਾ ਐਡ. ਗੁਰਵਿੰਦਰ ਕਾਂਸਲ
ਕਿਸਾਨਾਂ ਨੇ ਕਈ ਜਗ੍ਹਾ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਪਟਿਆਲਾ : ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣ ਲਈ ਪਿੰਡਾਂ ਅਤੇ ਕਸਬਿਆਂ ਤੋਂ ਨਿਕਲੇ ਹਜਾਰਾਂ ਕਿਸਾਨਾਂ ਦੇ ਕਾਫਲਿਆਂ ਨੂੰ ਪੰਜਾਬ ਪੁਲਿਸ ਨੇ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਰੋਕ ਲਿਆ ਅਤੇ ਇਥੇ ਕਈ ਕਿਸਾਨ ਨੇਤਾਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ । ਇਸ ਮੌਕੇ ਉਘੇ ਸਮਾਜ ਸੇਵਕ ਅਤੇ ਕਾਂਸਲ ਫਾਊਂਡੇਸ਼ਨ ਦੇ ਪ੍ਰਧਾਨ ਐਡ. ਗੁਰਵਿੰਦਰ ਕਾਂਸਲ ਅਤੇ ਉਹਨਾਂ ਦੇ ਸਾਥੀਆਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣ ਤੋਂ ਰੋਕਣਾ ਪੰਜਾਬ ਪੁਲਿਸ ਅਤੇ ਆਪ ਸਰਕਾਰ ਦਾ ਗਲਤ ਫੈਸਲਾ ਹੈ। ਜਿਸ ਦੇ ਰੋਜ਼ ਵਜੋਂ ਕਿਸਾਨਾਂ ਨੇ ਕਈ ਜਿਲ੍ਹਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ । ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਵੱਖ-ਵੱਖ 18 ਜਗਾਂ ਤੇ ਪੱਕੇ ਮੋਰਚੇ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਮਦਨ ਲਾਲ ਕਾਂਸਲ, ਸ਼ਾਮ ਲਾਲ ਮਿੱਤਲ, ਵਡੇਰਾ ਜੀ, ਅਸ਼ੋਕ ਬਹਿਲ, ਦੀਸ਼ਾਂਤ ਕਾਂਸਲ, ਆਯੁਸ਼ ਭਾਂਬਰੀ, ਸਾਹਿਲ ਗੋਇਲ, ਵਿਕਾਸ ਮਿੱਤਲ, ਰਾਹੁਲ ਬਾਂਸਲ ਆਦਿ ਮੌਕੇ ਤੇ ਹਾਜ਼ਰ ਸਨ ।