ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ

ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ
– ਮੁੰਡਿਆਂ ਵਿਚੋਂ ਰਾਹੁਲ ਖਾਨ ਅਤੇ ਕੁੜੀਆਂ ਵਿਚੋਂ ਸੋਨੀਆ ਦੇਵੀ ਨੇ ਬੈਸਟ ਐਥਲੀਟ ਦਾ ਖ਼ਿਤਾਬ ਜਿਤਿਆ
ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਵਿਖੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਅਤੇ ਅਸਿਸਟੈਂਟ ਪ੍ਰਫੈਸਰ ਵਰਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ ਦੀ ਦੇਖ-ਰੇਖ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ । ਇਸ ਐਥਲੈਟਿਕ ਮੀਟ ਵਿੱਚ ਐਮ. ਐਲ. ਏ. ਗੁਰਲਾਲ ਘਨੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਮਹੱਤਵਪੂਰਨ ਯੋਗਦਾਨ ਹੈ । ਇਸ ਉਦੇਸ਼ ਦੇ ਮੱਦੇਨਜ਼ਰ ਹਰ ਸਾਲ ਕਾਲਜ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਜਾਂਦੀ ਹੈ । ਇਸ ਐਥਲੈਟਿਕ ਮੀਟ ਵਿਚ ਸਰੀਰਕ ਸਿੱਖਿਆ ਵਿਸ਼ੇ ਦੇ ਨਾਲ ਨਾਲ ਸਾਰੇ ਕੋਰਸਾਂ ਨਾਲ ਸੰਬੰਧਤ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ ।
ਐਮ. ਐਲ. ਏ. ਗੁਰਲਾਲ ਘਨੌਰ ਨੇ ਇਸ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ ਕੀਤਾ । ਉਹਨਾਂ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸ਼ਲਾਘਾਯੋਗ ਕੰਮ ਕਰ ਰਹੀ ਹੈ । ਪੰਜਾਬ ਸਰਕਾਰ ਦੇ ਉਦਮਾਂ ਸਦਕਾ ਵਿਦਿਆਰਥੀਆਂ ਲਈ ਸਰੀਰਕ ਕਸਰਤ ਕਰਨ ਲਈ ਕਾਲਜ ਨੂੰ ਇਕ ਨਵਾਂ ਜਿਮ ਅਤੇ ਵੱਖ-ਵੱਖ ਖੇਡਾਂ ਦੀ ਪ੍ਰੈਕਟਿਸ ਲਈ ਇੰਨਡੋਰ ਜਿਮਨੇਜ਼ੀਅਮ ਅਤੇ ਖੇਡ ਗਰਾਊਂਡ ਮੁਹੱਈਆ ਕਰਵਾਇਆ ਗਿਆ ਹੈ । ਉਹਨਾਂ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਮੈਡਲ ਹਾਸਿਲ ਕਰਨੇ ਚਾਹੀਦੇ ਹਨ, ਜਿਸ ਸਦਕਾ ਉਹ ਚੰਗੇ ਅਹੁਦਿਆਂ ਤੇ ਕੰਮ ਕਰ ਸਕਣਗੇ ।
ਇਸ ਐਥਲੈਟਿਕ ਮੀਟ ਵਿਚ ਵੱਖ ਵੱਖ ਕੋਰਸਾਂ ਨਾਲ ਸੰਬੰਧਤ ਲਗਭਗ 300 ਵਿਦਿਆਰਥੀਆਂ ਨੇ ਵੱਖ ਵੱਖ ਤਰਾਂ ਦੇ ਈਵੈਂਟਸ ਜਿਵੇਂ ਕਿ 100, 200, 400, 800 ਮੀਟਰ ਰੇਸ, ਸਪੂਨ ਰੇਸ, ਰਿਲੇਅ ਰੇਸ ਆਦਿ ਵਿਚ ਭਾਗ ਲਿਆ । ਇਹਨਾਂ ਵਿਦਿਆਰਥੀਆਂ ਨੂੰ ਵੱਖ ਵੱਖ ਹਾਊਸਾਂ (ਸਤਲੁਜ, ਬਿਆਸ, ਰਾਵੀ, ਚਿਨਾਬ) ਵਿਚ ਵੰਡਿਆ ਗਿਆ । ਇਸ ਵਿਚੋਂ ਚਿਨਾਬ ਹਾਉਸ ਨੇ ਓਵਰਆਲ ਪੁਜ਼ੀਸ਼ਨ ਹਾਸਿਲ ਕੀਤੀ। ਇਸ ਐਥਲੈਟਿਕ ਮੀਟ ਵਿਚ ਰੁਹਾਲ ਖਾਨ ਨੇ ਮੁੰਡਿਆਂ ਵਿਚੋਂ ਅਤੇ ਸੋਨੀਆ ਦੇਵੀ ਨੇ ਕੁੜੀਆਂ ਵਿਚੋਂ ਬੈਸਟ ਐਥਲੀਟ ਦਾ ਖ਼ਿਤਾਬ ਜਿੱਤਿਆ । ਇਸ ਮੌਕੇ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਰਵੀ ਕੁਮਾਰ ਮੀਤ ਪ੍ਰਧਾਨ ਨਗਰ ਪੰਚਾਇਤ ਘਨੌਰ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਕੌਂਸਲਰ ਬਲਜਿੰਦਰ ਸਿੰਘ, ਸੀਨੀਅਰ ਆਗੂ ਇੰਦਰਜੀਤ ਸਿੰਘ ਸਿਆਲੂ, ਕੋਚ ਕੁਲਵੰਤ ਸਿੰਘ, ਸਰਪੰਚ ਪਿੰਦਰ ਸੇਖੋਂ, ਬਲਾਕ ਪ੍ਰਧਾਨ ਮੱਖਣ ਖਾਨ, ਬਾਣਾ ਲਾਛੜੂ ਆਦਿ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ ।
