ਤਿੰਨ ਮਹੀਨਿਆਂ ਵਿੱਚ ਫਰਜ਼ੀ ਵੋਟਰ ਕਾਰਡ ਦਾ ਮਸਲਾ ਹੱਲ ਹੋਵੇਗਾ: ਚੋਣ ਕਮਿਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Friday, 07 March, 2025, 07:22 PM

ਤਿੰਨ ਮਹੀਨਿਆਂ ਵਿੱਚ ਫਰਜ਼ੀ ਵੋਟਰ ਕਾਰਡ ਦਾ ਮਸਲਾ ਹੱਲ ਹੋਵੇਗਾ: ਚੋਣ ਕਮਿਸ਼ਨ
ਨਵੀਂ ਦਿੱਲੀ : ਭਾਰਤ ਦੇਸ਼ ਦੇ ਚੋਣ ਕਮਿਸ਼ਨ ਨੇ ਅਗਲੇ ਤਿੰਨ ਮਹੀਨਿਆਂ ਵਿੱਚ ਦਹਾਕਿਆਂ ਤੋਂ ਦਰਪੇਸ਼ ਆ ਰਹੇ ਫਰਜ਼ੀ ਵੋਟਰ ਕਾਰਡ ਮਸਲੇ ਨੂੰ ਹੱਲ ਕਰਨ ਦੇ ਚਲਦਿਆਂ ਆਖਿਆ ਹੈ ਕਿ ਅਜਿਹੇ ਮਾਮਲਿਆਂ ਨੂੰ ਤਿੰਨ ਮਹੀਨਿਆਂ ਦੇ ਸਮੇਂ ਅੰਦਰ ਹੀ ਹੱਲ ਕਰ ਲਿਆ ਜਾਵੇਗਾ । ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਵੋਟਰ ਦੁਨੀਆਂ ਭਰ ਵਿਚ ਸਭ ਤੋਂ ਵੱਧ ਹਨ, ਜਿਨ੍ਹਾਂ ਵਿੱਚ 99 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਹਨ । ਚੋਣ ਕਮਿਸ਼ਨ ਡੁਪਲੀਕੇਟ ਇਲੈਕਟੋਰਲ ਫੋਟੋ ਆਈਡੈਂਟਿਟੀ ਕਾਰਡ ਦੇ ਮੁੱਦੇ ’ਤੇ ਪਹਿਲਾਂ ਹੀ ਨੋਟਿਸ ਲੈ ਚੁੱਕਾ ਹੈ । ਦੱਸਣਯੋਗ ਹੈ ਕਿ ਹਰ ਇੱਕ ਵੋਟਰ ਆਪਣੀ ਵੋਟ ਸਿਰਫ ਉਸ ਪੋਲਿੰਗ ਸਟੇਸ਼ਨ ’ਤੇ ਪਾ ਸਕਦਾ ਹੈ ਜਿਸ ਖਾਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਨਾਲ ਉਹ ਜੁੜਿਆ ਹੁੰਦਾ ਹੈ। ਚੋਣ ਅਥਾਰਟੀ ਨੇ ਕਿਹਾ ਕਿ ਉਸ ਨੇ ਹੁਣ ਤਕਨੀਕੀ ਟੀਮਾਂ ਅਤੇ ਸਬੰਧਤ ਰਾਜ ਮੁੱਖ ਚੋਣ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ, ਜਿਸ ਤੋਂ ਬਾਅਦ ਇਸ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਹੱਲ ਕੀਤਾ ਜਾਵੇਗਾ ।



Scroll to Top