ਮਦਦ ਕਰਨ ਦੇ ਬਹਾਨੇ ਗਲਤ ਬਸ ਵਿਚ ਚੜ੍ਹਾ ਵਿਅਕਤੀ ਨੇ ਕੀਤਾ ਔਰਤ ਨਾਲ ਬਲਾਤਕਾਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 26 February, 2025, 06:07 PM

ਮਦਦ ਕਰਨ ਦੇ ਬਹਾਨੇ ਗਲਤ ਬਸ ਵਿਚ ਚੜ੍ਹਾ ਵਿਅਕਤੀ ਨੇ ਕੀਤਾ ਔਰਤ ਨਾਲ ਬਲਾਤਕਾਰ
ਪੂਣੇ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ `ਚ ਸਵਾਰਗੇਟ ਬੱਸ ਸਟੈਂਡ `ਤੇ ਖੜ੍ਹੀ ਸਰਕਾਰੀ ਟ੍ਰਾਂਸਪੋਰਟ ਦੀ ਬੱਸ `ਚ ਇਕ ਵਿਅਕਤੀ ਨੇ 26 ਸਾਲਾ ਔਰਤ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਹੈ । ਜਾਣਕਾਰੀ ਮੁਤਾਬਕ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ ਹੈ । ਫ਼ਿਲਹਾਲ ਪੁਲਿਸ ਨੇ ਔਰਤ ਦੀ ਸ਼ਿਕਾਇਤ `ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰ ਦੇ ਵਿਅਸਤ ਸਵਾਰਗੇਟ ਬੱਸ ਸਟੈਂਡ `ਤੇ ਖੜ੍ਹੀ ਸਟੇਟ ਟਰਾਂਸਪੋਰਟ ਬੱਸ ਦੇ ਅੰਦਰ ਇੱਕ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਕਥਿਤ ਤੌਰ `ਤੇ 26 ਸਾਲਾ ਔਰਤ ਨਾਲ ਬਲਾਤਕਾਰ ਕੀਤਾ । ਨਾਲ ਹੀ ਕਈ ਟੀਮਾਂ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ । ਮੰਗਲਵਾਰ ਸਵੇਰੇ ਵਾਪਰੀ ਇਸ ਘਟਨਾ `ਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਗ੍ਰਹਿ ਵਿਭਾਗ `ਤੇ ਪੁਣੇ ਖੇਤਰ ਵਿੱਚ ਵੱਧ ਰਹੇ ਅਪਰਾਧ ਨਾਲ ਨਜਿੱਠਣ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ । ਔਰਤ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਸਾਢੇ 5 ਵਜੇ ਜਦੋਂ ਉਹ ਇਕ ਪਲੇਟਫ਼ਾਰਮ `ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਇਕ ਵਿਅਕਤੀ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਬੱਸ ਕਿਸੇ ਹੋਰ ਪਲੇਟਫ਼ਾਰਮ `ਤੇ ਆ ਗਈ ਹੈ। ਇਸ ਤੋਂ ਬਾਅਦ ਉਹ ਉਸ ਨੂੰ ਸਟੇਸ਼ਨ ਦੀ ਇਕ ਸੁੰਨਸਾਨ ਜਗ੍ਹਾ `ਤੇ ਖੜ੍ਹੀ ਇਕ ਖਾਲੀ ਬੱਸ `ਤੇ ਲੈ ਗਿਆ ਅਤੇ ਉਥੇ ਹੀ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਭੱਜ ਗਿਆ। ਸਵਰਗੇਟ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ਼ੱਕੀ ਦੀ ਪਛਾਣ ਦੱਤਾਤ੍ਰੇਯ ਰਾਮਦਾਸ ਗਾਡੇ (36) ਵਜੋਂ ਹੋਈ ਹੈ ।