ਨਾਗਰਿਕ ਸੁਰੱਖਿਆ ਦੀ ਟ੍ਰੇਨਿੰਗ-ਆਫਤਾਵਾਂ ਜੰਗਾਂ ਮਹਾਂਮਾਰੀਆਂ ਹਾਦਸਿਆਂ ਦੌਰਾਨ, ਜਾਨਾਂ ਬਚਾਉਣ ਦੀ ਗਰੰਟੀ

ਨਾਗਰਿਕ ਸੁਰੱਖਿਆ ਦੀ ਟ੍ਰੇਨਿੰਗ-ਆਫਤਾਵਾਂ ਜੰਗਾਂ ਮਹਾਂਮਾਰੀਆਂ ਹਾਦਸਿਆਂ ਦੌਰਾਨ, ਜਾਨਾਂ ਬਚਾਉਣ ਦੀ ਗਰੰਟੀ
ਪਟਿਆਲਾ : ਹਰ ਸਾਲ ਦੁਨੀਆ ਵਿੱਚ, 1 ਮਾਰਚ ਤੋਂ 31 ਮਾਰਚ ਤੱਕ, ਨਾਗਰਿਕ ਸੁਰੱਖਿਆ ਭਾਵ ਸਿਵਲ ਡਿਫੈਂਸ ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾਂਦੇ ਹਨ ਤਾਂ ਜ਼ੋ ਵੱਧ ਤੋਂ ਵੱਧ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸਿਵਲ ਡਿਫੈਂਸ ਟ੍ਰੇਨਿੰਗ ਕਰਵਾਕੇ, ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਜੰਗਾਂ ਮਹਾਂਮਾਰੀਆਂ ਆਵਾਜਾਈ ਹਾਦਸਿਆਂ, ਦੰਗਿਆਂ, ਭਗਦੜ, ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਇਆ ਜਾਵੇ । ਇਸ ਸਬੰਧੀ ਅੰਤਰਰਾਸ਼ਟਰੀ ਸਿਵਲ ਡਿਫੈਂਸ, ਜਾਨੇਵਾ ਦੇ ਸਕੱਤਰ ਜਨਰਲ, ਡਾਕਟਰ ਰੋਮਨ ਲਪਿਡ, ਨੇ ਦੁਨੀਆ ਅਤੇ ਭਾਰਤੀ ਸਰਕਾਰਾਂ, ਨੂੰ ਪੱਤਰ ਭੇਜਕੇ ਬੇਨਤੀ ਕੀਤੀ ਹੈ ਕਿ 1 ਮਾਰਚ ਨੂੰ ਅੰਤਰਰਾਸ਼ਟਰੀ ਸਿਵਲ ਡਿਫੈਂਸ ਦਿਹਾੜੇ ਮੌਕੇ, ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਜ਼ੋ ਸਥਾਨਕ ਸਿਵਲ ਡਿਫੈਂਸ ਦੇ ਕੰਟਰੋਲਰ ਹਨ, ਵਲੋਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਐਨ. ਐਸ. ਐਸ. ਵੰਲਟੀਅਰਾਂ ਐਨ. ਸੀ. ਸੀ. ਕੇਡਿਟਜ ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਨੂੰ ਸਿਵਲ ਡਿਫੈਂਸ ਦੀ ਟ੍ਰੇਨਿੰਗ ਦੇ ਕੇ, ਹਰ ਮਹੱਲੇ ਕਾਲੋਨੀਆਂ ਸੰਸਥਾਵਾਂ ਵਿਖੇ ਸਿਵਲ ਡਿਫੈਂਸ ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਲਈ ਤਿਆਰ ਬਰ ਤਿਆਰ ਰਖਿਆ ਜਾਵੇ । ਸਕੱਤਰ ਜਨਰਲ ਨੇ ਲਿਖਿਆ ਹੈ ਕਿ ਅਜ 80 ਪ੍ਰਤੀਸ਼ਤ ਲੋਕਾਂ ਬੱਚਿਆਂ ਨੋਜਵਾਨਾਂ ਦੀਆਂ ਮੌਤਾਂ, ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਹਾਦਸਿਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਕਾਰਨ ਹੋ ਰਹੀਆਂ ਹਨ ਕਿਉਂਕਿ ਸੰਕਟ ਸਮੇਂ, ਪ੍ਰਸ਼ਾਸਨ ਵਲੋਂ ਮੱਲਵਿਆ, ਅੱਗਾਂ ਗੈਸਾਂ ਹੜਾਂ ਵਿਚ ਫ਼ਸੇ ਲੋਕਾਂ ਨੂੰ ਰੈਸਕਿਯੂ ਕਰਕੇ ਠੀਕ ਫਸਟ ਏਡ ਸੀ. ਪੀ. ਆਰ., ਅੱਗਾਂ ਬੁਝਾਉਣ, ਪੀੜਤਾਂ ਨੂੰ ਹਸਪਤਾਲਾਂ ਵਿਖੇ ਟਰਾਂਸਪੋਰਟ ਕਰਨ ਲਈ, ਐਨ. ਡੀ. ਆਰ. ਐਫ., ਫਾਇਰ ਬ੍ਰਿਗੇਡ, ਹਸਪਤਾਲ ਸਟਾਫ ਮੈਂਬਰਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਬੁਲਾਇਆ ਜਾਂਦਾ ਹੈ ਵੱਡੀਆਂ ਆਫਤਾਵਾਂ ਸਮੇਂ ਆਰਮੀ ਜਵਾਨਾਂ ਨੂੰ ਬੁਲਾਇਆ ਜਾਂਦਾ ਹੈ ਪਰ ਉਨ੍ਹਾਂ ਦੇ ਘਟਨਾਵਾਂ ਵਾਲੀਆਂ ਥਾਵਾਂ ਤੇ ਪਹੁੰਚਕੇ ਮਦਦ ਸ਼ੁਰੂ ਕਰਨ, ਲਈ 30/40 ਮਿੰਟਾਂ ਤੋਂ ਲੈਕੇ, 10/15 ਘੰਟੇ ਵੀ ਲਗਦੇ ਹਨ ਜਦਕਿ ਕਿਸੇ ਵੀ ਐਮਰਜੈਂਸੀ ਦੌਰਾਨ, ਲੋਕਾਂ ਦੀ ਮੌਤਾਂ, ਸਾਹ ਦਿਲ ਦਿਮਾਗੀ ਕਿਰਿਆਵਾਂ ਰੁਕਣ ਕਰਕੇ, 2/4/5 ਮਿੰਟਾਂ ਵਿੱਚ ਮੌਤਾਂ ਹੋ ਜਾਂਦੀਆਂ ਹਨ। ਅੱਗਾਂ ਗੈਸਾਂ ਨੂੰ ਤੁਰੰਤ ਕੰਟਰੋਲ ਨਾ ਕੀਤਾ ਜਾਵੇ ਤਾਂ 10/20 ਮਿੰਟਾਂ ਵਿੱਚ ਅੱਗਾਂ ਕਾਰਨ, ਪ੍ਰਾਪਰਟੀਆਂ ਦੇ ਭਾਰੀ ਨੁਕਸਾਨ ਹੋ ਜਾਂਦੇ ਹਨ । ਗੈਸਾਂ ਧੂੰਏਂ ਡੁੱਬਣ ਕਾਰਨ, ਦਮ ਘੁਟਣ ਕਰਕੇ, ਪੀੜਤਾਂ ਦੀਆਂ ਮੌਤਾਂ 5/10 ਮਿੰਟਾਂ ਵਿੱਚ ਹੀ ਹੋ ਜਾਂਦੀਆਂ ਹਨ । ਇਸ ਸਬੰਧ ਵਿੱਚ ਪਟਿਆਲਾ ਦੇ ਸਮਾਜ ਸੁਧਾਰਕ ਸੀਨੀਅਰ ਸਿਟੀਜਨ, ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਅਤੇ ਸਿਵਲ ਡਿਫੈਂਸ ਦੇ ਸਾਬਕਾ ਵਾਰਡਨ ਨੇ ਦੱਸਿਆ ਕਿ ਜੇਕਰ 23 ਦਸੰਬਰ 1995 ਨੂੰ ਡਬਵਾਲੀ ਸਕੂਲ ਦੇ ਵਿਦਿਆਰਥੀਆਂ ਅਧਿਆਪਕਾਂ ਨੂੰ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਹੁੰਦੀ ਤਾਂ ਲੱਗੀ ਅੱਗਾਂ ਦੇ ਧੂੰਏਂ ਕਾਰਨ, 426 ਬੱਚਿਆਂ ਅਧਿਆਪਕਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਨਾ ਹੁੰਦੀਆਂ । ਭੁਪਾਲ ਗੈਸ ਘਟਨਾ ਸਮੇਂ 30,000 ਲੋਕਾਂ ਨੂੰ ਗੈਸਾਂ ਨਾਲ ਮਰਨ ਤੋਂ ਬਚਾਇਆ ਜਾ ਸਕਦਾ ਸੀ ਜੇਕਰ ਲੋਕਾਂ ਨੂੰ ਸਿਵਲ ਡਿਫੈਂਸ ਫਸਟ ਏਡ ਸੀ. ਪੀ. ਆਰ. ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ ਜਾਂਦੀ । ਉਨ੍ਹਾਂ ਨੇ ਦੱਸਿਆ ਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਵੱਧ ਮੌਤਾਂ ਦੇ ਕਾਰਨ ਹਨ, ਕਿ ਲੋਕਾਂ ਨੂੰ ਬਿਜਲੀ ਅੱਗਾਂ ਗੈਸਾਂ ਦੀ ਠੀਕ ਵਰਤੋਂ ਦੀ ਟ੍ਰੇਨਿੰਗ ਨਹੀਂ ਹੁੰਦੀ । 90 ਪ੍ਰਤੀਸ਼ਤ ਘਟਨਾਵਾਂ, ਹਾਦਸੇ ਇਨਸਾਨੀ ਗਲਤੀਆਂ, ਲਾਪਰਵਾਹੀਆਂ, ਕਾਹਲੀ ਅਤੇ ਟ੍ਰੇਨਿੰਗ ਦੀ ਕਮੀਂ ਕਰਕੇ ਵਾਪਰ ਰਹੀਆਂ ਹਨ । ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸਿਵਲ ਡਿਫੈਂਸ, ਆਰਮੀ ਅਤੇ ਪੈਰਾ ਮਿਲਟਰੀ ਫੋਰਸ ਵਿਖੇ ਟ੍ਰੇਨਿੰਗ ਦੌਰਾਨ, ਵਾਰ ਵਾਰ ਸਮਝਾਇਆ ਜਾਂਦਾ ਹੈ ਕਿ ਟ੍ਰੇਨਿੰਗ ਦੌਰਾਨ ਧਿਆਨ ਨਾਲ ਸਿੱਖੀਆ ਸਮਝੀਆਂ ਗਲਾਂ ਅਤੇ ਅਭਿਆਸ ਮੌਕ ਡਰਿੱਲਾਂ ਦੌਰਾਨ ਬਹਾਇਆ ਗਿਆ ਪਸੀਨਾ, ਜੰਗਾਂ ਮਹਾਂਮਾਰੀਆਂ ਦੁਰਘਟਨਾਵਾਂ ਸਮੇਂ ਮੌਤਾਂ ਤੇ ਬਚਾਉਂਦੇ ਹਨ । ਇਸੇ ਕਰਕੇ ਆਫਤਾਵਾਂ ਜੰਗਾਂ ਮਹਾਂਮਾਰੀਆਂ ਘਟਨਾਵਾਂ ਸਮੇਂ, ਐਨ ਡੀ ਆਰ ਐਫ, ਆਰਮੀ ਪੈਰਾ ਮਿਲਟਰੀ ਫੋਰਸ ਸਿਵਲ ਡਿਫੈਂਸ ਦੇ ਜਵਾਨਾਂ ਨੂੰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਤਿਆਰ ਬਰ ਤਿਆਰ ਰਖਿਆ ਜਾਂਦਾ, ਪ੍ਰਸ਼ਾਸਨ ਵਲੋਂ ਜਾਣਕਾਰੀ ਮਿਲਦਿਆਂ ਹੀ, ਟੀਮਾਂ ਘਟਨਾਵਾਂ ਵਾਲੀਆਂ ਥਾਵਾਂ ਵਲ ਚਲ ਪੈਂਦੀਆਂ ਹਨ ਪਰ ਉਨ੍ਹਾਂ ਨੂੰ ਘਟਨਾਵਾਂ ਵਾਲੀਆਂ ਥਾਵਾਂ ਤੇ ਪਹੁੰਚਣ ਲਈ ਕੁਝ ਮਿੰਟ ਜਾਂ ਘੰਟੇ ਲਗ ਜਾਂਦੇ ਹਨ ਪਰ ਸਿਵਲ ਡਿਫੈਂਸ ਦੇ ਜਵਾਨਾਂ ਵੱਲੋਂ, ਤੁਰੰਤ, ਦੋ ਤਿੰਨ ਮਿੰਟਾਂ ਵਿੱਚ, ਆਪਣੇ ਖੇਤਰ, ਮੱਹਲਿਆ, ਕਾਲੋਨੀਆਂ, ਸੰਸਥਾਵਾਂ ਵਿਖੇ ਜਾਕੇ, ਅੱਠ ਟੀਮਾਂ ਬਣਾਕੇ, ਪੀੜਤਾਂ ਨੂੰ ਰੈਸਕਿਯੂ ਕਰਨ, ਫਸਟ ਏਡ ਸੀ. ਪੀ. ਆਰ. ਕਰਨ, ਅੱਗਾਂ ਬੁਝਾਉਣ ਲਈ ਟੀਮਾਂ, ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਗਿਣਤੀ ਕਰਨੀ, ਫ਼ਸੇ ਲੋਕਾਂ ਨੂੰ ਰੈਸਕਿਯੂ ਕਰਨਾ, ਪੁਲਿਸ ਪ੍ਰਸ਼ਾਸਨ ਫਾਇਰ ਬ੍ਰਿਗੇਡ ਐਂਬੂਲੈਂਸਾਂ ਨੂੰ ਬਚਾਉਣ ਲਈ ਫੋਨ ਕਰਨੇ, ਚੋਰਾਂ ਤੋਂ ਬਚਾਉ, ਹਸਪਤਾਲਾਂ ਵਿਖੇ ਜਾਣਕਾਰੀ ਦੇਣਾ। ਲਿਸਟਾਂ ਤਿਆਰ ਕਰਨੀਆਂ ਆਦਿ । ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਦੇ 127 ਅਤੇ ਪਟਿਆਲਾ ਦੇ 17 ਸਕੂਲਾਂ ਨੂੰ ਪੀ. ਐਮ. ਸ਼੍ਰੀ ਨਾਲ ਜੋੜਿਆ ਹੈ ਅਤੇ ਪੰਜਾਬ ਸਰਕਾਰ ਸਿਖਿਆ ਮੰਤਰੀ ਵਲੋਂ ਇਨ੍ਹਾਂ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦੇਣ ਲਈ, ਚਾਰ ਕਰੋੜ ਰੁਪਏ ਦੀ ਰਾਸ਼ੀ ਭੇਜੀ ਹੈ ਕਿਉਂਕਿ ਭਾਰਤ ਅਤੇ ਪੰਜਾਬ ਸਰਕਾਰਾਂ ਵਲੋਂ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ. ਪੀ. ਆਰ. ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਦੀ ਟ੍ਰੇਨਿੰਗ ਦੇਣ ਲਈ ਜ਼ੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਕਾਕਾ ਰਾਮ ਵਰਮਾ ਵਲੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਬੇਨਤੀ ਪੱਤਰ ਭੇਜ ਕੇ ਅਪੀਲ ਕੀਤੀ ਕਿ ਵਿਦਿਆਰਥੀਆਂ ਐਨ. ਐਸ. ਐਸ. ਵੰਲਟੀਅਰਾਂ ਐਨ. ਸੀ. ਸੀ. ਕੇਡਿਟਜ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਈਆਂ ਜਾਣ। ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਇਸ ਪੱਤਰ ਦੀ ਕਾਪੀ, ਰਜਿਸਟ੍ਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਪਟਿਆਲਾ, ਸਿਵਲ ਸਰਜਨ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਨੂੰ ਭੇਜਕੇ ਲਿਖਿਆ ਗਿਆ ਕਿ ਵਿਦਿਆਰਥੀਆਂ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਈਆਂ ਜਾਣ । ਜਿਸ ਹਿੱਤ ਕੁਝ ਕੁ ਸਕੂਲਾਂ ਕਾਲਜਾਂ ਵਲੋਂ ਅਤੇ ਐਨ. ਐਸ. ਐਸ. ਕੈਂਪਾਂ ਵਿਖੇ ਇਹ ਟ੍ਰੇਨਿੰਗਾਂ ਕਰਵਾਈਆਂ ਗਈਆਂ, ਉਨ੍ਹਾਂ ਨੇ ਦੱਸਿਆ ਕਿ 90 ਤੋਂ 97 ਪ੍ਰਤੀਸ਼ਤ ਵਿਦਿਆਰਥੀਆਂ ਅਧਿਆਪਕਾਂ ਐਨ. ਐਸ. ਐਸ. ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ. ਪੀ. ਆਰ. ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਫਾਇਰ ਸੇਫਟੀ ਅੱਗਾਂ ਦੀਆਂ ਕਿਸਮਾਂ ਅੱਗਾਂ ਬੁਝਾਉਣ ਲਈ ਪਾਣੀ ਮਿੱਟੀ ਅੱਗ ਨੂੰ ਭੁੱਖਾ ਮਾਰਨਾ, ਸਿਲੰਡਰਾਂ ਦੀ ਵਰਤੋਂ ਬਾਰੇ ਕੋਈ ਜਾਣਕਾਰੀ ਨਹੀਂ ਹੈ । ਇੱਕ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਵਿਦਿਆਰਥੀਆਂ ਨੂੰ ਪਹਿਲੀ ਵਾਰ, ਇਨ੍ਹਾਂ ਵਿਸ਼ਿਆਂ ਬਾਰੇ ਪਤਾ ਲਗਾ ਜਦਕਿ ਹਰਰੋਜ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਹਾਦਸਿਆਂ ਆਫਤਾਵਾਂ ਕਾਰਨ ਹੋ ਰਹੀਆਂ ਹਨ । ਕਾਕਾ ਰਾਮ ਵਰਮਾ ਨੂੰ ਵਿਸ਼ਵਾਸ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਜ਼ੋ ਸਿਵਲ ਡਿਫੈਂਸ ਦੇ ਕੰਟਰੋਲਰ ਹਨ, ਵਲੋਂ ਇਸ ਮਹੀਨੇ ਅਤੇ ਸਾਲ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ, ਵਿਸ਼ਾ ਮਾਹਿਰਾਂ ਰਾਹੀਂ ਕਰਵਾਈਆਂ ਜਾਣਗੀਆਂ ।
ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620
