ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿਚ 2 ਜਣੇ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 13 March, 2025, 11:47 AM

ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿਚ 2 ਜਣੇ ਗ੍ਰਿਫ਼ਤਾਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਹੀਪਾਲਪੁਰ ਸਥਿਤ ਇੱਕ ਹੋਟਲ ਵਿੱਚ ਇੱਕ ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਕੀਤੇ ਜਾਣ ਦੀ ਸਿ਼ਕਾਇਤ ਪ੍ਰਾਪਤ ਹੋਣ ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਨੇ ਪੀੜਤਾ ਨਾਲ ਇੰਸਟਾਗ੍ਰਾਮ `ਤੇ ਦੋਸਤੀ ਕੀਤੀ ਸੀ ਤੇ ਇਸ ਦੋਸਤੀ ਤੋਂ ਬਾਅਦ ਪੀੜਤਾ ਦੋਸ਼ੀ ਨੂੰ ਮਿਲਣ ਲਈ ਦਿੱਲੀ ਆਈ, ਜਿਸ ਤੋਂ ਬਾਅਦ ਦੋਸ਼ੀ ਆਪਣੇ ਦੋਸਤ ਨਾਲ ਹੋਟਲ ਚਲਾ ਗਿਆ । ਵਸੰਤ ਕੁੰਜ ਉੱਤਰੀ ਪੁਲਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਇੰਗਲੈਂਡ ਤੋਂ ਹੈ । ਉਹ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨ ਆਈ ਸੀ । ਦੱਸਿਆ ਗਿਆ ਕਿ ਪੀੜਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ `ਤੇ ਕੈਲਾਸ਼ ਨਾਮ ਦੇ ਲੜਕੇ ਨਾਲ ਦੋਸਤੀ ਕੀਤੀ ਸੀ । ਇੱਕ ਬ੍ਰਿਟਿਸ਼ ਔਰਤ ਜੋ ਮਹਾਰਾਸ਼ਟਰ ਅਤੇ ਗੋਆ ਘੁੰਮਣ ਆਈ ਸੀ, ਨੇ ਕੈਲਾਸ਼ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਮਿਲਣ ਲਈ ਕਿਹਾ ਪਰ ਕੈਲਾਸ਼ ਨੇ ਉੱਥੇ ਜਾਣ ਤੋਂ ਅਸਮਰੱਥਾ ਜ਼ਾਹਰ ਕੀਤੀ ਅਤੇ ਪੀੜਤਾ ਨੂੰ ਦਿੱਲੀ ਆਉਣ ਲਈ ਕਿਹਾ, ਜਿਸ ਤੋਂ ਬਾਅਦ ਪੀੜਤਾ ਮੰਗਲਵਾਰ ਸ਼ਾਮ ਨੂੰ ਦਿੱਲੀ ਆਈ । ਉਹ ਮਹੀਪਾਲਪੁਰ ਦੇ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ । ਪੀੜਤ ਦੇ ਕਹਿਣ `ਤੇ, ਕੈਲਾਸ਼ ਆਪਣੇ ਇੱਕ ਦੋਸਤ ਵਸੀਮ ਨਾਲ ਹੋਟਲ ਪਹੁੰਚਿਆ, ਜਿੱਥੇ ਦੋਸ਼ੀ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਨਾਲ ਬਲਾਤਕਾਰ ਕੀਤਾ । ਪੀੜਤਾ ਨੇ ਬੁੱਧਵਾਰ ਨੂੰ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਵਸੰਤ ਕੁੰਜ ਉੱਤਰੀ ਇਲਾਕੇ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਦਿੱਲੀ ਪੁਲਸ ਨੇ ਇਸ ਮਾਮਲੇ ਬਾਰੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਹੈ। ਦੱਖਣ-ਪੱਛਮੀ ਜਿ਼ਲ੍ਹਾ ਪੁਲਸ ਅਧਿਕਾਰੀਆਂ ਅਨੁਸਾਰ ਦੋਸ਼ੀ ਦਾ ਪ੍ਰੋਫਾਈਲ ਬਹੁਤ ਲੋਅ ਹੈ । ਉਹ ਪੀੜਤ ਨਾਲ ਗੱਲ ਕਰਨ ਲਈ ਗੂਗਲ ਟ੍ਰਾਂਸਲੇਟ ਦੀ ਵਰਤੋਂ ਕਰ ਰਿਹਾ ਸੀ । ਫਿਲਹਾਲ ਪੁਲਸ ਇਸ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਰੁੱਝੀ ਹੋਈ ਹੈ ।



Scroll to Top