ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 108ਵੇ ਦਿਨ 'ਚ

ਦੁਆਰਾ: Punjab Bani ਪ੍ਰਕਾਸ਼ਿਤ :Thursday, 13 March, 2025, 12:39 PM

ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 108ਵੇ ਦਿਨ ‘ਚ
17 ਨੂੰ ਚੰਡੀਗੜ ਵਿਚ ਕਰਨਗੇ ਕਨਵੈਨਸ਼ਨ
-ਵੀਡਿਓ ਮਾਧਿਅਮ ਨਾਲ ਕੀਤਾ ਸ਼ੋਕ ਪ੍ਰਗਟ
ਪਟਿਆਲਾ : ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਅੱਜ ਖਨੌਰੀ ਬਾਰਡਰ ਵਿਖੇ 108ਵੇ ਦਿਨ ਜਾਰੀ ਰਿਹਾ, ਉੱਥੇ ਦੂਸਰੇ ਪਾਸੇ ਉਨਾ ਵੱਲੋ ਵੀਡੀਓ ਸੰਦੇਸ਼ ਜਾਰੀ ਕਰ ਇਕ ਪੱਤਰਕਾਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਵੀ ਜਾਰੀ ਰਿਹਾ । ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੋਵੇਂ ਫੋਰਮਾ ਵੱਲੋਂ 17 ਮਾਰਚ ਨੂੰ ਚੰਡੀਗੜ੍ਹ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਖੇਤੀ ਮਾਹਿਰ ਵੀ ਆਪਣੇ ਵਿਚਾਰ ਪੇਸ਼ ਕਰਨਗੇ । ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੱਤਰਕਾਰ ਦੇ ਅਚਾਨਕ ਹੋਏ ਅਕਾਲ ਚਲਾਣੇ ੋਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉਹਨਾਂ ਦੇ ਅਚਾਨਕ ਇਸ ਫਾਨੀ ਦੁਨੀਆ ਤੋਂ ਰੁਖਸਤ ਹੋਣ ਦੀ ਖਬਰ ਸੁਣਦਿਆਂ ਹੀ ਖਨੌਰੀ ਮੋਰਚੇ ਉੱਪਰ ਸੰਨਾਟਾ ਛਾ ਗਿਆ । 13 ਫਰਵਰੀ 2024 ਤੋਂ ਹੀ ਆਪਣੀ ਕਲਮ ਨਾਲ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋਏ ਹਰ ਖਬਰ ਨੂੰ ਕਲਮ ਬੰਦ ਕਰਕੇ ਪ੍ਰਕਾਸ਼ਿਤ ਕਰਦੇ ਰਹੇ, ਉਹਨਾ 13, 14 ਅਤੇ 21 ਫਰਵਰੀ 2024 ਨੂੰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ੋਤੇ ਕੀਤੇ ਗਏ ਅੱਤਿਆਚਾਰਾਂ ਨੂੰ ਨੇੜਿਓਂ ਦੇਖਿਆ ਅਤੇ ਆਪਣੀ ਕਲਮ ਰਾਹੀਂ ਪੂਰੇ ਦੇਸ਼ ਵਿੱਚ ਭਾਜਪਾ ਦੇ ਅੱਤਿਆਚਾਰਾਂ ਨੂੰ ਬਿਆਨ ਕੀਤਾ ।