ਸਕੂਲ ਮੈਗਜੀਨ 'ਤਮੰਨਾ' ਲੋਕ ਅਰਪਣ

ਦੁਆਰਾ: Punjab Bani ਪ੍ਰਕਾਸ਼ਿਤ :Tuesday, 25 February, 2025, 10:54 AM

ਸਕੂਲ ਮੈਗਜੀਨ ‘ਤਮੰਨਾ’ ਲੋਕ ਅਰਪਣ
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਰੂਬਰੂ ਅਤੇ ਸਨਮਾਨ ਸਮਾਗਮ
ਪਟਿਆਲਾ : ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਖੇ ਸਮਾਗਮ ਵਿਚ ਸਕੂਲ ਮੈਗਜੀਨ ‘ਤਮੰਨਾ’ ਭਾਗ ਤੀਜਾ ਰੀਲੀਜ਼ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ‘ ਸ਼ਾਮਲ ਹੋਏ । ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਸ੍ਰੀ ਜਿਤਵੇਸ਼ ਕੁਮਾਰ, ਪ੍ਰਿੰਸੀਪਲ ਸ੍ਰੀ ਗੁਰਮੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਹਾਜ਼ਰ ਰਹੇ । ਇਸ ਤੋਂ ਇਲਾਵਾ ਪਿੰਡ ਦੀ ਸਮੁੱਚੀ ਪੰਚਾਇਤ, ਐਸ. ਐਮ. ਸੀ. ਕਮੇਟੀ, ਪਿੰਡ ਦੇ ਪਤਵੰਤੇ ਅਤੇ ਸਹਿਯੋਗੀ ਸੱਜਣਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਵੀ ਇਸ ਸਮਾਗਮ ਵਿੱਚ ਸ਼ਾਮਿਲ ਸਨ । ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਗਾਇਨ ਤੋਂ ਹੋਈ । ਫਿਰ ਸ੍ਰੀ ਲੀਲਾ ਰਾਮ ਜੀ ਦੁਆਰਾ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ । ਸਕੂਲ ਮੁਖੀ ਸ੍ਰੀ ਮਨਦੀਪ ਸਿੰਘ ਦੁਆਰਾ ਵਿਚਾਰ ਅਤੇ ਮੈਗਜੀਨ ਬਾਰੇ ਵੀ ਰਾਇ ਸਾਂਝੀ ਕੀਤੀ । ਉਸ ਤੋਂ ਬਾਅਦ’ਤਮੰਨਾ’ ਮੈਗਜ਼ੀਨ ਦੇ ਮੁੱਖ ਸੰਪਾਦਕ ਅਜ਼ੀਜ਼ ਸਰੋਏ ਵੱਲੋਂ ਮੈਗਜ਼ੀਨ ਬਾਰੇ ਕੁਝ ਗੱਲਾਂ ਕੀਤੀਆਂ ਗਈਆਂ ਅਤੇ ਮੈਗਜੀਨ ਦੀਆਂ ਬਾਰੇ ਜਾਣਕਾਰੀ ਦਿੱਤੀ । ਉਪਰੰਤ ਫਿਰ ਉਚੇਚੇ ਤੌਰ ਤੇ ਪਹੁੰਚੇ ਵਿਸ਼ੇਸ਼ ਮਹਿਮਾਨਾ ਵੱਲੋਂ ਬੱਚਿਆਂ ਨੂੰ ਕੀਮਤੀ ਵਿਚਾਰ ਅਤੇ ਗੱਲਾਂ ਦੱਸੀਆਂ ਗਈਆਂ ਅਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਉਹਨਾਂ ਵੱਲੋਂ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ । ਅੰਤ ਵਿੱਚ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਮੈਗਜ਼ੀਨ ਦੀ ਮਹੱਤਤਾ ਉੱਪਰ ਚਰਚਾ ਕੀਤੀ ਗਈ । ਉਹਨਾਂ ਨੇ ਬੱਚਿਆਂ ਨਾਲ ਬਾਲ ਸਾਹਿਤ ਵਾਰਤਾ ਕਰਦਿਆਂ ਰੂਬਰੂ ਸਮਾਗਮ ਰਚਾਇਆ । ਉਪਰੰਤ ਸਕੂਲ ਮੈਗਜ਼ੀਨ ਤਮੰਨਾ ਨੂੰ ਡਿਜੀਟਲ ਫੌਰਮ ਅਤੇ ਹਾਰਡ ਕਾਪੀ ਦੀ ਸ਼ਕਲ ਵਿਚ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਪਰਮਿੰਦਰ ਸਿੰਘ ਕਟੌਦੀਆ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਸਕੂਲ ਦੇ ਸਾਰੇ ਅਧਿਆਪਕਾਂ ਦਾ ਇਸ ਵਿੱਚ ਭਰਪੂਰ ਯੋਗਦਾਨ ਰਿਹਾ। ਇਹ ਇੱਕ ਯਾਦਗਾਰੀ ਸਮਾਗਮ ਰਿਹਾ ।