ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 4 ਮਾਰਚ ਨੂੰ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 4 ਮਾਰਚ ਨੂੰ
ਪਟਿਆਲਾ, 3 ਮਾਰਚ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ 4 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ (ਕਾਊਂਸਲਰ) ਦੀ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ. ਸੀ. ਐਮ. ਕਾਨਵੈਂਟ ਸਕੂਲ, ਪਿੰਡ ਕਡਿਆਲ, ਪਾਤੜਾਂ ਦਿੜ੍ਹਬਾ ਰੋਡ, ਨੇੜੇ ਖੇਤਲਾ, ਸੰਗਰੂਰ ਦੇ ਨਿਯੋਜਕ ਵੱਲੋਂ ਪੀ. ਆਰ. ਟੀ./ਮਦਰ ਟੀਚਰ, ਟੀ. ਜੀ. ਟੀ. (ਅੰਗਰੇਜ਼ੀ, ਮੈਥ, ਸਮਾਜਿਕ ਤੇ ਕੰਪਿਊਟਰ), ਪੀ. ਜੀ. ਟੀ. (ਬਾਇਉਲੋਜੀ, ਫਿਜ਼ਿਕਸ ਤੇ ਮੈਥ) ਅਤੇ ਨਾਨ ਟੀਚਿੰਗ ਸਟਾਫ਼ (ਕਾਊਂਸਲਰ) ਦੀ ਅਸਾਮੀਆਂ ਲਈ ਉਮੀਦਵਾਰਾਂ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਉਮੀਦਵਾਰਾਂ ਕੋਲ (ਬੀ. ਏ./ ਐਮ. ਏ/ ਬੀ. ਐਸ. ਸੀ./ ਐਮ. ਐਸ. ਸੀ./ ਬੀ. ਕਾਮ/ ਐਮ. ਕਾਮ/ ਈ. ਟੀ. ਟੀ./ ਐਨ. ਟੀ. ਟੀ.) ਦੇ ਨਾਲ ਬੀ. ਐਡ ਹੋਵੇ ਉਹ ਇਸ ਅਸਾਮੀ ਲਈ ਇੰਟਰਵਿਊ ਦੇ ਸਕਦੇ ਹਨ, ਜਿਨ੍ਹਾਂ ਉਮੀਦਵਾਰਾਂ ਦੀ ਉਮਰ 20-45 ਸਾਲ ਹੋਵੇ ਅਤੇ ਲੜਕੇ ਤੇ ਲੜਕੀਆਂ ਦੋਵੇਂ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ । ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 4 ਮਾਰਚ 2025 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ’ਤੇ ਸੰਪਰਕ ਕਰ ਸਕਦੇ ਹਨ ।
