ਐਗਰੀ ਇਨਪੁਟ ਡੀਲਰਜ ਐਸੋਸੀਏਸ਼ਨ ਦੀ ਹੋਈ ਵਰਚੂਅਲ ਮੀਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Saturday, 15 March, 2025, 05:05 PM

ਐਗਰੀ ਇਨਪੁਟ ਡੀਲਰਜ ਐਸੋਸੀਏਸ਼ਨ ਦੀ ਹੋਈ ਵਰਚੂਅਲ ਮੀਟਿੰਗ
-ਪੰਜਾਬ ਪੱਧਰੀ ਸਲਾਨਾ ਇਜਲਾਸ ਸਬੰਧੀ ਹੋਈਆਂ ਵਿਚਾਰਾਂ
ਨਾਭਾ 15 ਮਾਰਚ () ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਪੰਜਾਬ ਦੀ ਇੱਕ ਜ਼ਰੂਰੀ ਵਰਚੂਅਲ ਮੀਟਿੰਗ ਪੰਜਾਬ ਪ੍ਰਧਾਨ ਸ. ਬੀਰਇੰਦਰ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਵੱਲੋਂ ਪੰਜਾਬ ਪੱਧਰ ਦਾ ਸਲਾਨਾ ਇਜਲਾਸ ਮਿਤੀ 29 ਮਾਰਚ ਦਿਨ ਸ਼ਨੀਵਾਰ ਨੂੰ ਕ੍ਰਿਸਟਲ ਗ੍ਰੈਂਡ ਮੈਰਿਜ ਪੈਲੇਸ ਜਗਰਾਓਂ ਵਿਖੇ ਬੁਲਾਇਆ ਜਾਵੇਗਾ,ਜਿਸ ਵਿੱਚ ਡੀਲਰਾਂ ਦੇ ਸੁਝਾਅ ਲਏ ਜਾਣਗੇ। ਅਤੇ ਐਸੋਸੀਏਸ਼ਨ ਵੱਲੋਂ ਡੀਲਰਾਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਰਣਨੀਤੀ ਬਣਾਈ ਜਾਵੇਗੀ । ਇਸ ਪ੍ਰੋਗਰਾਮ ਵਿੱਚ ਵੱਖ ਵੱਖ ਕੀੜੇਮਾਰ ਦਵਾਈਆਂ, ਬੀਜਾਂ ਅਤੇ ਖਾਦ ਕੰਪਨੀਆਂ ਦੀਆਂ ਸਟਾਲਾਂ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣਨਗੀਆਂ।ਇਸ ਮੌਕੇ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਧਰਮ ਬਾਂਸਲ ਪਟਿਆਲਾ, ਜਨਰਲ ਸਕੱਤਰ ਗੋਕਲ ਪ੍ਰਕਾਸ਼ ਗੁਪਤਾ ਬਰਨਾਲਾ, ਕੈਸ਼ੀਅਰ ਅਰਵਿੰਦ ਬਾਂਸਲ ਬਨੂੰੜ, ਐਗਜ਼ੀਕਿਊਟਿਵ ਕਮੇਟੀ ਮੈਂਬਰ ਦਰਸ਼ਨ ਸਿੰਗਲਾ ਨਿਹਾਲ ਸਿੰਘ ਵਾਲਾ, ਸੁਮਿਤ ਵਿੱਜ ਹੁਸ਼ਿਆਰਪੁਰ, ਪੁਨੀਤ ਗੋਲਡੀ ਖੰਨਾ, ਬਹਾਦਰ ਸਿੰਘ ਅਮਲੋਹ,ਰਾਜ ਕੁਮਾਰ ਗਰਗ ਲਹਿਰਾਗਾਗਾ ਪਵਨ ਸਿੰਗਲਾ ਬਠਿੰਡਾ ਰਕੇਸ਼ ਕੁਮਾਰ ਅਤੇ ਅੰਕੁਰ ਗੋਇਲ ਮਲੇਰਕੋਟਲਾ ਆਦਿ ਹਾਜ਼ਰ ਸਨ।