ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਮੈਗਾ ਪਲੇਸਮੈਂਟ ਡਰਾਈਵ ’ਚ ਕੀਤਾ ਬਿਹਤਰੀਨ ਪ੍ਰਦਰਸ਼ਨ

ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਮੈਗਾ ਪਲੇਸਮੈਂਟ ਡਰਾਈਵ ’ਚ ਕੀਤਾ ਬਿਹਤਰੀਨ ਪ੍ਰਦਰਸ਼ਨ
ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਵੱਲੋਂ ਆਯੋਜਿਤ ਮੈਗਾ ਪਲੇਸਮੈਂਟ ਡਰਾਈਵ ’ਚ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ । ਇਸ ਪਲੇਸਮੈਂਟ ਡਰਾਈਵ ’ਚ 18 ਨਾਮੀਂ ਕੰਪਨੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਟੈਕ ਮਹਿੰਦਰਾ, ਐਕਸਿਸ ਬੈਂਕ, ਐਚ. ਡੀ. ਐਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਸੀਜ਼ ਫਾਇਰ, ਐਚ. ਡੀ. ਬੀ. ਫਾਈਨੈਂਸ਼ੀਅਲ ਸਰਵਿਸਿਜ਼, ਟੈਲੀਪਰਫਾਰਮੈਂਸ, ਕੁਐਸ ਕਾਰਪੋਰੇਸ਼ਨ ਲਿਮਟਿਡ, ਸਾਂਝੀ ਸਿੱਖਿਆ, ਸੋਮਾਨੀ ਸਿਰੇਮਿਕ, ਤਿਵਾਨਾ ਆਇਲ ਪ੍ਰਾਈਵੇਟ ਲਿਮਟਿਡ, ਨਿੰਬਸ ਪ੍ਰਾਈਵੇਟ ਲਿਮਟਿਡ, ਪ੍ਰੋਟਾਕ ਸੋਲਿਊਸ਼ਨ, ਜਸਟ ਡਾਇਲ ਲਿਮਟਿਡ, ਜੇ. ਡੀ. ਹੈਲਥਕੇਅਰ ਲਿਮਟਿਡ, ਬੀ. ਐਲ. ਡੀ. ਆਊਟਸੋਰਸਿੰਗ ਪ੍ਰਾਈਵੇਟ ਲਿਮਟਿਡ ਅਤੇ ਬਜਾਜ ਇੰਸ਼ੋਰੈਂਸ ਕੰਪਨੀਉ ਸ਼ਾਮਲ ਸਨ । ਖ਼ਾਲਸਾ ਕਾਲਜ ਪਟਿਆਲਾ ਦੇ 154 ਵਿਦਿਆਰਥੀਆਂ ਨੇ ਇਸ ਮੌਕੇ ’ਤੇ ਆਪਣੀ ਕਾਬਲੀਅਤ ਅਤੇ ਹੁਨਰ ਨੂੰ ਸਾਬਤ ਕਰਦਿਆਂ ਇਸ ਡਰਾਈਵ ’ਚ ਭਰਪੂਰ ਹਿੱਸਾ ਲਿਆ । ਐਸ. ਜੀ. ਪੀ. ਸੀ. ਦੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਨੇ ਇਸ ਮੈਗਾ ਪਲੇਸਮੈਂਟ ਡਰਾਈਵ ਨੂੰ ਮਿਲੇ ਸ਼ਾਨਦਾਰ ਹੁੰਗਾਰੇ ’ਤੇ ਖੁਸ਼ੀ ਜ਼ਾਹਿਰ ਕੀਤੀ । ਉਨ੍ਹਾਂ ਕਿਹਾ ਕਿ ਇਹ ਪਲੇਸਮੈਂਟ ਡਰਾਈਵ ਸਾਡੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਦੀ ਮਿਹਨਤ ਅਤੇ ਲਗਨ ਦਾ ਸਬੂਤ ਹੈ ।
ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੀ ਪ੍ਰੇਰਨਾ ਵੀ ਦਿੱਤੀ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਐਸ. ਜੀ. ਪੀ. ਸੀ. ਦਾ ਇਸ ਪਲੇਸਮੈਂਟ ਡਰਾਈਵ ਲਈ ਧੰਨਵਾਦ ਕਰਦੇ ਹਾਂ । ਕਾਲਜ ਦੀ ਡੀਨ ਪਲੇਸਮੈਂਟ ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਕੰਮਕਾਜ ’ਚ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੇ ਵਿਦਿਆਰਥੀਆਂ ਨੇ ਇਸ ਡਰਾਈਵ ’ਚ ਬੇਹੱਦ ਚੰਗਾ ਪ੍ਰਦਰਸ਼ਨ ਕੀਤਾ । ਇਹ ਸਾਡੀ ਸਖ਼ਤ ਸਿਖਲਾਈ ਅਤੇ ਪਲੇਸਮੈਂਟ ਪਹਿਲਕਦਮੀਆਂ ਦਾ ਨਤੀਜਾ ਹੈ । ਮੈਨੂੰ ਯਕੀਨ ਹੈ ਕਿ ਸਾਡੇ ਵਿਦਿਆਰਥੀ ਆਪਣੇ ਕਰੀਅਰ ’ਚ ਉੱਤਮ ਪ੍ਰਦਰਸ਼ਨ ਕਰਨਗੇ ਅਤੇ ਆਪਣੇ ਖੇਤਰਾਂ ’ਚ ਸਕਾਰਾਤਮਕ ਯੋਗਦਾਨ ਪਾਉਣਗੇ । ਪਲੇਸਮੈਂਟ ਸੈੱਲ ਦੀ ਸੰਯੋਜਕ ਅਤੇ ਤੇ ਪਲੇਸਮੈਂਟ ਅਫਸਰ ਡਾ. ਨਵਦੀਪ ਕੌਰ ਨੇ ਪਲੇਸਮੈਂਟ ਡਰਾਈਵ ਦੀ ਸਫਲਤਾ ਤੇ ਖੁਸ਼ੀ ਜਾਹਿਰ ਕਰਦੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਅਸਧਾਰਨ ਪ੍ਰਤਿਭਾ ਅਤੇ ਜੋਸ਼ ਦਿਖਾਇਆ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਆਪਣੇ ਖੇਤਰਾਂ ’ਚ ਵੀ ਨਾਮਣਾ ਖੱਟਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਕਮਲੇਸ਼ ਕੁਮਾਰ, ਪ੍ਰੋ. ਪਰਮਜੀਤ ਸਿੰਘ ਅਤੇ ਪ੍ਰੋ. ਪਰਵਿੰਦਰ ਕੌਰ ਵੀ ਵਿਦਿਆਰਥੀਆਂ ਨਾਲ ਮੌਜੂਦ ਸਨ ।
