ਰੇਲਵੇ ਸਟੇਸ਼ਨਾਂ ’ਤੇ ਭੀੜ ਨੂੰ ਕਾਬੂ ਕਰਨ ਲਈ ਰੇਲ ਮੰਤਰੀ ਨੇ ਲਏ ਅਹਿਮ ਫੈਸਲੇ

ਰੇਲਵੇ ਸਟੇਸ਼ਨਾਂ ’ਤੇ ਭੀੜ ਨੂੰ ਕਾਬੂ ਕਰਨ ਲਈ ਰੇਲ ਮੰਤਰੀ ਨੇ ਲਏ ਅਹਿਮ ਫੈਸਲੇ
ਨਵੀਂ ਦਿੱਲੀ : ਭਾਰਤ ਅੰਦਰ ਰੇਲਵੇ ਸਟੇਸ਼ਨਾਂ ’ਤੇ ਭੀੜ ਕਾਬੂ ਕਰਨ ਨੂੰ ਲੈ ਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੀ ਅਗਵਾਈ ’ਚ ਇਕ ਉੱਚ-ਪੱਧਰੀ ਮੀਟਿੰਗ ਕੀਤੀ ਹੋਈ, ਜਿਸ ’ਚ ਫੈਸਲਾ ਕੀਤਾ ਗਿਆ ਕਿ ਮੁੱਖ ਟਿਕਾਣਿਆਂ ਉੱਤੇ ਭੀੜ ਨੂੰ ਕਾਬੂ ਕਰਨ ਲਈ 60 ਸਟੇਸ਼ਨਾਂ ’ਤੇ ਪੱਕੇ ਬਾਹਰੀ ਉਡੀਕ ਖੇਤਰ ਬਣਾਏ ਜਾਣਗੇ। ਨਵੀਂ ਦਿੱਲੀ, ਆਨੰਦ ਵਿਹਾਰ, ਵਾਰਾਣਸੀ, ਅਯੋਧਿਆ ਅਤੇ ਪਟਨਾ ’ਚ ਪਾਇਲਟ ਪ੍ਰਾਜੈਕਟ ਸ਼ੁਰੂ ਹੋ ਚੁਕੇ ਹਨ । 60 ਸਟੇਸ਼ਨਾਂ ਉੱਤੇ ਪੂਰੀ ਤਰ੍ਹਾਂ ਐਕਸੈੱਸ ਕੰਟਰੋਲ ਲਾਗੂ ਕੀਤਾ ਜਾਵੇਗਾ, ਜਿਥੇ ਸਿਰਫ਼ ਕਨਫ਼ਰਮ ਟਿਕਟ ਵਾਲੇ ਮੁਸਾਫ਼ਰਾਂ ਨੂੰ ਹੀ ਪਲੇਟਫਾਰਮ ’ਤੇ ਜਾਣ ਦੀ ਇਜਾਜ਼ਤ ਹੋਵੇਗੀ । ਨਵੇਂ ਚੌੜੇ ਫੁੱਟ-ਓਵਰ ਬ੍ਰਿਜ (ਐਫ਼. ਓ. ਬੀ.) ਅਤੇ ਕੈਮਰੇ ਲਗਾਉਣ ਦੀ ਯੋਜਨਾ ਹੈ, ਜੋ ਮਹਾਕੁੰਭ ਦੌਰਾਨ ਭੀੜ ਨੂੰ ਕੰਟਰੋਲ ਕਰਨ ’ਚ ਮਦਦਗਾਰ ਸਾਬਤ ਹੋਏ ਸਨ । ਵੱਡੇ ਸਟੇਸ਼ਨਾਂ ’ਤੇ ਵਾਰ ਰੂਮ ਵਿਕਸਤ ਕੀਤੇ ਜਾਣਗੇ, ਜਿਥੇ ਸਾਰੇ ਅਧਿਕਾਰੀ ਭੀੜ ਵਾਲੀ ਸਥਿਤੀ ’ਚ ਕੰਮ ਕਰਨਗੇ । ਸਟਾਫ ਲਈ ਨਵੀਂ ਯੂਨੀਫਾਰਮ ਅਤੇ ਨਵੇਂ ਡਿਜ਼ਾਇਨ ਵਾਲੇ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਜਾਣਗੇ । ਸਾਰੇ ਸਟਾਫ ਨੂੰ ਨਵੀਂ ਵਰਦੀ ਦਿਤੀ ਜਾਵੇਗੀ ਤਾਂ ਕੀ ਕਿਸੇ ਵੀ ਐਮਰਜੈਂਸੀ ਸਥਿਤੀ ’ਚ ਉਨ੍ਹਾਂ ਨੂੰ ਅਸਾਨੀ ਨਾਲ ਪਛਾਣਿਆ ਜਾ ਸਕੇ ।ਸਮੁੱਚੇ ਅਹਿਮ ਸਟੇਸ਼ਨਾਂ ’ਤੇ ਇਕ ਸੀਨੀਅਰ ਅਧਿਕਾਰੀ ਨੂੰ ਸਟੇਸ਼ਨ ਨਿਰਦੇਸ਼ਕ ਬਣਾਇਆ ਜਾਵੇਗਾ । ਸਾਰੇ ਹੋਰ ਵਿਭਾਗ ਸਟੇਸ਼ਨ ਨਿਰਦੇਸ਼ਕ ਨੂੰ ਰੀਪੋਰਟ ਕਰਨਗੇ । ਸਟੇਸ਼ਨ ਨਿਰਦੇਸ਼ਕ ਨੂੰ ਆਰਥਕ ਅਧਿਕਾਰ ਮਿਲਣਗੇ, ਤਾਂ ਕੀ ਉਹ ਸਟੇਸ਼ਨ ਸੁਧਾਰ ਲਈ ਤੁਰਤ ਫੈਸਲੇ ਲੈ ਸਕਣ । ਸਟੇਸ਼ਨ ਨਿਰਦੇਸ਼ਕ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਸਟੇਸ਼ਨ ਦੀ ਸਮਰੱਥਾ ਅਤੇ ਉਪਲਬਧ ਟ੍ਰੇਨਾਂ ਮੁਤਾਬਕ ਟਿਕਟ ਵਿਕਰੀ ਨੂੰ ਨਿਯੰਤਰਿਤ ਕਰ ਸਕਣ ।
