ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਮੁੜ ਭਰੋਸਾ ਬਣਿਆ: ਹਰਜੋਤ ਸਿੰਘ ਬੈਂਸ
ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਮੁੜ ਭਰੋਸਾ ਬਣਿਆ: ਹਰਜੋਤ ਸਿੰਘ ਬੈਂਸ
7 ਦਿਨਾ ਟਰੇਨਿੰਗ ਲਈ ਸਿੰਘਾਪੁਰ ਜਾ ਰਹੇ ਪ੍ਰਿੰਸੀਪਲਾਂ ਨਾਲ ਕੀਤੀ ਸਿੱਖਿਆ ਮੰਤਰੀ ਨੇ ਮੁਲਾਕਾਤ
ਚੰਡੀਗੜ੍ਹ, 22 ਜੁਲਾਈ:
ਪੰਜਾਬ ਵਾਸੀਆਂ ਦਾ ਸਰਕਾਰੀ ਸਕੂਲਾਂ ਵਿੱਚ ਮੁੜ ਭਰੋਸਾ ਬਣ ਗਿਆ ਹੈ। ਉਕਤ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਸਾਨ ਭਵਨ ਵਿਖੇ ਸਿੰਘਾਪੁਰ ਦੀ ਪਿ੍ਰੰਸੀਪਲਜ਼ ਅਕੈਡਮੀ ਵਿਖੇ ਟਰੇਨਿੰਗ ਹਾਸਲ ਕਰਨ ਜਾ ਰਹੇ 72 ਪ੍ਰਿੰਸੀਪਲਾਂ ਦੇ ਤੀਜੇ ਅਤੇ ਚੌਥੇ ਬੈਚ ਨਾਲ ਮੁਲਾਕਾਤ ਕਰਨ ਦੌਰਾਨ ਕੀਤਾ ।
ਆਪਣੇ ਸੰਬੋਧਨ ਨੇ ਸ.ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਉਦੇਸ਼ ਪੰਜਾਬ ਰਾਜ ’ਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣਾ ਹੈ, ਜਿਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਦਿੱਖ ਸਵਾਰਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਵੀਆਂ ਤਕਨੀਕਾਂ ਰਾਹੀਂ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਹੈ।
ਉਹਨਾਂ ਕਿਹਾ ਕਿ ਇਸੇ ਕੜੀ ਤਹਿਤ ਪ੍ਰਿੰਸੀਪਲਜ਼ ਦੀ ਇਹ ਟਰੇਨਿੰਗ ਕਰਵਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਸਕੂਲਾਂ ਨੂੰ ਬਿਹਤਰ ਬਨਾਉਣ ਵਿੱਚ ਪ੍ਰਿੰਸੀਪਲ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਪ੍ਰਿੰਸੀਪਲ ਨਾ ਕੇਵਲ ਛੁੱਟੀ ਤੋਂ ਬਾਅਦ ਆਪਣਾ ਸਮਾਂ ਸਕੂਲ ਦੀ ਬਿਹਤਰੀ ਲਈ ਖ਼ਰਚ ਕਰਦੇ ਹਨ ਸਗੋਂ ਆਪਣੀ ਜੇਬ੍ਹ ਵਿੱਚੋਂ ਪੈਸਾ ਲਗਾ ਕੇ ਵੀ ਸਕੂਲ ਨੂੰ ਸਵਾਰਦੇ ਹਨ।
ਸ.ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਚਲਾਈ ਗਈ ਦਾਖਲਾ ਮੁਹਿੰਮ ਦੇ ਨਤੀਜਿਆਂ ਅਤੇ ਪੰਜਾਬ ਵਾਸੀਆਂ ਤੋਂ ਮਿਲ ਰਹੀ ਫੀਡਬੈਕ ਤੋਂ ਵੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਵਾਸੀਆਂ ਦਾ ਸਰਕਾਰੀ ਸਕੂਲਾਂ ਵਿੱਚ ਮੁੜ ਭਰੋਸਾ ਬਣ ਗਿਆ ਹੈ। ਸਿੰਘਾਪੁਰ ਵਿਖੇ ਟਰੇਨਿੰਗ ਹਾਸਲ ਕਰਨ ਲਈ ਚੁਣੇ ਗਏ ਪ੍ਰਿੰਸੀਪਲਾਂ ਦੀ ਚੋਣ ਪ੍ਰਕਿਰਿਆ ਨੂੰ ਉੱਚ ਮਿਆਰੀ ਬਣਾਉਣ ਲਈ ਸਿੱਖਿਆ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਦੀ ਪੁਰਜ਼ੋਰ ਸ਼ਲਾਘਾ ਕੀਤੀ। ਪ੍ਰਿੰਸੀਪਲਾਂ ਦਾ ਇਹ ਬੈਚ 22 ਜੁਲਾਈ ਤੋਂ 29 ਜੁਲਾਈ 2023 ਤੱਕ ਸਿੰਘਾਪੁਰ ਵਿਖੇ ਟਰੇਨਿੰਗ ਹਾਸਲ ਕਰੇਗਾ।
ਇਸ ਮੌਕੇ ਟਰੇਨਿੰਗ ਹਾਸਲ ਕਰਨ ਜਾ ਰਹੇ ਪਿ੍ਰੰਸੀਪਲਜ਼ ਨੇ ਚੋਣ ਪ੍ਰਕਿਰਿਆ ਅਤੇ ਬਾਕੀ ਤਜਰਬੇ ਵੀ ਸਿੱਖਿਆ ਮੰਤਰੀ ਨਾਲ ਸਾਂਝੇ ਕੀਤੇ।