ਸਮੁੱਚੀ ਲੋਕਾਈ ਨੂੰ ਅਕਾਲ-ਤਖ਼ਤ ਤੋਂ ਮਨੁੱਖੀ ਹੱਕਾਂ ਨੂੰ ਬਚਾਉਣ ਦੀ ਆਲਮੀ ਅਪੀਲ ਕੀਤੀ ਜਾਵੇ : ਵਿਰਸਾ ਸੰਭਾਲ ਮੰਚ

ਸਮੁੱਚੀ ਲੋਕਾਈ ਨੂੰ ਅਕਾਲ-ਤਖ਼ਤ ਤੋਂ ਮਨੁੱਖੀ ਹੱਕਾਂ ਨੂੰ ਬਚਾਉਣ ਦੀ ਆਲਮੀ ਅਪੀਲ ਕੀਤੀ ਜਾਵੇ : ਵਿਰਸਾ ਸੰਭਾਲ ਮੰਚ
– ਦੁਨੀਆ ਭਰ ਦੀਆਂ ਨਜਰਾਂ ਮਨੁੱਖੀ ਹੱਕਾਂ ਦੇ ਰਾਪੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਨ ਕੇਂਦਰਿਤ : ਡਾ. ਮਨਜੀਤ ਰੰਧਾਵਾ
ਪਟਿਆਲਾ : ਸਭਿਆਚਾਰ ਤੇ ਵਿਰਸਾ ਸੰਭਾਲ ਮੰਚ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੰਧਾਵਾ ਭੋਲੇਕੇ ਨੇ ਅੱਜ ਸ੍ਰੀ ਅਕਾਲ-ਤਖ਼ਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਰਾਹੀਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੋਂ ਸਮੁੱਚੀ ਲੋਕਾਈ ਨੂੰ ਅਕਾਲ-ਤਖ਼ਤ ਤੋਂ ਮਨੁੱਖੀ ਹੱਕਾਂ ਨੂੰ ਬਚਾਉਣ ਦੀ ਆਲ਼ਮੀ ਅਪੀਲ ਜਾਰੀ ਕਰਨ ਦੀ ਬੇਨਤੀ ਕੀਤੀ ਹੈ । ਡਾ. ਮਨਜੀਤ ਰੰਧਾਵਾ ਨੇ ਆਪਣੇ ਇਸ ਬੇਨਤੀ ਪੱਤਰ ਵਿੱਚ ਕਿਹਾ ਹੈ ਕਿ ਅੱਜ ਸੰਸਾਰ ਬਹੁਤ ਹੀ ਨਾਜ਼ੁਕ ਦੌਰ ਵਿਚ ਹੈ ਅਤੇ ਤੀਸਰੀ ਵਿਸ਼ਵ-ਜੰਗ ਵਰਗੀ, ਪ੍ਰਮਾਣੂ ਤਬਾਹੀ ਦੇ ਕਗ਼ਾਰ ਤੱਕ ਪਹੁੰਚ ਚੁੱਕਾ ਹੈ । ਉਨਾ ਕਿਹਾ ਕਿ ਪੱਤਰ ਅਨੁਸਾਰ ਜਿਸ ਅਤਿਅੰਤ ਮਾਰੂ ਪ੍ਰਮਾਣੂ ਤਬਾਹੀ ਤੋਂ ਮਨੁੱਖ਼ਤਾ ਨੂੰ ਬਚਾਉਣ ਲਈ, ਪਹਿਲੀ ਅਤੇ ਦੂਸਰੀ ਵਿਸ਼ਵ-ਜੰਗ ਵਾਂਗ, ਆਪਾਵਾਰੂ ਪਰਉਪਕਾਰੀ ਸਿੱਖ-ਕੌਮ ਹੀ ਵਿਸ਼ਵ ਸ਼ਾਂਤੀ ਕਾਇਮ ਰੱਖਣ ਲਈ, ਲੋਕਾਈ ਦੀ ਇੱਕੋ ਇੱਕ ਆਖ਼ਰੀ ਉਮੀਦ ਬਚੀ ਹੈ । ਦੁਨੀਆਂ ਭਰ ਦੀਆਂ ਨਜ਼ਰਾਂ, ਮਨੁੱਖੀ ਹੱਕਾਂ ਦੇ ਰਾਖੇ ਅਤੇ ਰਾਹ ਦਸੇਰੇ ਚਾਨਣ ਮੁਨਾਰੇ, ਸ੍ਰੀ ਅਕਾਲ-ਤਖ਼ਤ ਸਾਹਿਬ ਤੇ ਕੇਂਦਰਿਤ ਹਨ ਅਤੇ ਰਹਿਣਗੀਆਂ । ਉਨ੍ਹਾ ਆਪਣੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਪਣੀ ਹੋਂਦ ਨੂੰ ਬਚਾਉਣ ਲਈ, ਮਜਬੂਰਨ ਸਵੈ-ਸੁਰਖਿਆ ਦੀ ਲੜਾਈ ਲੜ ਰਹੀਆਂ, ਯੂਕਰੇਨ, ਫ਼ਲਸਤੀਨ ਅਤੇ ਹੋਰ ਅਣਖ਼ੀ ਕੌਮਾਂ ਦੀ ਨਸਲਕੁਸ਼ੀ ਕਰਨ ਅਤੇ ਗ਼ੁਲਾਮ ਬਣਾ ਕੇ ਰੱਖਣ ਤੇ, ਇਹ ਹੰਕਾਰੀ ਹੁਕਮਰਾਨ ਤੁੱਲੇ ਹੋਏ ਹਨ । ਉਨਾ ਕਿਹਾ ਕਿ ਸ੍ਰੀ ਅਕਾਲ-ਤਖ਼ਤ ਸਾਹਿਬ ਤੋਂ ਸਮੁੱਚੀ ਮਨੁੱਖ਼ਤਾ ਨੂੰ ਇੱਕ ਜੁੱਟ ਹੋ ਕੇ ਮਨੁਖ਼ੀ ਹੱਕਾਂ ਤੇ ਪਹਿਰਾ ਦੇਣ ਦੀ ਅਪੀਲ ਜਾਰੀ ਕਰਨੀ, ਬੇਹਦ ਨਾਜ਼ਕ ਮੌਜੂਦਾ ਸਮੇਂ ਦੀ, ਅਤਿ ਜ਼ਰੂਰੀ ਲੋੜ ਬਣ ਚੁੱਕੀ ਹੈ । ਉਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨੁੱਖ਼ਤਾ ਨੂੰ ਬਚਾਉਣ ਲਈ ਅਪੀਲ ਦੀ ਪਹਿਲਕਦਮੀ, ਇਸ ਕਾਰਜ ਸੰਬੰਧੀ ਸਰਵ-ਧਰਮ ਸੰਮੇਲਨ ਰਾਹੀਂ, ਸਰਬ ਸਾਂਝੇ ਉਪਰਾਲੇ ਦਾ ਮੁੱਢ ਵੀ ਬੰਨ੍ਹ ਦੇਵੇਗੀ ।
