ਜਾਨੀ ਅਤੇ ਮਾਲੀ ਨੁਕਸਾਨ ਰੋਕਣ ਲਈ ਟ੍ਰੇਨਿੰਗ, ਅਭਿਆਸ ਮੌਕ ਡਰਿੱਲਾਂ ਬਹੁਤ ਲਾਭਦਾਇਕ : ਮੌਹਿਤ ਸਿੰਗਲਾ

ਜਾਨੀ ਅਤੇ ਮਾਲੀ ਨੁਕਸਾਨ ਰੋਕਣ ਲਈ ਟ੍ਰੇਨਿੰਗ, ਅਭਿਆਸ ਮੌਕ ਡਰਿੱਲਾਂ ਬਹੁਤ ਲਾਭਦਾਇਕ : ਮੌਹਿਤ ਸਿੰਗਲਾ
ਪਟਿਆਲਾ : ਨੈਸ਼ਨਲ ਇੰਡਸਟਰੀਜ਼ ਸੇਫਟੀ ਜਾਗਰੂਕਤਾ ਸਪਤਾਹ ਦੇ ਸਬੰਧ ਵਿੱਚ ਫੈਕਟਰੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਹਾਦਸਿਆਂ ਅਤੇ ਕੀਮਤੀ ਜਾਨਾਂ ਬਚਾਉਣ ਲਈ ਸੇਫਟੀ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਅਤੇ ਸਿਹਤ ਜਾਗਰੂਕਤਾ ਜਾਣਕਾਰੀ ਬਹੁਤ ਜ਼ਰੂਰੀ ਹੈ, ਇਸ ਲਈ ਭਾਰਤ ਸਰਕਾਰ ਵੱਲੋਂ ਹਰ ਸਾਲ 4 ਮਾਰਚ ਤੋਂ 10 ਮਾਰਚ ਤੱਕ ਰਾਸ਼ਟਰੀ ਇੰਡਸਟਰੀਜ਼ ਸੇਫਟੀ ਜਾਗਰੂਕਤਾ ਸਪਤਾਹ ਮਨਾਇਆ ਜਾਂਦਾ ਹੈ ਤਾਂ ਜ਼ੋ ਫੈਕਟਰੀਆਂ ਹੋਟਲਾਂ ਢਾਬਿਆਂ ਦੁਕਾਨਾਂ ਤੇ ਕੰਮਾਂ ਕਰਦੇ ਸਮੇਂ ਅਤੇ ਸਫ਼ਰ ਕਰਦੇ ਹੋਏ ਹਰੇਕ ਨਾਗਰਿਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਹਿੱਤ ਧਿਆਨ ਰੱਖਣ, ਇਹ ਜਾਣਕਾਰੀ ਡਿਪਟੀ ਡਾਇਰੈਕਟਰ ਆਫ ਫੈਕਟਰੀ ਪਟਿਆਲਾ ਮੌਹਿਤ ਸਿੰਗਲਾ ਨੇ ਇੱਕ ਫੈਕਟਰੀ ਵਿਖੇ ਵਰਕਰਾਂ, ਸਿਕਿਉਰਟੀ ਗਾਡਰਾਂ ਨੂੰ ਦਿੱਤੀ । ਭਾਰਤ ਸਰਕਾਰ ਵੱਲੋਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਮਕੈਨੀਕਲ, ਕੈਮੀਕਲ, ਇੰਜੀਨੀਅਰ, ਬਿਜਲੀ ਹਾਦਸਿਆਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਹਰੇਕ ਫੈਕਟਰੀ, ਵਿਉਪਾਰਕ ਅਦਾਰਿਆਂ, ਕਾਲੋਨੀਆਂ, ਸੰਸਥਾਵਾਂ, ਹੋਟਲਾਂ ਆਦਿ ਵਿਖੇ ਕਰਮਚਾਰੀਆਂ, ਖੇਤਰ ਦੇ ਨੋਜਵਾਨਾਂ ਦੀਆਂ 8 ਟੀਮਾਂ ਬਣਾ ਕੇ ਪਹਿਲਾਂ ਟ੍ਰੇਨਿੰਗ ਫੇਰ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ। ਉਨ੍ਹਾਂ ਨੇ ਐਮਰਜੈਂਸੀ ਦੌਰਾਨ ਸਾਰਿਆਂ ਦਾ ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਫ਼ਸੇ ਲੋਕਾਂ ਨੂੰ ਰੈਸਕਿਯੂ ਕਰਨ, ਫਸਟ ਏਡ ਸੀ. ਪੀ. ਆਰ. ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ, ਫਾਇਰ ਸੇਫਟੀ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ, ਸਿਲੰਡਰਾਂ ਦੀ ਠੀਕ ਵਰਤੋਂ, ਹੋਰ ਮਦਦ ਲਈ ਪ੍ਰਸ਼ਾਸਨ, ਪੁਲਸ, ਐਂਬੂਲੈਂਸਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਵਾਲੀ ਟੀਮ, ਆਦਿ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਜੇਕਰ ਹਾਦਸਿਆਂ, ਦੁਰਘਟਨਾਵਾਂ, ਅਪਾਹਜਤਾ ਅਤੇ ਮੌਤਾਂ ਤੋਂ ਬੱਚਣਾ ਹੈ ਤਾਂ ਸਾਲ ਵਿੱਚ ਦੋ ਵਾਰ ਟ੍ਰੇਨਿੰਗ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ । ਕਿਉਂਕਿ 90 ਪ੍ਰਤੀਸ਼ਤ ਦੁਰਘਟਨਾਵਾਂ ਇਨਸਾਨੀ ਗਲਤੀਆਂ, ਲਾਪਰਵਾਹੀਆਂ, ਕਾਹਲੀ, ਤੇਜ਼ੀ, ਨਾਸਮਝੀ ਅਤੇ ਟ੍ਰੇਨਿੰਗ ਦੀ ਕਮੀਂ ਕਰਕੇ ਹੋ ਰਹੀਆਂ ਹਨ । ਉਨ੍ਹਾਂ ਨੇ ਕਰਮਚਾਰੀਆਂ ਨੂੰ ਫਸਟ ਏਡ, ਸੀ. ਪੀ. ਆਰ. ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਦਿੱਤੀ । ਇਸ ਮੌਕੇ ਫੈਕਟਰੀ ਪ੍ਰਬੰਧਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਦੀ ਸਿਹਤ, ਤਦੰਰੁਸਤੀ, ਸੁਰੱਖਿਆ, ਬਚਾਉ, ਸਨਮਾਨ ਹਿੱਤ ਸਮੇਂ ਸਮੇਂ ਟ੍ਰੇਨਿੰਗ ਅਤੇ ਚੈਕਅੱਪ ਪ੍ਰੋਗਰਾਮ ਕਰਵਾਏ ਜਾਂਦੇ ਹਨ ।
