80 ਸਾਲਾ ਪਿਓ ਨੇ ਲੜਕੇ ਵਲੋਂ ਦੂਸਰਾ ਵਿਆਹ ਕਰਨ ਤੋਂ ਰੋਕਣ ਤੇ ਆਪਣੇ ਹੀ ਪੁੱਤਰ ਨੂੰ ਗੋਲੀ ਮਾਰੀ

80 ਸਾਲਾ ਪਿਓ ਨੇ ਲੜਕੇ ਵਲੋਂ ਦੂਸਰਾ ਵਿਆਹ ਕਰਨ ਤੋਂ ਰੋਕਣ ਤੇ ਆਪਣੇ ਹੀ ਪੁੱਤਰ ਨੂੰ ਗੋਲੀ ਮਾਰੀ
ਰਾਜਸਥਾਨ : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਰਾਜਕੋਟ ਜਿ਼ਲ੍ਹੇ ਦੇ ਸਜਸਦਨ ਕਸਬੇ ਵਿੱਚ 80 ਸਾਲਾ ਬਜ਼ੁਰਗ ਪਿਤਾ ਨੇ ਆਪਣੇ 52 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁੱਤਰ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪਿਤਾ ਆਪਣੇ ਪੁੱਤਰ ਦੀ ਲਾਸ਼ ਕੋਲ ਕੁਰਸੀ `ਤੇ ਬੈਠ ਗਿਆ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ `ਤੇ ਪਹੁੰਚ ਗਈ । ਸ਼ੁਰੂਆਤ `ਚ ਪੁਲਿਸ ਇਸ ਨੂੰ ਜ਼ਮੀਨੀ ਵਿਵਾਦ ਨਾਲ ਜੋੜ ਕੇ ਦੇਖ ਰਹੀ ਸੀ ਪਰ ਬਾਅਦ ਵਿੱਚ ਪੁਲਿਸ ਦੇ ਸਾਹਮਣੇ ਕਤਲ ਦਾ ਹੈਰਾਨੀਜਨਕ ਕਾਰਨ ਸਾਹਮਣੇ ਆਇਆ। ਪੁਲਸ ਨੇ ਦੱਸਿਆ ਕਿ ਪਿਤਾ ਨੇ ਦੂਜੇ ਵਿਆਹ ਦੇ ਵਿਰੋਧ `ਚ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ । ਪੁਲਸ ਨੇ ਦੱਸਿਆ ਕਿ 80 ਸਾਲਾ ਰਾਮਭਾਈ ਉਰਫ ਰਾਮਕੁਭਾਈ ਬੋਰੀਚਾ ਦੂਜੀ ਵਾਰ ਵਿਆਹ ਕਰਵਾਉਣ ਦਾ ਮਨ ਬਣਾ ਰਿਹਾ ਸੀ ਪਰ ਉਸ ਦੇ 52 ਸਾਲਾ ਪੁੱਤਰ ਪ੍ਰਤਾਪ ਬੋਰੀਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੂਜੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ `ਚ ਆ ਕੇ ਪਿਤਾ ਨੇ ਨੇੜੇ ਹੀ ਹਥਿਆਰ ਚੁੱਕ ਲਿਆ ਅਤੇ ਦੋ ਗੋਲੀਆਂ ਚਲਾ ਕੇ ਆਪਣੇ ਹੀ ਪੁੱਤਰ ਦੀ ਹੱਤਿਆ ਕਰ ਦਿੱਤੀ । ਕਤਲ ਕਰਨ ਤੋਂ ਬਾਅਦ ਪਛਤਾਵੇ `ਚ ਦੋਸ਼ੀ ਆਪਣੇ ਬੇਟੇ ਦੀ ਲਾਸ਼ ਕੋਲ ਕੁਰਸੀ `ਤੇ ਬੈਠ ਗਿਆ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
