ਫੌਜ ਦੇ ਵਾਹਨ `ਤੇ ਅੱਤਵਾਦੀਆਂ ਵੱਲੋਂ ਹਮਲਾ
ਦੁਆਰਾ: Punjab Bani ਪ੍ਰਕਾਸ਼ਿਤ :Wednesday, 26 February, 2025, 03:42 PM

ਫੌਜ ਦੇ ਵਾਹਨ `ਤੇ ਅੱਤਵਾਦੀਆਂ ਵੱਲੋਂ ਹਮਲਾ
ਨਵੀਂ ਦਿੱਲੀ, 26 ਫਰਵਰੀ : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਸੁੰਦਰਬਨੀ ਇਲਾਕੇ ਵਿੱਚ ਅੱਤਵਾਦੀਆਂ ਦੇ ਵਲੋਂ ਭਾਰਤੀ ਫ਼ੌਜ ਦੇ ਵਾਹਨ ਤੇ ਹਮਲਾ ਕੀਤਾ ਗਿਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਜਿਵੇਂ ਹੀ ਫੌਜ ਦੇ ਵਾਹਨ ਤੇ ਹਮਲਾ ਕੀਤਾ ਤਾਂ ਜਵਾਬੀ ਕਾਰਵਾਈ ਫ਼ੌਜ ਦੇ ਵੱਲੋਂ ਵੀ ਕੀਤੀ ਗਈ । ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਸੂਚਨਾ ਹੁਣ ਤੱਕ ਸਾਹਮਣੇ ਨਹੀਂ ਆਈ ਹੈ ।
