ਤਹਿਸੀਲਦਾਰ/ ਸਬ ਰਜਿਸਟਰਾਰਾਂ ਦੇ ਸਮੂਹਿਕ ਛੁੱਟੀ ਤੇ ਚਲੇ ਜਾਣ ਤੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਤਹਿਸੀਲਦਾਰਾਂ ਦੀਆਂ ਪਾਵਰਾਂ ਕਾਨੂੰਗੋਜ਼ ਨੂੰ ਡੈਲੀਗੇਟਸ ਨੂੰ ਦਿੱਤੀਆਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 04 March, 2025, 12:47 PM

ਤਹਿਸੀਲਦਾਰ/ ਸਬ ਰਜਿਸਟਰਾਰਾਂ ਦੇ ਸਮੂਹਿਕ ਛੁੱਟੀ ਤੇ ਚਲੇ ਜਾਣ ਤੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਤਹਿਸੀਲਦਾਰਾਂ ਦੀਆਂ ਪਾਵਰਾਂ ਕਾਨੂੰਗੋਜ਼ ਨੂੰ ਡੈਲੀਗੇਟਸ ਨੂੰ ਦਿੱਤੀਆਂ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਦੇ ਸਮੁੱਚੇ ਡਿਪਟੀ ਕਮਿਸ਼ਨਰਜ਼ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਹਿਸੀਲਦਾਰਾਂ ਦੀਆਂ ਪਾਵਰਾਂ ਕਾਨੂੰਗੋਜ਼ ਨੂੰ ਡੈਲੀਗੇਟ ਕਰ ਦਿੱਤੀਆਂ ਹਨ, ਜਿਸ ਨਾਲ ਹੁਣ ਤਹਿਸੀਲਦਾਰਾਂ, ਸਬ ਰਜਿਸਟਰਾਰਾਂ ਦੀ ਥਾਂ ਤੇ ਸੀਨੀਅਰ ਕਾਨੂੰਗੋਜ਼ ਤਹਿਸੀਲਾਂ ਵਿਚ ਕੰਮ ਕਰਨ ਲੱਗ ਪਏ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਸਮੁੱਚੇ ਤਹਿਸੀਲਦਾਰਾਂ ਦੇ ਵਿਜੀਲੈਂਸ ਦੀਆਂ ਕਾਰਵਾਈਆਂ ਦੇ ਰੋਸ ਵਜੋਂ ਅਣਮਿਥੇ ਸਮੇਂ ਲਈ ਹੜਤਾਲ ਤੇ ਚਲੇ ਜਾਣ ਦੇ ਚਲਦਿਆਂ ਰੁਕ ਗਏ ਸਮੁੱਚੇ ਕੰਮ ਕਾਜ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ ਹੈ ਤੇ ਨਾਲ ਹੀ ਸਪੱਸ਼ਟ ਸ਼ਬਦਾਂ ਵਿਚ ਆਖ ਦਿੱਤਾ ਗਿਆ ਹੈ ਕਿ ਸਮੁੱਚੇ ਤਹਿਸੀਲਦਾਰ ਅੱਜ ਸ਼ਾਮ ਤੱਕ ਆਪਣੇ ਆਪਣੇ ਕੰਮਾਂ ਤੇ ਮੁੜ ਪਰਤਣ ।