ਪੰਜਾਬ ਮਾਮਲਿਆਂ ਦੇ ਨਵ ਨਿਯੁਕਤ ਇੰਚਾਰਜ ਭੁਪੇਸ਼ ਬਘੇਲ ਦੀ ਕਮਾਨ ਹੇਠ ਕਾਂਗਰਸ ਜਿੱਤੇਗੀ ਪੰਜਾਬ ਵਿਚ 2027 ਵਿਧਾਨ ਸਭਾ ਚੋਣਾ : ਹਰੀਸ਼ ਅਗਰਵਾਲ

ਪੰਜਾਬ ਮਾਮਲਿਆਂ ਦੇ ਨਵ ਨਿਯੁਕਤ ਇੰਚਾਰਜ ਭੁਪੇਸ਼ ਬਘੇਲ ਦੀ ਕਮਾਨ ਹੇਠ ਕਾਂਗਰਸ ਜਿੱਤੇਗੀ ਪੰਜਾਬ ਵਿਚ 2027 ਵਿਧਾਨ ਸਭਾ ਚੋਣਾ : ਹਰੀਸ਼ ਅਗਰਵਾਲ
ਪਟਿਆਲਾ, 27 ਫਰਵਰੀ () : ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਹਰੀਸ਼ ਅਗਰਵਾਲ ਨੇ ਕਿਹਾ ਕਿ ਹਾਲ ਹੀ ਕੁੱਲ ਹਿੰਦ ਕਾਂਗਰਸ ਵਲੋਂ ਪੰਜਾਬ ਮਾਮਲਿਆਂ ਦੇ ਨਵ ਨਿਯੁਕਤ ਇੰਚਾਰਜ ਲਗਾਏ ਗਏ ਭੁਪੇਸ਼ ਬਘੇਲ ਪੰਜਾਬ ਅੰਦਰ ਹੋਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਹਰ ਹਾਲ ਵਿਚ ਜਿੱਤੇਗੀ । ਉਨ੍ਹਾਂ ਦੱਸਿਆ ਕਿ ਭੁਪੇਸ਼ ਬਘੇਲ ਜਿਨ੍ਹਾਂ ਵਲੋਂ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ 28 ਫਰਵਰੀ ਨੂੰ ਗੁਰੂ ਕੀ ਨਗਰੀ ਨਾਲ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਜਾਵੇਗਾ ਤੇ ਫਿਰ 1 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ । ਹਰੀਸ਼ ਅਗਰਵਾਲ ਨੇ ਕਿਹਾ ਕਿ ਭੁਪੇਸ਼ ਬਘੇਲ ਦਾ ਸਿਰਫ਼ ਕਾਂਗਰਸ ਪਾਰਟੀ ਵਿਚ ਹੀ ਨਹੀਂ ਬਲਕਿ ਸਿਆਸਤ ਦਾ ਵੀ ਲੰਮਾਂ ਤਜ਼ਰਬਾ ਹੈ, ਜਿਸਦਾ ਫਾਇਦਾ ਹੁਣ ਤੱਕ ਕਾਂਗਰਸ ਪਾਰਟੀ ਨੂੰ ਵੱਖ ਵੱਖ ਸਮੇਂ ਤੇ ਵੱਖ ਵੱਖ ਖੇਤਰਾਂ ਵਿਚ ਮਿਲਿਆ ਹੈ ਤੇ ਹੁਣ ਪੰਜਾਬ ਕਾਂਗਰਸ ਨੰੁ ਵੀ ਸਿੱਧੇ ਤੌਰ ਤੇ ਮਿਲ ਸਕੇਗਾ । ਹਰੀਸ਼ ਅਗਰਵਾਲ ਨੇ ਕਿਹਾ ਕਿ ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਵੀ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਸਮੁੱਚੀ ਪੰਜਾਬ ਕਾਂਗਰਸ 2027 ਵਿਧਾਨ ਸਭਾ ਚੋਣਾਂ ਦਾ ਰਾਹ ਤੈਅ ਕਰੇਗੀ ਤੇ ਅਖੀਰਕਾਰ ਵਿਧਾਨ ਸਭਾ ਚੋਣਾਂ ਜਿੱਤੇਗੀ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕਮਾਨ ਭੁਪੇਸ਼ ਬਘੇਲ ਦੇ ਹੱਂਥਾਂ ਵਿਚ ਆਉਣ ਨਾਲ ਸਿਰਫ਼ ਪੰਜਾਬ ਕਾਂਗਰਸ ਨੂੰ ਹੀ ਬਲ ਨਹੀਂ ਮਿਲਿਆ ਬਲਕਿ ਅਜਿਹਾ ਹੋਣ ਨਾਲ ਪੰਜਾਬੀਆਂ ਨੂੰ ਵੀ ਰਾਹਤ ਪਹੁੰਚੀ ਹੈ ਕਿ ਉਨ੍ਹਾਂ ਨੂੰ ਕੋਈ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਦ ਵਿਚੋਂ ਆਜਾਦ ਕਰਵਾਏਗਾ, ਜਿਸਦੇ ਚਲਦਿਆਂ ਹੁਣ ਹਰ ਕੋਈ ਵਿਧਾਨ ਸਭਾ ਚੋਣਾਂ ਦੀ ਹੀ ਉਡੀਕ ਕਰ ਰਿਹਾ ਹੈ ।
