ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਨਿਯੁਕਤ ਹੋਣ ਤੇ ਅਸ਼ੋਕ ਸਿਰਸਵਾਲ ਦਾ ਆਪ ਆਗੂਆਂ ਕੀਤਾ ਸਵਾਗਤ

ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਨਿਯੁਕਤ ਹੋਣ ਤੇ ਅਸ਼ੋਕ ਸਿਰਸਵਾਲ ਦਾ ਆਪ ਆਗੂਆਂ ਕੀਤਾ ਸਵਾਗਤ
ਪਟਿਆਲਾ : ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਅਸ਼ੋਕ ਸਿਰਸਵਾਲ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਨਿਯੁਕਤ ਕਰਨ ਤੇ ਵਾਰਡ ਨੰਬਰ -25 ਤੋ ਐਮ. ਸੀ. ਰੁਪਾਲੀ ਗਰਗ, ਰਾਜ ਕੁਮਾਰ ਮਿਠਾਰੀਆ ਦੇ ਦਫਤਰ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਸਿਰੋਪਾਓ ਸਾਹਿਬ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਅਸ਼ੋਕ ਸਿਰਸਵਾਲ ਨੇ ਮੌਕੇ ਤੇ ਮੌਜੂਦ ਆਪ ਆਗੂਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਾਰਕੀਟ ਕਮੇਟੀ ਦੇ ਅਧੂਰੇ ਪਏ ਕੰਮਾਂ ਨੂੰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਹੱਲ ਕੀਤਾ ਜਾਵੇਗਾ।ਉਹਨਾਂ ਪੰਜਾਬ ਸਰਕਾਰ ਵਲੋਂ ਦਿੱਤੀ ਉਕਤ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਭਨਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਪਾਰਟੀਆਂ ਵੱਲੋਂ ਸੌਂਪੀ ਗਈ ਹਰ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੋਕੇ ਪ੍ਰਦੀਪ ਗਰਗ, ਅਮਰਜੀਤ ਸਿੰਘ ਭਾਟੀਆ ,ਸੀਨੀਅਰ ਆਗੂ ਅੰਮ੍ਰਿਤਵੀਰ ਸਿੰਘ ਗੁਲਾਟੀ, ਜਸਵਿੰਦਰ ਕੁਮਾਰ, ਗੁਰਦੀਪ ਸਿੰਘ ਮਾਨ, ਰਣਧੀਰ ਸਿੰਘ ਖੱਟੜਾ, ਯਸ਼ ਕੁਮਾਰ, ਰੋਹਨ ਕੁਮਾਰ ਤੋ ਇਲਾਵਾ ਹੋਰ ਆਪ ਆਗੂ ਮੌਜੂਦ ਸਨ ।
