ਬਿਊਟੀ ਪਾਰਲਰ ਮਾਲਕਣ ਨਾਲ ਲੜਾਈ ਕਰਨ ਵਾਲੀ ਮਹਿਲਾ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ

ਬਿਊਟੀ ਪਾਰਲਰ ਮਾਲਕਣ ਨਾਲ ਲੜਾਈ ਕਰਨ ਵਾਲੀ ਮਹਿਲਾ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ
ਰੋਪੜ : ਪੰਜਾਬ ਦੇ ਸ਼ਹਿਰ ਰੋਪੜ ਦੇ ਬਿਉਟੀ ਪਾਰਲਰ ’ਚ ਮਹਿਲਾਵਾਂ ਵਿੱਚ ਮੇਕਅਪ ਸਹੀ ਨਾ ਕੀਤੇ ਜਾਣ ਦੀ ਗੱਲ ਦੇ ਇਕੋਦਮ ਵਧ ਜਾਣ ਤੇ ਝਗੜਾ ਹੋ ਗਿਆ ਤੇ ਇਹ ਝਗੜਾ ਇੰਨਾਂ ਵਧ ਗਿਆ ਕਿ ਗੱਲ ਆਪਸ ਵਿਚ ਲੜਾਈ ਝਗੜੇ ਤੱਕ ਆ ਗਈ । ਮਿਲੀ ਜਾਣਕਾਰੀ ਮੁਤਾਬਕ ਿੲੱਕ ਮਹਿਲਾ ਜਿਸਨੇ ਕਿਸੇ ਪ੍ਰੋਗਰਾਮ ਵਿੱਚ ਜਾਣ ਲਈ ਪਾਰਲਰ ਤੋਂ ਮੇਕਅਪ ਕਰਵਾ ਇਆ ਸੀ ਨੇ ਸ਼ਾਮ ਸਮੇਂ ਪਾਰਲਰ ਤੇ ਵਾਪਸ ਆ ਕੇ ਮੇਕਅਪ ਸਹੀ ਨਾ ਕੀਤੇ ਜਾਣ ਤੇ ਪਾਰਲਰ ਦੀ ਮਾਲਕ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਫਿਰ ਪਾਰਲਰ ਦੇ ਬਾਹਰ ਖੜ੍ਹੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਪਾਰਲਰ ਮਾਲਕਣ ਦੀ ਹੀ ਕੁੱਟਮਾਰ ਕਰ ਦਿੱਤੀ, ਜਿਸ ਤੇ ਪੁਲਸ ਨੇ ਪਾਰਲਰ ਮਾਲਕਣ ਦੀ ਸਿ਼ਕਾਇਤ ਤੇ ਮਹਿਲਾ ਸਣੇ ਚਾਰ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ।
ਦੱਸਣਯੋਗ ਹੈ ਕਿ ਸਵੇਰੇ ਪਾਰਲਰ ਤੋਂ ਮੇਕਅਪ ਕਰਵਾ ਕੇ ਗਈ ਮਹਿਲਾ ਨੂੰ ਪਾਰਲਕ ਦੀ ਮਾਲਕਣ ਨੇ ਫੋਨ ਕਰਕੇ ਸੁਨੇਹਾ ਲਗਾ ਦਿੱਤਾ ਸੀ ਕਿ ਤੁਸੀਂ ਆਪਣਾ ਮੋਬਾਇਲ ਭੁੱਲ ਗਏ ਹੋ, ਜਿਸ ਤੇ ਜਦੋਂ ਫੋਨ ਭੁੱਲ ਕੇ ਗਈ ਮਹਿਲਾ ਆਪਣਾ ਮੋਬਾਇਲ ਫੋਨ ਲੈਣ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਾਪਸ ਆਈ ਤਾਂ ਉਸਨੇ ਪਾਰਲਰ ਮਾਲਕਣ ਨਾਲ ਸਵੇਰੇ ਕੀਤੇ ਮੇਕਅਪ ਦੇ ਸਹੀ ਨਾ ਕੀਤੇ ਜਾਣ ਨੂੰ ਲੈ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ । ਉਕਤ ਘਟਨਾਕ੍ਰਮ ਸਬੰਧੀ ਪਾਰਲਰ ਮਾਲਕਣ ਇਸ ਝਗੜੇ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖਲ ਹੋ ਗਈ ਅਤੇ ਹੁਣ ਪੁਲਸ ਨੇ ਪਾਰਲਰ ਮਾਲਕਣ ਦੇ ਬਿਆਨਾਂ ’ਤੇ ਝਗੜਾ ਕਰਨ ਵਾਲੀਆਂ ਦੋ ਮਹਿਲਾਵਾਂ ਸਮੇਤ ਚਾਰ ਲੋਕਾਂ ’ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਜਦਕਿ ਪਾਰਲਰ ਮਾਲਕਣ ਦੇ ਹੱਕ ਵਿਚ ਨਿੱਤਰੀਆਂ ਸਮਾਜ ਸੇਵੀ ਮਹਿਲਾਵਾਂ ਨੇ ਕਿਹਾ ਕਿ ਜੇਕਰ ਕੁੱਟ ਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਵਿਚ ਕੋਈ ਢਿੱਲ ਮੱਠ ਦਿਖਾਈ ਦਿੱਤੀ ਤਾਂ ਉਹ ਚੁੱਪ ਨਹੀਂ ਰਹਿਣਗੀਆਂ ।
