ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਪੰਜਾਬ ਦੀਆਂ 5 ਫਰਮਾਂ `ਤੇ ਕੀਤੀ ਛਾਪੇਮਾਰੀ

ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਪੰਜਾਬ ਦੀਆਂ 5 ਫਰਮਾਂ `ਤੇ ਕੀਤੀ ਛਾਪੇਮਾਰੀ
ਚੰਡੀਗੜ੍ਹ : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਲੰਧਰ ਜ਼ੋਨਲ ਟੀਮ ਨੇ ਅੱਜ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ 5 ਕਾਰੋਬਾਰੀ ਅਤੇ ਰਿਹਾਇਸ਼ੀ ਥਾਵਾਂ `ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਛਾਪੇਮਾਰੀ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਛਾਪੇਮਾਰੀ ਰੈੱਡ ਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟਸ, ਇਨਫੋਵਿਜ਼ ਸਾਫਟਵੇਅਰ ਸਲਿਊਸ਼ਨ ਅਤੇ ਹੋਰ ਸੰਸਥਾਵਾਂ ਤੇ ਕੀਤੀ ਗਈ ਹੈ। ਈ. ਡੀ. ਨੇ ਤਲਾਸ਼ੀ ਦੌਰਾਨ 19 ਲੱਖ ਰੁਪਏ ਦੀ ਨਕਦੀ ਅਤੇ ਕਈ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ।ਤਲਾਸ਼ੀ ਦੌਰਾਨ ਈ. ਡੀ. ਦੀ ਟੀਮ ਨੂੰ 19 ਲੱਖ ਰੁਪਏ ਨਕਦ, ਕਈ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੇ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਨੇ ਇਹ ਜਾਂਚ ਪੰਜਾਬ ਪੁਲਸ ਅਤੇ ਦਿੱਲੀ ਪੁਲਸ ਵੱਲੋਂ ਦਰਜ ਕੀਤੀਆਂ ਗਈਆਂ ਐਫ. ਆਈ. ਆਰਜ. ਦੇ ਆਧਾਰ `ਤੇ ਸ਼ੁਰੂ ਕੀਤੀ । ਇਹ ਐਫ. ਆਈ. ਆਰਜ. ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਓਵਰਸੀਜ਼ ਕ੍ਰਿਮੀਨਲ ਇਨਵੈਸਟੀਗੇਸ਼ਨ ਦਫ਼ਤਰ ਦੀ ਸਿ਼ਕਾਇਤ `ਤੇ ਦਰਜ ਕੀਤੀਆਂ ਗਈਆਂ ਸਨ। ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕੰਪਨੀਆਂ ਅਤੇ ਲੋਕ ਪੜ੍ਹਾਈ ਅਤੇ ਕੰਮ ਦੇ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਅਯੋਗ ਉਮੀਦਵਾਰਾਂ ਲਈ ਜਾਅਲੀ ਸਿੱਖਿਆ ਸਰਟੀਫਿਕੇਟ ਅਤੇ ਤਜਰਬਾ ਪੱਤਰ ਤਿਆਰ ਕਰਦੇ ਸਨ। ਜਾਅਲੀ ਬੈਂਕ ਬੈਲੇਂਸ ਦਿਖਾ ਕੇ ਵੀਜ਼ਾ ਅਰਜ਼ੀ ਨੂੰ ਮਨਜ਼ੂਰੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਬਦਲੇ ਵਿੱਚ, ਇਹ ਦੋਸ਼ੀ ਮੋਟੀ ਰਕਮ ਵਸੂਲਦੇ ਸਨ।ਪ੍ਰਾਪਤ ਜਾਣਕਾਰੀ ਅਨੁਸਾਰ, ਵੀਜ਼ਾ ਅਰਜ਼ੀ ਵਿੱਚ ਘੱਟੋ-ਘੱਟ ਬੈਂਕ ਬਕਾਇਆ ਦਿਖਾਉਣ ਲਈ ਧੋਖਾਧੜੀ ਨਾਲ ਪੈਸੇ ਵੀ ਟ੍ਰਾਂਸਫਰ ਕੀਤੇ ਗਏ ਸਨ। ਬਦਲੇ ਵਿੱਚ, ਇਹ ਦੋਸ਼ੀ ਮੋਟੀ ਰਕਮ ਵਸੂਲਦੇ ਸਨ। ਇਸ ਤਰ੍ਹਾਂ ਇਕੱਠੀ ਕੀਤੀ ਗਈ ਅਪਰਾਧ ਦੀ ਕਮਾਈ () ਨੂੰ ਬੈਂਕ ਖਾਤਿਆਂ ਵਿੱਚ ਭੇਜ ਦਿੱਤਾ ਗਿਆ ਅਤੇ ਇਸ ਨਾਲ ਚੱਲ ਅਤੇ ਅਚੱਲ ਜਾਇਦਾਦਾਂ ਵੀ ਖਰੀਦੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ ਈਡੀ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
