ਪੰਜਾਬ ਸਰਕਾਰ ਦੇ ਚੰਗੇ ਫੈਸਲਿਆਂ ਕਾਰਨ ਤਰੱਕੀ ਦੇ ਰਾਹ ਵੱਲ ਵਧਿਆ ਪੰਜਾਬ : ਹਰਮੀਤ ਪਠਾਣਮਾਜਰਾ

ਪੰਜਾਬ ਸਰਕਾਰ ਦੇ ਚੰਗੇ ਫੈਸਲਿਆਂ ਕਾਰਨ ਤਰੱਕੀ ਦੇ ਰਾਹ ਵੱਲ ਵਧਿਆ ਪੰਜਾਬ : ਹਰਮੀਤ ਪਠਾਣਮਾਜਰਾ
– ਵਿਕਾਸ ਕੰਮਾਂ ‘ਚ ਲਿਆਂਦੀ ਜਾ ਰਹੀ ਹੈ ਤੇਜ਼ੀ : ਹਰ ਸਮੱਸਿਆ ਦਾ ਹੋਵੇਗਾ ਸਮਾਧਾਨ
– ਵਿਧਾਇਕ ਪਠਾਣਮਾਜਰਾ ਨੇ ਮੇਅਰ ਕੁੰਦਨ ਗੋਗੀਆ ਨਾਲ ਪਾਰਟੀ ਦੀ ਸੰਗਠਨਿਕ ਮਜਬੂਤੀ ਤੇ ਭਵਿਖ ਦੀ ਰਣਨੀਤੀ ‘ਤੇ ਕੀਤੀ ਚਰਚਾ
ਪਟਿਆਲਾ : ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਚੰਗੇ ਫੈਸਲਿਆਂ ਦੇ ਕਾਰਨ ਅੱਜ ਪੰਜਾਬ ਪੂਰੀ ਤਰ੍ਹਾ ਤਰੱਕੀ ਦੇਰਾਹ ਵੱਲ ਵਧ ਰਿਹਾ ਹੈ । ਉਨ੍ਹਾਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕੀਤਾ । ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਆਖਿਆ ਕਿ ਜਿੱਥੇ ਵਿਕਾਸ ਕੰਮਾਂ ਵਿਚ ਪੂਰੀ ਤਰ੍ਹਾ ਤੇਜੀ ਲਿਆਂਦੀ ਜਾ ਰਹੀ ਹੈ, ਉੱਥੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਵੀ ਹੋ ਰਿਹਾ ਹੈ । ਉਨ੍ਹਾ ਇਸ ਮੌਕੇ ਮੇਅਰ ਕੁੰਦਨ ਗੋਗੀਆ ਨਾਲ ਪਾਰਟੀ ਦੀ ਸੰਗਠਨਿਕ ਮਜਬੂਤੀ ਤੇ ਭਵਿਖ ਦੀ ਰਣਨੀਤੀ ‘ਤੇ ਵੀ ਵਿਚਾਰ ਚਰਚਾ ਕੀਤੀ ।
ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕ ਹਿਤਾਂ ਲਈ ਲਏ ਗਏ ਸਹੀ ਫੈਸਲਿਆਂ ਦੇ ਕਾਰਨ ਅੱਜ ਪੰਜਾਬ ਤਰੱਕੀ ਦੇ ਰਾਹਾਂ ਵੱਲ ਅੱਗੇ ਵੱਧ ਰਿਹਾ ਹੈ, ਇਸ ਲਈ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਕਾਸ ਕੰਮਾਂ ‘ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਹਰ ਸਮੱਸਿਆ ਦਾ ਸਮਾਧਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟੀਚੇ ਨੂੰ ਪੂਰਾ ਕਰਨ ਲਈ ਲੋਕਾਂ ਉਨ੍ਹਾਂ ਦਾ ਭਰਭੂਰ ਸਾਥ ਦੇ ਰਹੇ ਹਨ ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਲੋਕ ਪੰਜਾਬ ਅੰਦਰ ਵੱਡਾ ਬਦਲਾਅ ਕਰਕੇ ਲਿਆਏ ਹਨ ਕਿਉਂਕਿ ਲੋਕ ਹੁਣ ਤੱਕ ਦੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਤੇ ਵਾਅਦਿਆਂ ਤੋਂ ਤੰਗ ਆ ਚੁੱਕੇ ਸਨ, ਇਸ ਲਈ ਲੋਕਾਂ ਨੇ ਹੁਣ ਆਪ ਪਾਰਟੀ ਨੂੰ ਚੁਣਿਆ ਹੈ, ਜਿਸਦੇ ਕੰਮਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਵੀ ਜਾਪ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਕਦੇ ਵੀ ਮੁੜ ਕਦੇ ਵੀ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਕਿਉਂਕਿ ਲੋਕ ਜਾਣਗੇ ਹਨ ਕਿ ਪੰਜਾਬ ਦੇ ਹਿੱਤ ਅਤੇ ਉਸਦਾ ਵਿਕਾਸ ਪੂਰੀ ਤਰਾਂ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸੁਰਖਿਅਤ ਹੈ ।
