ਵਾਰਡ ਨੰ 33 ਦੀਆਂ ਸਮੱਸਿਆਵਾਂ ਹੋਣਗੀਆਂ ਹੱਲ

ਵਾਰਡ ਨੰ 33 ਦੀਆਂ ਸਮੱਸਿਆਵਾਂ ਹੋਣਗੀਆਂ ਹੱਲ
ਮੇਅਰ ਅਤੇ ਕਮਿਸ਼ਨਰ ਨੇ ਦਵਿੰਦਰ ਪਾਲ ਮਿੱਕੀ ਨਾਲ ਜਾਕੇ ਲਿਆ ਸਮੱਸਿਆਵਾਂ ਦਾ ਜਾਇਜਾ
– ਮੇਅਰ, ਕਮਿਸ਼ਨਰ, ਜੁਆਇੰਟ ਕਮਿਸ਼ਨਰਜ਼ ਤੇ ਨਿਗਮ ਅਧਿਕਾਰੀਆਂ ਨਾਲ ਵਾਰਡ ਦਾ ਦੌਰਾ
ਵਾਰਡ ਵਿਚ ਵਾਰਡ ਵਾਸੀਆਂ ਨੂੰ ਆ ਰਹੀਆਂ ਔਕੜਾ ਤੋਂ ਨਿਗਮ ਦੇ ਆਕਾਵਾਂ ਨੂੰ ਕਰਵਾਇਆ ਜਾਣੂ
ਪਟਿਆਲਾ () : ਨਗਰ ਨਿਗਮ ਪਟਿਆਲਾ ਦੀ ਹਦੂਦ ਅਧੀਨ ਆਉਂਦੇ ਵਾਰਡ ਨੰਬਰ 33 ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਮੇਅਰ ਕੁੰਦਨ ਗੋਗੀਆ ਨੇ ਆਪ ਸੀਨੀਅਰ ਨੇਤਾ ਦਵਿੰਦਰ ਪਾਲ ਸਿੰਘ ਮਿੱਕੀ ਦੇ ਨਾਲ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ । ਇਸ ਮੌਕੇ ਉਨਾ ਨਾਲ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਜੁਆਇੰਟ ਕਮਿਸ਼ਨਰ ਦੀਪਜੋਤ ਕੌਰ, ਭਵਨਦੀਪ ਸਿੰਘ ਵਾਲੀਆ ਮੌਜੂਦ ਸਨ । ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਆਪ ਨੇਤਾ ਦਵਿੰਦਰ ਪਾਲ ਸਿੰਘ ਮਿੱਕੀ ਦੇ ਨਾਲ ਵਾਰਡ ਦਾ ਦੌਰਾ ਕੀਤਾ ਅਤੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ । ਇਸ ਮੌਕੇ ਉਨਾ ਨਾਲ ਨਗਰ ਨਿਗਮ ਪਟਿਆਲਾ ਦੀ ਸੀਵਰੇਜ ਅਤੇ ਵਾਟਰ ਸਪਲਾਈ ਦੇ ਐਸ. ਡੀ. ਓ., ਜੇ. ਈਜ, ਹੈਲਥ ਆਫ਼ਿਸਰ ਵੀ ਮੌਜੂਦ ਸਨ । ਇਸ ਮੌਕੇ ਦਵਿੰਦਰ ਪਾਲ ਸਿੰਘ ਮਿੱਕੀ ਨੇ ਆਖਿਆ ਕਿ ਅੱਜ ਮੇਅਰ ਕੁੰਦਨ ਗੋਗੀਆ ਤੇ ਅਧਿਕਾਰੀਆਂ ਨੇ ਵਾਰਡ ਦੀਆਂ ਸਮੁੱਚੀਆਂ ਦਾ ਜ਼ਮੀਨੀ ਪੱਧਰ ‘ਤੇ ਸਮੱਸਿਆਵਾਂ ਪਤਾ ਕਰਨ ਤੋਂ ਬਾਅਦ ਹੱਲ ਕਰਨ ਲਈ ਸਮੀਖਿਆ ਬਣਾਉਣ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਹੈ ।
ਉਨਾਂ ਦੱਸਿਆ ਕਿ ਜਿਸ ਦਿਨ ਤੋਂ ਵਾਰਡ ਨੰ 33 ਦੇ ਕੌਂਸਲਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਣੇ ਹਨ, ਉਸ ਦਿਨ ਤੋਂ ਹੀ ਲਗਾਤਾਰ ਖੇਤਰ ਵਿੱਚ ਰਹਿ ਰਹੇ ਖੇਤਰ ਵਾਸੀਆਂ ਨਾਲ ਤਾਲਮੇਲ ਕਰਕੇ ਛੋਟੀਆਂ ਵੱਡੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਨਗਰ ਨਿਗਮ ਤੋਂ ਵਾਰਡ ਦੀਆਂ ਸਮੱਸਿਆਵਾਂ ਤੇ ਹੋਰ ਕੰਮ ਕਾਜਾਂ ਲਈ ਫੰਡ ਜਾਰੀ ਕਰਵਾ ਕੇ ਕੰਮ ਕਰਵਾਏ ਜਾ ਸਕਣ । ਇਸ ਮੌਕੇ ਕਮਿਸ਼ਨਰ ਪਰਮਵੀਰ ਸਿੰਘ ਨੇ ਆਖਿਆ ਕਿ ਵਾਰਡ ਨੰਬਰ 33 ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ ਹੈ, ਜਿਨਾ ਦਾ ਜਲਦ ਹੀ ਹੱਲ ਵੀ ਕਰਵਾਇਆ ਜਾਵੇਗਾ । ਉਨ੍ਹਾ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ।
