ਖੇਤੀਬਾੜੀ ਵਿਕਾਸ ਬੈਂਕ ਕਿਸਾਨਾਂ ਦੀ ਬਿਹਤਰੀ ਲਈ ਹਰ ਸਮੇ ਸੇਵਾ ਵਿਚ ਹਾਜਰ : ਹਰਪ੍ਰੀਤ ਚੱਠਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 01 March, 2025, 01:13 PM

ਖੇਤੀਬਾੜੀ ਵਿਕਾਸ ਬੈਂਕ ਕਿਸਾਨਾਂ ਦੀ ਬਿਹਤਰੀ ਲਈ ਹਰ ਸਮੇ ਸੇਵਾ ਵਿਚ ਹਾਜਰ : ਹਰਪ੍ਰੀਤ ਚੱਠਾ
-ਪੰਜਾਬ ਐਂਡ ਐਗਰੀਕਲਚਰ ਡਿਵੈਲਪਮੈਂਟ ਬੈਂਕ ਨੇ ਕੀਤੀ ਮੀਟਿੰਗ
-ਖੇਤੀਬਾੜੀ ਵਿਕਾਸ ਬੈਂਕ ਦੇ ਅਹਿਮ ਅਤੇ ਭਖਦੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ
ਪਟਿਆਲਾ : ਪੰਜਾਬ ਐਂਡ ਐਗਰੀਕਲਚਰ ਡਿਵੈਲਪਮੈਂਟ ਬੈਂਕ ਵਿਖੇ ਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਵਲੋ ਮੈਂਬਰਜ ਆਫ ਬੋਰਡ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਕੋਆਪ੍ਰੇਟਿਵ ਇੰਸਪੈਕਟਰ ਰਾਹੁਲ ਗੁਪਤਾ, ਮੈਨੇਜਰ ਗਗਨਦੀਪ ਸਿੰਘ, ਮੈਂਬਰਜ ਆਫ ਬੋੋਰਡ ਬਲਿਹਾਰ ਸਿੰਘ ਚੀਮਾ, ਕਿਰਪਾ ਸਿੰਘ ਉਪਲੀ, ਵਲੈਤੀ ਰਾਮ, ਲਖਵਿੰਦਰ ਸਿੰਘ ਖੇੜੀ ਬਰਨਾ ਹਾਜਰ ਸਨ। ਇਸ ਮੌਕੇ ਉਨਾ ਆਖਿਆ ਕਿ ਖੇ ਤੀ ਬਾੜੀ ਵਿਕਾਸ ਬੈਕ ਕਿਸਾਨਾਂ ਦੀ ਬਿ ਹਤਰੀ ਲਈ ਹਰ ਸਮੇ ਸੇਵਾ ਵਿਚ ਹਾਜਰ ਹੈ । ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਦੇ ਦੌਰਾਨ ਖੇਤੀਬਾੜੀ ਵਿਕਾਸ ਬੈਂਕ ਦੇ ਅਹਿਮ ਅਤੇ ਭਖਦੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਪੰਜਾਬ ਦੇ ਸੀ. ਐਮ. ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਜਾਵੇ ਅਤੇਬੈਂਕ ਦੀ ਬਿਹਤਰੀ ਲਈ ਐਡਵਾਂਸਮੈਂਟ ਸ਼ੁਰੂ ਕੀਤੀ ਜਾਵੇਤਾਂ ਜੋ ਪੰਜਾਬ ਦੀ ਡੁਬਦੀ ਕਿਸਾਨੀ ਦਾ ਭਲਾ ਹੋ ਸਕੇ ।