ਟੈਕਨੀਕਲ ਸਰਵਿਸ ਯੂਨੀਅਨ ਵਲੋਂ ਐਮ.ਐਲ.ਏ. ਅਤੇ ਮੰਤਰੀਆਂ ਨੂੰ ਦਿੱਤਾ ਮੰਗ ਪੱਤਰ

ਦੁਆਰਾ: News ਪ੍ਰਕਾਸ਼ਿਤ :Saturday, 22 July, 2023, 07:14 PM

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਐਮ.ਐਲ.ਏ. ਅਤੇ ਮੰਤਰੀਆਂ ਨੂੰ ਦਿੱਤਾ ਮੰਗ ਪੱਤਰ
ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਜੋ ਕਿ ਡਾ. ਬਲਬੀਰ ਸਿੰਘ ਜੀ ਨੇ ਆਪ ਲਿਆ ਅਤੇ ਮੰਗ ਪੱਤਰ ਬਾਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਹਰਮੀਤ ਸਿੰਘ ਪਠਾਣਮਾਜਰਾ ਐਮ.ਐਲ.ਏ. ਸਨੌਰ ਨੂੰ ਮੰਗ ਪੱਤਰ ਦੇਣ ਗਏ ਉੱਥੇ ਐਮ.ਐਲ.ਏ. ਸਾਹਿਬ ਨਾ ਹੋਣ ਕਾਰਣ ਉਹਨਾਂ ਦੇ ਪੀ.ਏ. ਨੇ ਮੰਗ ਪੱਤਰ ਲਿੱਤਾ। ਇਸ ਤੋਂ ਇਲਾਵਾ ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦੇਣ ਲਈ ਸੰਪਰਕ ਕੀਤਾ ਗਿਆ ਉਹਨਾਂ ਨੇ ਦਫਤਰ ਅਤੇ ਘਰ ਵਿੱਚ ਕੋਈ ਵੀ ਵਿਅਕਤੀ ਨਾ ਹੋਣ ਦੀ ਅਸਮਰਥਾ ਪ੍ਰਗਟ ਕੀਤੀ ਅਤੇ ਕਿਹਾ ਕਿ ਸੋਮਵਾਰ ਨੂੰ ਮੰਗ ਪੱਤਰ ਲੈ ਲਿਆ ਜਾਵੇਗਾ। ਇਸ ਵਫਦ ਦੀ ਅਗਵਾਈ ਹਰਜੀਤ ਸਿੰਘ ਸਰਕਲ ਪ੍ਰਧਾਨ, ਬਰੇਸ਼ ਕੁਮਾਰ ਸਰਕਲ ਸਕੱਤਰ, ਇੰਦਰਜੀਤ ਸਹਾਇਕ ਸਰਕਲ ਸਕੱਤਰ, ਵਿਜੇ ਦੇਵ, ਜਤਿੰਦਰ ਸਿੰਘ ਚੱਢਾ, ਗੁਰਦੀਪ ਸਿੰਘ, ਹਰਿੰਦਰਪਾਲ ਸਿੰਘ, ਦਰਸ਼ਨ ਕੁਮਾਰ ਆਦਿ ਨੇ ਅਗਵਾਈ ਕੀਤੀ। ਇਸ ਵਫਦ ਵਿੱਚ 200 ਮੁਲਾਜਮ ਹਾਜਰ ਸਨ। ਇਸ ਮੰਗ ਪੱਤਰ ਵਿੱਚ ਡਿਸਮਿਸ ਕਾਮਿਆਂ ਨੂੰ ਬਹਾਲ ਕਰਨ ਲਈ ਅਤੇ 33 ਪ੍ਰਤੀਸ਼ਤ ਪੈਨਸ਼ਨ ਕਟੌਤੀ ਬਹਾਲ ਕਰਵਾਉਣ ਲਈ, ਸਿਆਸੀ ਆਧਾਰ ਤੇ ਕੀਤੀਆਂ ਬਦਲੀਆਂ (ਲਾਲਤੋਕਲਾਂ ਅਤੇ ਮੁਹਾਲੀ) ਦੀਆਂ ਰੱਦ ਕੀਤੀਆਂ ਜਾਣ। ਇਸ ਦੇ ਨਾਲ ਹੀ ਜਥੇਬੰਦੀ ਮੰਗ ਕਰਦੀ ਹੈ ਕਿ ਹੜ੍ਹ ਪੀੜਤਾਂ ਨੂੰ ਪੰਜਾਬ ਸਰਕਾਰ ਜਲਦੀ ਬਣਦਾ ਮੁਆਵਜਾ ਦਿੱਤਾ ਜਾਵੇ।